
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਕਿਸ ਾਨ ਯੂਨੀ ਅਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਮੋਗਾ ਤੇ ਮਹੀਨਾ ਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਹੋਈ ਜਿਸ ਦੀ ਕਾਰਵਾਈ ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਮਾਣੂੰਕੇ ਨੇ ਚਲਾਈ। ਮੀਟਿੰਗ ਵਿਚ 1 ਸਤੰਬਰ ਨੂੰ ਚੰਡੀਗੜ੍ਹ ਵਿਚ ਲੱਗ ਰਹੇ ਮੋਰਚੇ ਸਬੰਧੀ ਖੁੱਲ ਕੇ ਵਿਚਾਰਾਂ ਹੋਈਆਂ। ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਅਤੇ ਰਵਿੰਦਰ ਸਿੰਘ ਮਾਣੂੰਕੇ ਨੇ ਕਿਹਾ ਕਿ ਕੇ ਜ਼ਿਲ੍ਹਾ ਮੋਗਾ ਤੋਂ ਵੱਡੇ ਕਾਫਲੇ ਦੇ ਰੂਪ ਵਿਚ ਚੰਡੀਗੜ੍ਹ ਨੂੰ ਕਿਸਾਨ ਟਰੈਕਟਰ ਟਰਾਲੀਆਂ ਤੇ ਜਾਣਗੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਇਕ ਵਾਰ ਫਿਰ ਯਾਦ ਕਰਾਉਣਗੇ ਮੋਹਨ ਸਿੰਘ ਜੀਂਦੜਾ ਅਤੇ ਪ੍ਰੀਤਮ ਸਿੰਘ ਬਾਘਾਪੁਰਾਣਾ ਨੇ ਦੱਸਿਆ ਕਿ ਜੋ ਮੋਟਰਾਂ ਕਿਸਾਨ ਆਪਣੇ ਪੁੱਤਰ ਦੇ ਨਾਮ ਕਰਾਉਂਦਾ ਹੈ ਉਹ ਮੋਟਰ ਦੋ ਪੁੱਤਰ ਜਾਂ ਤਿੰਨ ਪੁੱਤਰਾਂ ਦੇ ਵਿਚੋਂ ਇਕ ਦੇ ਨਾ ਹੀ ਹੁੰਦੀ ਹੈ ਇਹ ਸਰਕਾਰ ਤੋਂ ਮੰਗ ਹੈ ਕਿ ਜਾਂ ਤਾਂ ਬਜ਼ੁਰਗ ਦੇ ਸਾਰੇ ਪੁੱਤਰਾਂ ਦੇ ਬਰਾਬਰ ਹਿੱਸਾ ਚੜੇ ਜਾਂ ਮੋਟਰ ਦੀ ਇੱਕ ਵਟਾ ਦੋ ਤਕਸੀਮ ਦੀ ਫੌਰੀ ਤੌਰ ਤੇ ਮੰਗ ਲਾਗੂ ਕੀਤੀ ਜਾਵੇ ਤਾਂ ਕਿ ਕਿਸਾਨਾਂ ਦੇ ਆਪਸੀ ਬਟਵਾਰੇ ਵਿਚ ਕੋਈ ਝਗੜਾ ਨਾ ਪੈਦਾ ਹੋਵੇ। ਇਸ ਮੌਕੇ ਬਲਕਰਨ ਸਿੰਘ, ਮੰਦਰਜੀਤ ਸਿੰਘ ਮਨਾਵਾ, ਗੁਰਬਚਨ ਸਿੰਘ ਚੰਨੂੰਵਾਲਾ, ਸਾਹਿਬ ਸਿੰਘ ਬੋਗੇ ਵਾਲਾ, ਅਮਰਜੀਤ ਸਿੰਘ ਮਾਣੂੰਕੇ, ਹਰਨੇਕ ਸਿੰਘ ਫਤਿਹਗੜ੍ਹ, ਜਗਤਾਰ ਸਿੰਘ ਚੋਟੀਆਂ, ਮੋਦਨ ਸਿੰਘ ਨਿਧਾ ਵਾਲਾ ਵਾਲਾ ਰਸ਼ਪਾਲ ਸਿੰਘ ਪਟਵਾਰੀ ਰਕੇਸ਼ ਸਿੰਘ ਭੇਖਾ, ਗੁਰਮੀਤ ਸਿੰਘ ਸੰਧੂਆਂ, ਸਰਪੰਚ ਲਖਵੀਰ ਸਿੰਘ, ਲਾਭ ਸਿੰਘ ਮਾਣੂੰਕੇ, ਗੁਰਜੰਟ ਸਿੰਘ ਗਗੜਾ, ਲਖਵਿੰਦਰ ਸਿੰਘ, ਨਿਰਮਲ ਸਿੰਘ ਭਲੂਰ, ਪ੍ਰੇਮ ਸਿੰਘ ਦੌਲਤਪੁਰਾ, ਦੀਪ ਸਿੰਘ ਮਾਣੂੰਕੇ, ਸੁਖਜੀਤ ਸਿੰਘ ਦਾਰਾਪੁਰ, ਸੁਖਵੰਤ ਸਿੰਘ ਖੋਟੇ, ਜੱਗੀ ਸਿੰਘ ਬਾਘਾਪੁਰਾਣਾ, ਜਸਵੰਤ ਸਿੰਘ ਸਰਪੰਚ, ਸੁਮੀਤ ਸਿੰਘ, ਗੁਰਦੇਵ ਸਿੰਘ ਬਾਘਾਪੁਰਾਣਾ, ਬੰਤ ਸਿੰਘ ਨਿਧਾਂਵਾਲਾ, ਪਿਸ਼ੌਰਾ ਸਿੰਘ ਸਰਪੰਚ, ਕਰਨਵੀਰ ਸਿੰਘ ਬੁਰਜ, ਜਸਵੀਰ ਸਿੰਘ ਸੈਦੋਕੇ, ਜਸਵੀਰ ਸਿੰਘ ਚੋਟੀਆਂ, ਮਨਪ੍ਰੀਤ ਸਿੰਘ ਬਘੇਲਾ, ਗੁਰਦੇਵ ਸਿੰਘ ਚੁਗਾਵਾਂ, ਮੇਜਰ ਸਿੰਘ ਰਾਮਜੀਤ ਸਿੰਘ ਹਰਪਾਲ ਸਿੰਘ ਹਜੂਰਾ ਸਿੰਘ ਬਿੰਦਰ ਸਿੰਘ, ਫਤਿਹ ਸਿੰਘ, ਰਾਜਪਾਲ ਸਿੰਘ, ਸੰਦੀਪ ਸਿੰਘ, ਭਿੰਦਰ ਸਿੰਘ, ਜਗਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।