- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਕ ੇਐੱਸ ਸੀਨ ੀਅਰ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੋਗਾ ਵਿਚ ਹਿੰਦੀ ਦਿਵਸ ਦੇ ਮੌਕੇ ’ਤੇ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਸਤਿਕਾਰ ਅਤੇ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦੀ ਰਚਨਾਤਮਕਤਾ ਤੇ ਅਭਿਵਿਅਕਤੀ ਦੀ ਸਮਰੱਥਾ ਨੂੰ ਵਿਕਸਿਤ ਕਰਨਾ ਸੀ। ਇਸ ਮੌਕੇ ’ਤੇ ਸਕੂਲ ਵਿਚ ਅੰਤਰ-ਸਦਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲ ਦੇ ਚਾਰਾਂ ਸਦਨਾਂ ਨਾਗ ਹਾਊਸ, ਅਗਨੀ ਹਾਊਸ, ਪ੍ਰਿਥਵੀ ਹਾਊਸ ਅਤੇ ਤ੍ਰਿਸ਼ੂਲ ਹਾਊਸ ਦੇ ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਮੁਕਾਬਲੇ ਦੇ ਅਧੀਨ ਕਵਿਤਾ ਪਾਠ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਨਾਗ ਹਾਊਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਸਥਾਨ ਹਾਸਲ ਕੀਤਾ। ਨਾਗ ਹਾਊਸ ਵੱਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਵਿਚ ਅਮ੍ਰਿਤਪਾਲ ਕੌਰ 6ਵੀਂ-ਏ, ਅਮਸਮੀਤ ਕੌਰ 6ਵੀਂ ਏ, ਗੁਰਵੰਸ਼ ਸਿੰਘ 6ਵੀਂ ਬੀ, ਏਕਮਨੂਰ ਕੌਰ 6ਵੀਂ ਬੀ, ਜਸਲੀਨ ਕੌਰ 6ਵੀਂ ਸੀ, ਅੰਸ਼ੁਮਾਨ 6ਵੀਂ ਸੀ, ਪ੍ਰਭਮੀਤ ਕੌਰ 6ਵੀਂ ਡੀ, ਪ੍ਰਾਚੀ ਅਰੋੜਾ 6ਵੀਂਡੀ, ਤਨਿਸ਼ ਗੁਪਤਾ 6ਵੀਂ ਈ ਅਤੇ ਸਵਯਮ ਕਾਲਰਾ 6ਵੀਂ ਈ ਸ਼ਾਮਲ ਰਹੇ। ਕਵਿਤਾ ਪਾਠ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਸੁੰਦਰ ਅਤੇ ਭਾਵਪੂਰਨ ਕਵਿਤਾਵਾਂ ਪੇਸ਼ ਕੀਤੀਆਂ ਅਤੇ ਭਾਸ਼ਣ ਮੁਕਾਬਲੇ ਵਿਚ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਨਾਗ ਹਾਊਸ ਨੇ ਜੇਤੂ ਟਰਾਫੀ ਆਪਣੇ ਨਾਮ ਕੀਤੀ। ਸਕੂਲ ਦੇ ਮੁੱਖ ਅਧਿਆਪਕਾ ਰਜਨੀ ਅਰੋੜਾ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।