ਸ੍ਰੀ ਸਾਲਾਸਾਰ ਸੇਵਾ ਮੰਡਲ ਨੇ ਹਨੂੰਮਾਨ ਜੈਅੰਤੀ ਮਨਾਈ
ਸ੍ਰੀ ਸਾਲਾਸਾਰ ਸੇਵਾ ਮੰਡਲ ਬਾਘਾਪੁਰਾਣਾ
Publish Date: Sun, 05 Apr 2026 03:50 PM (IST)
Updated Date: Mon, 06 Apr 2026 03:58 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ : ਸ੍ਰੀ ਸਾਲਾਸਾਰ ਸੇਵਾ ਮੰਡਲ ਬਾਘਾਪੁਰਾਣਾ ਵੱਲੋਂ ਸ੍ਰੀ ਹਨੂੰਮਾਨ ਜਯੰਤੀ ਦਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਗਿਆ। ਇਸ ਮੌਕੇ ਧਾਰਮਿਕ ਰੰਗ ਵਿਚ ਰੰਗਿਆ ਸਮਾਗਮ ਸ਼ਹਿਰ ਵਾਸੀਆਂ ਲਈ ਆਕਰਸਨ ਦਾ ਕੇਂਦਰ ਬਣਿਆ ਰਿਹਾ ਅਤੇ ਹਰ ਪਾਸੇ ਭਗਤੀ ਲਈ ਮਾਹੌਲ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਸ੍ਰੀ ਸਾਲਾਸਰ ਬਾਲਾ ਜੀ ਦਾ ਦਰਬਾਰ ਸੁੰਦਰ ਲਾਈਟਾਂ ਅਤੇ ਫੁੱਲਾਂ ਨਾਲ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਜਿਸ ਨਾਲ ਪੂਰੇ ਸਥਾਨ ਦੀ ਰੌਣਕ ਵੱਧ ਗਈ ਭਗਤਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਭਗਵਾਨ ਸ੍ਰੀ ਹਨੂਮਾਨ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸੇਵਾ ਮੰਡਲ ਦੇ ਪ੍ਰਧਾਨ ਵਿਜੈ ਗੁਪਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਨੂਮਾਨ ਜਨਮ ਉਤਸਵ ਨੂੰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਮੁੱਖ ਹਸਤੀਆਂ ਵਿਚ ਸ਼ਿਵ ਮੰਦਿਰ ਦੇ ਪ੍ਰਧਾਨ ਬਲਵਿੰਦਰ ਗਰਗ, ਰਜਿੰਦਰ ਗੋਇਲ, ਬਿਮਲ ਗੋਇਲ, ਵਿਜੇ ਸ਼ਰਮਾ ਸਾਬਕਾ ਪ੍ਰਧਾਨ ਭਾਜਪਾ, ਅਮਿਤ ਗੋਇਲ ਪ੍ਰਧਾਨ ਯੂਥ ਅਗਰਵਾਲ ਸਭਾ, ਚੇਅਰਮੈਨ ਅਸ਼ਵਨੀ ਸ਼ਰਮਾ, ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਰਾਮਲੀਲਾ ਕਮੇਟੀ ਦੇ ਪ੍ਰਧਾਨ ਅਰੁਣ ਬਾਸਲ, ਸੀਨੀਅਰ ਵਾਈਸ ਪ੍ਰਧਾਨ ਵਿਜੇ ਜਿੰਦਲ ਬੰਟੀ, ਮਨੋਜ ਗੋਇਲ, ਅਮਨ ਤਨੇਜਾ, ਪ੍ਰਧਾਨ ਪਵਨ ਗੋਇਲ, ਸੰਜੀਵ ਕੁਮਾਰ ਪ੍ਰਧਾਨ ਖੇਤਰ ਬਲ ਮੰਦਰ, ਰਕੇਸ਼ ਕੁਮਾਰ ਤੋਤਾ, ਪਵਨ ਬਾਂਸਲ, ਚੈਰੀ ਭਾਟੀਆ, ਰਮਣ ਗਰਗ, ਗੁਰਿੰਦਰ, ਵਿੱਕੀ ਕਟਾਰੀਆ, ਮੁਕੇਸ਼ ਨੌਹਰੀਆ, ਸਮੇਤ ਹੋਰ ਕਈ ਆਗੂ ਅਤੇ ਸ਼ਹਿਰ ਦੇ ਮਾਨਯੋਗ ਵਿਅਕਤੀ ਵੱਡੀ ਗਿਣਤੀ ਵਿਚ ਹਾਜ਼ਰ ਹੋਏ।