ਰਾਇਲ ਕੌਨਵੈਂਟ ਸਕੂਲ ਵਿਖੇ ਹੈਲੋਵੀਨ ਦਿਵਸ ਮਨਾਇਆ
ਸਥਾਨਕ ਇਲਾਕੇ ਦੀ ਨਾਮਵਰ
Publish Date: Sun, 01 Nov 2026 03:39 PM (IST)
Updated Date: Sun, 01 Nov 2026 03:41 PM (IST)
ਸਟਾਫ ਰਿਪੋਰਟਰ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਥਾਨਕ ਇਲਾਕੇ ਦੀ ਨਾਮਵਰ ਸੰਸਥਾ ਰਾਇਲ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਹੈਲੋਵੀਨ ਦਿਵਸ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਇਤਿਹਾਸਕ ਪੱਖੋਂ 31 ਅਕਤੂਬਰ ਨੂੰ ਮਨਾਇਆ ਜਾਣ ਵਾਲਾ ਹੈਲੋਵੀਨ ਦਾ ਸਬੰਧ ਪ੍ਰਾਚੀਨ ਸੈਲਟਿਕ ਤਿਉਹਾਰ ਸਮਹੇਨ ਨਾਲ ਹੈ। ਪੁਰਾਤਨ ਸਮੇਂ ਵਿਚ ਲੋਕ ਸਰਦੀਆਂ ਦੀ ਆਮਦ ਅਤੇ ਫ਼ਸਲਾਂ ਦੀ ਕਟਾਈ ਦੇ ਮੌਕੇ ਇਹ ਤਿਉਹਾਰ ਮਨਾਉਂਦੇ ਸਨ। ਲੋਕਾਂ ਦੀ ਮਾਨਤਾ ਸੀ ਕਿ ਇਸ ਰਾਤ ਰੂਹਾਂ ਧਰਤੀ ਉੱਤੇ ਆਉਂਦੀਆਂ ਹਨ, ਜਿਸ ਕਾਰਨ ਉਹ ਵੱਖ-ਵੱਖ ਭੇਸ ਧਾਰਨ ਕਰਦੇ ਸਨ। ਇਸ ਮੌਕੇ ਵਿਦਿਆਰਥੀਆਂ ਵੱਖ ਵੱਖ ਪਹਿਰਾਵੇ ਧਾਰਨ ਕਰਕੇ ਸਕੂਲ ਪਹੁੰਚੇ। ਅਧਿਆਪਕਾਂ ਨੇ ਵੀ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਵੱਖ-ਵੱਖ ਪਹਿਰਾਵੇ ਧਾਰਨ ਕੀਤੇ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਸੋਨਿਕਾ ਵਾਲੀਆ, ਵਾਈਸ ਚੇਅਰਮੈਨ ਨਿਖ਼ਿਲ ਵਾਲੀਆ, ਐੱਚਆਰ ਮੈਨੇਜਰ ਨਿਧੀ ਵਾਲੀਆ ਅਤੇ ਪ੍ਰਿੰਸੀਪਲ ਰੇਖਾ ਭੰਡਾਰੀ ਵੱਲੋਂ ਬੱਚਿਆਂ ਨੂੰ ਟਾਫ਼ੀਆਂ ਅਤੇ ਮਠਿਆਈਆਂ ਵੰਡੀਆਂ ਗਈਆਂ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਸਾਡੇ ਲਈ ਹੈਲੋਵੀਨ ਕੇਵਲ ਵੱਖ- ਵੱਖ ਡਰਾਉਣੀਆਂ ਵੇਸ਼ਭੂਸ਼ਾਵਾਂ ਪਹਿਨਣ ਤੱਕ ਸੀਮਤ ਨਹੀਂ ਸਗੋਂ ਵਿਦਿਆਰਥੀ ਆ ਦੇ ਸਿਰਜਨਾਤਮਿਕ ,ਆਤਮ ਵਿਸ਼ਵਾਸ ਅਤੇ ਖੁਸ਼ੀ ਭਰੇ ਲਹਿਜੇ ਵਿਚ ਸਿੱਖਣ ਦੇ ਅਨੁਭਵ ਨੂੰ ਪ੍ਰਗਟਾਉਣ ਦਾ ਵੀ ਇਕ ਮੌਕਾ ਹੈ।