ਅਕਾਲੀ ਦਲ ਸਰਕਲ ਬੱਧਨੀ ਕਲਾਂ ਨੇ ਕੀਤੀ ਇਕੱਤਰਤਾ
ਸ੍ਰੋ. ਅਕਾਲੀ ਦਲ ਸਰਕਲ
Publish Date: Sun, 29 Mar 2026 04:21 PM (IST)
Updated Date: Mon, 30 Mar 2026 04:00 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ: ਸ੍ਰੋ. ਅਕਾਲੀ ਦਲ ਸਰਕਲ ਬੱਧਨੀ ਕਲਾਂ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ ਦੇ ਗ੍ਰਹਿ ਬੱਧਨੀ ਕਲਾਂ ਵਿਖੇ ਹੋਈ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਇੱਕਤਰ ਹੋਏ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਹੜ੍ਹਾਂ ਦੌਰਾਨ ਲੋੜਵੰਦਾਂ ਦੀ ਕੀਤੀ ਗਈ ਦਿਲ ਖੋਲ੍ਹ ਕੇ ਮੱਦਦ ਅਤੇ ਸ੍ਰੋ. ਅਕਾਲੀ ਦਲ ਦੀ ਸਰਕਾਰ ਮੌਕੇ ਲੋਕ ਹਿਤ ’ਚ ਲਏ ਗਏ ਫ਼ੈਂਸਲਿਆਂ ’ਤੇ ਕਰਵਾਏ ਗਏ ਕੰਮਾਂ ਸਬੰਧੀ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਆਖਿਆ। ਇਸ ਸਮੇਂ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਖਫ਼ਾ ਹੋਏ ਵੱਡੀ ਗਿਣਤੀ ’ਚ ਲੋਕ ਸ਼੍ਰੋ. ਅਕਾਲੀਦਲ ’ਚ ਸ਼ਾਮਲ ਹੋ ਰਹੇ ਹਨ । ਇਕਾਈ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ ਨੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਅਤੇ ਇੱਕਤਰ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰਵੀਇੰਦਰਜੀਤ ਸਿੰਘ, ਅਜੀਤਪਾਲ ਸਿੰਘ ਰਣੀਆਂ, ਰਾਜਾ ਸਿੰਘ, ਕੁਲਵੰਤ ਸਿੰਘ, ਜਗਰਾਜ ਸਿੰਘ ਖੋਖਰ, ਜਗਰੂਪ ਸਿੰਘ ਚੌਧਰੀ, ਨਵਜੋਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਸਾਬਕਾ ਐੱਮਸੀ, ਚਮਕੌਰ ਸਿੰਘ ਨੰਬਰਦਾਰ, ਅਤਿੰਦਰ ਸਿੰਘ ਦੀਨਾ, ਬੂਟਾ ਸਿੰਘ ਬੱਧਨੀ ਖੁਰਦ, ਅਮਰਜੀਤ ਸਿੰਘ ਬੁੱਟਰ, ਪਰਮਜੀਤ ਸਿੰਘ ਅਤੇ ਨਾਹਰ ਸਿੰਘ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।