- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਲੀ ਹਾਰਟ ਕੌਨਵੈਂਟ ਸਕੂਲ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਹੋਲੀ ਹਾਰਟ ਕੌਨਵੈਂਟ ਸਕੂਲ ਮੋਗਾ ਵਿਖੇ ਛੋਟੇ ਬੱਚਿਆਂ ਵੱਲੋਂ ਭੂਰੇ ਰੰਗ ਦਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਹਾੜੇ ਵਿਚ ਪਲੇਅ ਗਰੁੱਪ ਤੋਂ ਲੈ ਕੇ ਵੱਡੀ ਯੂ਼ਕੇਜੀ ਤੱਕ ਦੇ ਬੱਚਿਆਂ ਨੇ ਭਾਗ ਲਿਆ। ਇਸ ਦਿਨ ਦੀ ਖਾਸ ਗੱਲ ਇਹ ਸੀ ਕਿ ਸਾਰੇ ਬੱਚੇ ਅਤੇ ਅਧਿਆਪਕ ਭੂਰੇ ਰੰਗ ਦੇ ਕੱਪੜੇ ਪਾ ਕੇ ਆਏ ਸਨ। ਬੱਚੇ ਆਪਣੇ ਨਾਲ ਘਰੋਂ ਭੂਰੇ ਰੰਗ ਦੀਆਂ ਵਸਤੂਆਂ ਜਿਵੇਂ ਕਿ ਭੂਰਾ ਬੈਗ, ਭੂਰਾ ਖਿਡੌਣਾ, ਭੂਰੇ ਗੁਬਾਰੇ ਅਤੇ ਭੂਰੇ ਰੰਗ ਦੀਆਂ ਹੋਰ ਚੀਜ਼ਾਂ ਲੈ ਕੇ ਆਏ। ਕਈ ਬੱਚੇ ਭੂਰੇ ਰੰਗ ਦਾ ਭੋਜਨ ਵੀ ਲੈ ਕੇ ਆਏ। ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਰੰਗਾਂ ਦੀ ਪਛਾਣ ਕਰਵਾਉਣਾ ਸੀ। ਛੋਟੇ ਬੱਚੇ ਰੰਗਾਂ ਨੂੰ ਖੇਡ-ਖੇਡ ਵਿਚ ਸਿੱਖ ਸਕਣ, ਇਸ ਲਈ ਸਕੂਲ ਵੱਲੋਂ ਇਹ ਉਪਰਾਲਾ ਕੀਤਾ ਗਿਆ। ਸਕੂਲ ਵਿਖੇ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਭੂਰੇ ਰੰਗ ਨਾਲ ਚਿੱਤਰਕਲਾ ਕੀਤੀ, ਭੂਰੇ ਰੰਗ ਦੇ ਕਾਗਜ਼ਾਂ ਨਾਲ ਕਲਾ ਅਤੇ ਹੱਥ ਕੰਮ ਕੀਤਾ। ਕਈ ਬੱਚਿਆਂ ਨੇ ਭੂਰੇ ਰੰਗ ਨਾਲ ਸਬੰਧਤ ਕਵਿਤਾਵਾਂ ਵੀ ਸੁਣਾਈਆਂ। ਅਧਿਆਪਕਾਂ ਨੇ ਬੱਚਿਆਂ ਨੂੰ ਭੂਰੇ ਰੰਗ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਜਿਵੇਂ ਕਿ ਰੁੱਖ ਦਾ ਤਣਾ, ਰਿੱਛ, ਚਾਕਲੇਟ ਅਤੇ ਮਿੱਟੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸ਼ਿਵਾਨੀ ਅਰੋੜਾ ਅਤੇ ਸਕੂਲ ਦੇ ਨਿਰਦੇਸ਼ਕ ਸੁਭਾਸ਼ ਪਲਤਾ ਨੇ ਬੱਚਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹ ਰੰਗਾਂ ਨੂੰ ਜਲਦੀ ਪਛਾਣਨਾ ਸਿੱਖਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਹੋਰ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਅਧਿਆਪਕਾਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ। ਸਾਰੇ ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਸਕੂਲ ਦਾ ਵਿਹੜਾ ਭੂਰੇ ਰੰਗ ਨਾਲ ਸਜਿਆ ਹੋਇਆ ਬਹੁਤ ਸੁੰਦਰ ਲੱਗ ਰਿਹਾ ਸੀ। ਅੰਤ ਵਿਚ ਇਹ ਦਿਨ ਬੱਚਿਆਂ ਲਈ ਬਹੁਤ ਹੀ ਯਾਦਗਾਰੀ ਅਤੇ ਸਿੱਖਿਆ ਭਰਪੂਰ ਰਿਹਾ।