ਦੀਵਾਲੀ ਦੀਆਂ ਵਿਭੂ ਕਸ਼ਯਪ ਵੱਲੋਂ ਮੁਬਾਰਕਾਂ ਵੀਆਰਡੀ ਮਾਲ ਵੱਲੋਂ ਸ਼ਹਿਰ
Publish Date: Tue, 03 Nov 2026 04:27 PM (IST)
Updated Date: Wed, 04 Nov 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਵੀਆਰਡੀ ਮਾਲ ਵੱਲੋਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੀ ਖੁਸ਼ਹਾਲੀ, ਤਰੱਕੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭੂ ਕਸ਼ਯਪ ਨੇ ਦੱਸਿਆ ਕਿ ਮਾਲ ਵਿਚ ਸਥਿਤ ਮਿਨਿਸਟਰੀ ਆਫ਼ ਐਗਜ਼ ਵਿਖੇ ਆਂਡਿਆਂ ਤੋਂ ਤਿਆਰ ਕੀਤੇ ਜਾਣ ਵਾਲੇ ਵੱਖ-ਵੱਖ ਸੁਆਦੀ ਪਕਵਾਨ ਉੱਪਲਬਧ ਹਨ। ਇੱਥੇ ਤਾਜ਼ੇ, ਪੌਸ਼ਟਿਕ ਅਤੇ ਸਫ਼ਾਈ ਨਾਲ ਤਿਆਰ ਕੀਤੇ ਭੋਜਨ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਗਾਹਕਾਂ ਨੂੰ ਸੁਆਦ ਦੇ ਨਾਲ ਪੌਸ਼ਟਿਕਤਾ ਦਾ ਸੁਮੇਲ ਪ੍ਰਦਾਨ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਆਂਡਿਆਂ ਵਾਲੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਾਲ ਵਿਚ ਸਥਿਤ ਯੂ ਕਲੀਨ ਲਾਂਡਰੀ ਵੱਲੋਂ ਕੱਪੜਿਆਂ ਦੀ ਸਫ਼ਾਈ ਅਤੇ ਹੋਰ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਵਿਸ਼ੇਸ਼ ਪੇਸ਼ਕਸ਼ ਦੌਰਾਨ ਗਾਹਕ ਇਨ੍ਹਾਂ ਸੇਵਾਵਾਂ ਦਾ ਲਾਭ 10 ਫ਼ੀਸਦੀ ਛੋਟ ਨਾਲ ਲੈ ਸਕਣਗੇ। ਵੀਆਰਡੀ ਮਾਲ ਵਿਚ ਗਾਹਕਾਂ ਦੀ ਸਹੂਲਤ ਲਈ ਸੁਬਵੇਅ, ਬਾਸਕਿਨ ਰੌਬਿਨਜ਼, ਬੈਰਿਸਤਾ ਅਤੇ ਹੋਰ ਪ੍ਰਸਿੱਧ ਖਾਣ-ਪੀਣ ਦੇ ਬ੍ਰਾਂਡ ਵੀ ਮੌਜੂਦ ਹਨ। ਇਸ ਤਰ੍ਹਾਂ ਇੱਕੋ ਛੱਤ ਹੇਠ ਖਾਣ-ਪੀਣ, ਖਰੀਦਦਾਰੀ ਅਤੇ ਮਨੋਰੰਜਨ ਦੀਆਂ ਸਹੂਲਤਾਂ ਉਪਲਬਧ ਹਨ। ਮਿਨਿਸਟਰੀ ਆਫ਼ ਐਗਜ਼ ਵੱਲੋਂ ਘਰ ਬੈਠੇ ਖਾਣੇ ਦੀ ਸਹੂਲਤ ਲਈ ਜ਼ੋਮੈਟੋ ਅਤੇ ਸਵਿਗੀ ਰਾਹੀਂ ਵੀ ਆਰਡਰ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਮੁਫ਼ਤ ਪਿਕ ਐਂਡ ਡਰਾਪ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਮਾਲ ਦਾ ਪਤਾ ਕਿੰਗਵਾਸ ਨਹਿਰ ਨੇੜੇ ਐੱਨਐੱਚ 5, ਫ਼ਿਰੋਜ਼ਪੁਰ ਜੀਟੀ ਰੋਡ ਨੈਸਲੇ ਇੰਡੀਆ ਲਿਮਟਿਡ ਮੋਗਾ ਹੈ। ਅੰਤ ਵਿਚ ਵਿਭੂ ਕਸ਼ਯਪ ਨੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਅਤੇ ਇੰਨ੍ਹਾਂ ਵਿਸ਼ੇਸ਼ ਪੇਸ਼ਕਸ਼ਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ।