ਪਿੰਡ ਬੁੱਟਰ ਕਲਾਂ ਵਿਖੇ ਨਵੇਂ ਪੰਚਾਇਤ ਘਰ ਦਾ ਉਦਘਾਟਨ ਹਲਕੇ ਦੇ ਪਿੰਡ ਬੁੱਟਰ ਕਲਾਂ
Publish Date: Tue, 20 Oct 2026 04:34 PM (IST)
Updated Date: Wed, 21 Oct 2026 04:01 AM (IST)
ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਮੇਂ ਵਿਧਾਇਕ ਬਿਲਾਸਪੁਰ, ਚੇਅਰਮੈਨ ਮਧੇਕੇ ਨੇ ਭਰੀ ਹਾਜ਼ਰੀ ਪਿੰਡ ਦੇ ਵਿਕਾਸ ਕਾਰਜਾਂ ਵਿਚ ਪੰਚਾਇਤਾਂ ਦੀ ਭੂਮਿਕਾ ਅਹਿਮ : ਮਨਜੀਤ ਬਿਲਾਸਪੁਰ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਹਲਕੇ ਦੇ ਪਿੰਡ ਬੁੱਟਰ ਕਲਾਂ ਵਿਖੇ ਸਰਪੰਚ ਜਗਤਾਰ ਸਿੰਘ ਕੂੰਨਰ ਅਤੇ ਸਮੂੰਹ ਗ੍ਰਾਮ ਪੰਚਾਇਤ ਵੱਲੋਂ ਤਿਆਰ ਕਰਵਾਏ ਗਏ ਸ਼ਾਨਦਾਰ ਪੰਚਾਇਤ ਘਰ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਚੇਅਰਮੈਨ ਮਾਰਕਿਟ ਕਮੇਟੀ ਬੱਧਨੀ ਕਲਾਂ ਪਰਮਜੀਤ ਸਿੰਘ ਭੁੱਲਰ, ਸਰਪੰਚ ਮਨਜਿੰਦਰ ਸਿੰਘ ਭੁੱਲਰ ਪੱਤੀ, ਸਰਪੰਚ ਹਰਜੀਤ ਸਿੰਘ ਮੀਨੀਆਂ, ਸਰਪੰਚ ਗੁਰਪ੍ਰੀਤ ਸਿੰਘ ਗੋਪੀ, ਪੰਚਾਇਤ ਸੈਕਟਰੀ ਦਵਿੰਦਰ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ। ਨਵੇਂ ਪੰਚਾਇਤ ਘਰ ਦੀ ਉਸਾਰੀ ਨੂੰ ਪਿੰਡ ਦੇ ਵਿਕਾਸ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਹ ਪੰਚਾਇਤ ਘਰ ਪਿੰਡ ਵਾਸੀਆਂ ਅਤੇ ਪੰਚਾਇਤੀ ਨੁਮਾਇੰਦਿਆਂ ਲਈ ਸਾਂਝੀਆਂ ਗਤੀਵਿਧੀਆਂ, ਮੀਟਿੰਗਾਂ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਲਾਹੇਵੰਦ ਸਾਬਤ ਹੋਵੇਗਾ। ਸਮਾਗਮ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।