ਮਹਿੰਦਰ ਕੌਰ ਦੇ ਸੇਵਾ ਮੁਕਤ ਹੋਣ ’ਤੇ ਸਕੂਲ ’ਚ ਕਰਵਾਇਆ ਸਮਾਗਮ
ਮਹਿੰਦਰ ਕੌਰ ਸਾਇੰਸ ਮਿਸਟ੍ਰਿਸ ਦੇ 29
Publish Date: Mon, 30 Mar 2026 03:38 PM (IST)
Updated Date: Tue, 31 Mar 2026 04:01 AM (IST)

ਸਾਇੰਸ ਟੀਚਰ ਦੇ ਤੌਰ ’ਤੇ 29 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਮਹਿੰਦਰ ਕੌਰ ਸਾਇੰਸ ਮਿਸਟ੍ਰਿਸ ਦੇ 29 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾ ਮੁਕਤ ਹੋਣ ’ਤੇ ਸਨਮਾਨ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਵਿਖੇ ਹੋਇਆ। ਇਸ ਸਮਾਗਮ ਸਮੇਂ ਵੱਖ ਵੱਖ ਬੁਲਾਰਿਆਂ ਗੁਰਜੰਟ ਸਿੰਘ ਵਾਲੀਆ ਪ੍ਰਧਾਨ ਅਧਿਆਪਕ ਦਲ ਪੰਜਾਬ, ਭਜਨ ਸਿੰਘ ਗਿੱਲ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਪ੍ਰਿੰਸੀਪਲ ਹਰਜੀਤ ਕੌਰ, ਬੀਐੱਨਓ ਪ੍ਰਿੰਸੀਪਲ ਗੁਰਸੇਵਕ ਸਿੰਘ ਪੱਤੋ, ਸਿਕੰਦਰ ਸਿੰਘ ਭਾਗੀਕੇ, ਪ੍ਰਿੰਸੀਪਲ ਗੁਰਜੀਤ ਸਿੰਘ ਮਾਛੀਕੇ, ਜਸਵਿੰਦਰ ਸਿੰਘ ਗਰਚਾ, ਹਰਜੰਟ ਸਿੰਘ ਬੌਡੇ, ਸ਼ਿੰਦਰਪਾਲ ਸਿੰਘ ਢਿੱਲੋਂ, ਲੈਕਚਰਾਰ ਜਸਪਾਲ ਚੰਦ ਨੰਗਲ, ਮਹਿੰਦਰ ਕੌਰ ਦੀ ਬੇਟੀ ਡਾ. ਖੁਸ਼ਵਿੰਦਰ ਕੌਰ, ਡਾ. ਕੁਲਵੀਰ ਸਿੰਘ ਢਿੱਲੋਂ, ਲੈਕਚਰਾਰ ਗੁਰਮੇਲ ਸਿੰਘ ਅਤੇ ਹੋਰ ਬੁਲਾਰਿਆਂ ਨੇ ਮਹਿੰਦਰ ਕੌਰ ਦੀ ਆਪਣੇ ਪਿੰਡ ਬੌਡੇ ਵਿਖੇ ਹੀ ਆਪਣੀ 29 ਸਾਲ ਦੀ ਸਰਕਾਰੀ ਸੇਵਾ ’ਚੋਂ 27 ਸਾਲ ਦੀ ਸੇਵਾ ਕਰਨ ਸਮੇਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਭਲਾਈ ਲਈ ਸਕੂਲ ਸਮੇਂ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਹਮੇਸ਼ਾ ਸ਼ਲਾਘਾਯੋਗ ਉਪਰਾਲੇ ਕਰਦਿਆਂ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ਾ ਅਤੇ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਵੱਖ ਵੱਖ ਅਹੁਦਿਆਂ ’ਤੇ ਪਹੁੰਚਾਇਆ। ਇਸ ਮੌਕੇ ਸਟੇਜ ਦੀ ਸੇਵਾ ਲੈਕਚਰਾਰ ਗੌਰਵ ਅਤੇ ਕੁਲਦੀਪ ਕੌਰ ਡੀਪੀਈ ਨੇ ਬਾਖ਼ੂਬੀ ਨਿਭਾਈ। ਸਕੂਲ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਸਟਾਫ਼ ਅਤੇ ਪਿੰਡ ਦੀ ਪੰਚਾਇਤ ਵੱਲੋਂ ਮਹਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਸਰਪੰਚ ਅਤੇ ਸਮੁੱਚੀ ਪੰਚਾਇਤ, ਜਤਿੰਦਰਪਾਲ ਸਿੰਘ ਖੋਸਾ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ, ਜਗਸੀਰ ਸਿੰਘ ਬੌਡੇ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਰਜਿੰਦਰ ਸਿੰਘ, ਰਘੂਨੰਦਨ ਕੌਰ, ਸਰੋਜ ਬਾਲਾ ਸੁਖਵਿੰਦਰ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਸੁਸ਼ਮਾ ਰਾਣੀ, ਮੀਨਾ ਰਾਣੀ, ਹਰਦਿਆਲ ਸਿੰਘ ਬੌਡੇ, ਅਮਨਪ੍ਰੀਤ ਸਿੰਘ ਬੌਡੇ, ਹਰਕੀਰਤ ਸਿੰਘ ਮਹਿਣਾ, ਸੁਮਨ ਲਤਾ, ਮਹਿੰਦਰ ਸਿੰਘ ਜੱਸੀ, ਪਰਮਿੰਦਰ ਕੌਰ ਬੱਧਨੀ, ਸੁਖਦਰਸ਼ਨ ਸਿੰਘ ਨੰਗਲ, ਰੂਪ ਸਿੰਘ ਕੁੱਸਾ, ਜਸਵਿੰਦਰ ਕੁਮਾਰ ਰਾਉਕੇ, ਇੰਦਰਜੀਤ ਸਿੰਘ ਲੁਹਾਰਾ, ਹਰਬੰਸ ਸਿੰਘ, ਤਜਿੰਦਰ ਸਿੰਘ ਰੌਂਤਾ, ਕੁਲਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਨੰਗਲ, ਰਾਜਦੀਪ ਸਿੰਘ ਮਾਛੀਕੇ, ਕਿਰਨਦੀਪ ਸਿੰਘ ਬਿਲਾਸਪੁਰ, ਨਵਕਿਰਨ ਸਿੰਘ ਬਿਲਾਸਪੁਰ, ਜਗਜੀਤ ਸਿੰਘ ਜੌੜਾ, ਹਰਮੰਦਰ ਸਿੰਘ ਰਾਮਾ, ਬਲਦੇਵ ਸਿੰਘ ਮਹਿਰੋਂ, ਕੁਲਦੀਪ ਸਿੰਘ ਗੁਰੂਸਰ, ਮਨਜੀਤ ਸਿੰਘ ਠੀਕਰੀਵਾਲਾ, ਨਵਦੀਪ ਸਿੰਘ ਗਿੱਲ, ਚਰਨਦੀਪ ਸਿੰਘ ਵਕੀਲਾਂ ਵਾਲਾ ਸਕੂਲ ਪ੍ਰਬੰਧਕ ਕਮੇਟੀ ਵੱਖ ਸਕੂਲਾਂ ਤੋਂ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਸਮਾਗਮ ਦੇ ਅੰਤ ਵਿਚ ਮਹਿੰਦਰ ਕੌਰ ਧਾਲੀਵਾਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਸਕੂਲ ਲਈ ਪਰਿਵਾਰ ਵੱਲੋਂ 31000 ਰੁਪਏ ਦੀ ਰਾਸ਼ੀ ਦਾਨ ਕਰਨ ਅਤੇ ਸਕੂਲ ਦੇ ਦਰਜਾਚਾਰ ਮੁਲਾਜ਼ਮਾਂ ਲਈ ਸ਼ਾਨਦਾਰ ਗਿਫ਼ਟ ਅਤੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ ਅਤੇ ਆਉਣ ਵਾਲੇ ਸਮੇਂ ਲਈ ਸਕੂਲ ਦੀ ਬਿਹਤਰੀ ਲਈ ਹਮੇਸ਼ਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਗਿਆ।