ਸੰਪੂਰਨਤਾ ਅਭਿਆਨ ਸਮਾਰੋਹ ਦੌਰਾਨ ਸਿਵਲ ਸਰਜਨ ਦਾ ਸਨਮਾਨ
ਰਾਜ ਪੱਧਰੀ “ਸੰਪੂਰਨਤਾ ਅਭਿਆਨ
Publish Date: Sun, 22 Feb 2026 03:38 PM (IST)
Updated Date: Mon, 23 Feb 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਰਾਜ ਪੱਧਰੀ “ਸੰਪੂਰਨਤਾ ਅਭਿਆਨ ਸਨਮਾਨ ਸਮਾਰੋਹ” ਦੌਰਾਨ ਜ਼ਿਲ੍ਹਾ ਮੋਗਾ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਿਵਲ ਸਰਜਨ ਮੋਗਾ ਡਾ ਪ੍ਰਦੀਪ ਕੁਮਾਰ ਮਹਿੰਦਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਮਾਰੋਹ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿਚ (ਏਡੀਬੀਪੀ) ਅਧੀਨ ਕੀਤੇ ਗਏ ਉਤਮ ਕੰਮਾਂ ਦੀ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਮੋਗਾ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਉੱਚ ਦਰਜੇ ਦੀ ਕਾਰਗੁਜ਼ਾਰੀ ਦਰਸਾਉਂਦਿਆਂ ਮਾਤਾ-ਬੱਚਾ ਸਿਹਤ, ਟੀਕਾਕਰਣ, ਪੋਸ਼ਣ ਅਤੇ ਹੋਰ ਮੁੱਖ ਸੂਚਕਾਂ ਵਿਚ ਮਹੱਤਵਪੂਰਨ ਸੁਧਾਰ ਦਰਜ ਕੀਤਾ। ਇਸ ਉਪਲਬਧੀ ਲਈ ਸਿਵਲ ਸਰਜਨ ਮੋਗਾ ਦੀ ਅਗਵਾਈ ਅਤੇ ਟੀਮ ਵਰਕ ਨੂੰ ਖਾਸ ਤੌਰ ‘ਤੇ ਪ੍ਰਸ਼ੰਸਿਤ ਕੀਤਾ ਗਿਆ। ਸਮਾਰੋਹ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਮਿਹਨਤ, ਨਿਸ਼ਠਾ ਅਤੇ ਸਮਰਪਣ ਨਾਲ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਹੈ। ਇਸ ਕਾਰਨ ਜ਼ਿਲ੍ਹਾ ਮੋਗਾ ਰਾਜ ਪੱਧਰ ‘ਤੇ ਮਿਸਾਲ ਬਣਿਆ ਹੈ। ਸਿਵਲ ਸਰਜਨ ਨੇ ਇਸ ਸਨਮਾਨ ਨੂੰ ਪੂਰੀ ਸਿਹਤ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਦੱਸਦੇ ਹੋਏ ਕਿਹਾ ਕਿ ਆਗਾਮੀ ਸਮੇਂ ਵਿਚ ਵੀ ਲੋਕਾਂ ਨੂੰ ਬਿਹਤਰ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰਾ ਯਤਨ ਜਾਰੀ ਰਹੇਗਾ। ਇਸ ਮੌਕੇ ਸਿਵਲ ਸਰਜਨ ਮੋਗਾ ਨੇ ਪੂਰੇ ਸਿਹਤ ਵਿਭਾਗ ਦੇ ਹਰ ਕਰਮਚਾਰੀ ਅਧਿਕਾਰੀ ਦੇ ਸਹਿਜੋਗ ਨਾਲ ਹੀ ਸੰਭਵ ਹੋਇਆ ਅਤੇ ਉੱਥੇ ਹੀ ਵਿਸ਼ੇਸ ਤੌਰ ਤੇ ਜ਼ਿਲ੍ਹੇ ਦੇ ਸਮੂਹ ਐੱਸਮਓ ਅਤੇ ਵਿਸ਼ੇਸ ਤੌਰ ਤੇ ਡਾ ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫ਼ਸਰ ਮੋਗਾ, ਡਾ ਜੋਯਤੀ ਏਸੀਐੱਸ, ਡਾ ਰਾਜੇਸ਼ ਮਿੱਤਲ ਡੀਐੱਮਸੀ, ਡਾ ਗੋਰਾਵਪ੍ਰੀਤ ਸਿੰਘ ਸੋਢੀ ਡੀਟੀਓ ਮੋਗਾ, ਪਰਵੀਨ ਸ਼ਰਮਾ ਜ਼ਿਲ੍ਹਾ ਪ੍ਰੋਗ੍ਰਾਮ ਮੈਨੇਜਰ ਅਤੇ ਜਸਜੀਤ ਕੌਰ ਜ਼ਿਲ੍ਹਾ ਸਿੱਖਿਆ ਅਤੇ ਸੂਚਨਾ ਅਫ਼ਸਰ ਦੇ ਕੰਮਾਂ ਅਤੇ ਸਹਿਜੋਗ ਦੀ ਸ਼ਲਾਘਾ ਕੀਤੀ।