- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੰਨ-ਧੰਨ ਸੰਤ ਮਹੇਸ਼ ਮੁਨੀ

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਧੰਨ-ਧੰਨ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੇ ਆਸ਼ੀਰਵਾਦ ਸਦਕਾ ਨਗਰ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਦੀਆਂ ਗਰਾਉਂਡਾਂ ’ਚ ਦਸ਼ਮੇਸ਼ ਹਾਕੀ ਕਲੱਬ ਵੱਲੋਂ 1 ਦਸੰਬਰ ਦਿਨ ਮੰਗਲਵਾਰ ਤੋਂ 4 ਦਸੰਬਰ ਦਿਨ ਵੀਰਵਾਰ ਤੱਕ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਕਾਰਡ ਜਾਰੀ ਕਰਦਿਆਂ ਦੱੱਸਿਆ ਕਿ ਪੇੇਂਡੂ ਹਾਕੀ ਲੀਗ ਪੀਐੱਚਐੱਲ ਕਮੇਟੀ ਅਧੀਨ ਕਰਵਾਏ ਜਾਂਦੇ ਹਾਕੀ ਟੂਰਨਾਮੈਂਟ ਵਿਚ ਪੰਜ ਜ਼ਿਲ੍ਹਿਆਂ ਦੀਆਂ ਤਕਰੀਬਨ 35 ਤੋਂ 40 ਟੀਮਾਂ ਭਾਗ ਲੈ ਰਹੀਆਂ ਹਨ, ਜਿੰਨ੍ਹਾਂ ਦੇ ਹੋਣ ਵਾਲੇ ਦਿਲਚਸਪ ਮੁਕਾਬਲੇ ਦੇਖਣਯੋਗ ਹੋਣਗੇ, ਇਸ ਟੂਰਨਾਮੈਂਟ ਦਾ ਉਦਘਾਟਨ 1 ਦਸੰਬਰ ਨੂੰ ਸਵੇਰੇ 9 ਵਜ਼ੇ ਕਰਨ ਉਪਰੰਤ ਮੈਚ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਬੰਧਕਾਂ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਧਾਨ ਪਿ੍ਰੰਸੀਪਲ ਧਰਮਿੰਦਰ ਸਿੰਘ, ਮੀਤ ਪ੍ਰਧਾਨ ਹਰਭਗਵਾਨ ਸਿੰਘ, ਨੰਬਰਦਾਰ ਜਗਰਾਜ ਸਿੰਘ ਜਾਜ਼ੀ, ਬਿੱਕਰ ਸਿੰਘ, ਮਨਵੀਰ ਸਿੰਘ ਲਿਖਾਰੀ, ਕੁਲਦੀਪਸਿੰਘ ਦਾਰਾ, ਨਵਜੋਤ ਸਿੰਘ, ਮਾਸਟਰ ਵੰਸ਼ਦੀਪ ਸਿੰਘ ਰੋਮੀ, ਬਬਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪ੍ਰਬੰਧਕ ਅਤੇ ਕਮੇਟੀ ਮੈਂਬਰ ਹਾਜ਼ਰ ਸਨ।