ਸੈਫੂਦੀਨ ਸਕੂਲ ਦੀ ਗੁਰਸਿਫ਼ਤ ਕੌਰ ਸਟੇਟ ਲਾਅਨ ਟੈਨਿਸ ਲਈ ਚੁਣੀ ਸਿੱਖਿਆ ਦੇ ਖੇਤਰ ਵਿਚ ਆਪਣੀ
Publish Date: Sat, 22 Aug 2026 03:32 PM (IST)
Updated Date: Sat, 22 Aug 2026 03:33 PM (IST)
ਕੋਟ ਈਸੇ ਖਾਂ ਜ਼ੋਨ ਪੱਧਰੀ ਮੁਕਾਬਲਿਆਂ ’ਚ ਕੀਤਾ ਸਕੂਲ ਦਾ ਨਾਂ ਰੋਸ਼ਨ ਵਕੀਲ ਮਹਿਰੋਂ, ਨਿੱਜੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸਿੱਖਿਆ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਉਣ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਲਗਾਤਾਰ ਸ਼ਾਨਦਾਰ ਉਪਲਬਧੀਆਂ ਹਾਸਲ ਕਰ ਰਹੇ ਡਾ. ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਨੇ ਇਕ ਹੋਰ ਮਾਣਮੱਤੀ ਉਪਲਬਧੀ ਆਪਣੇ ਨਾਮ ਕੀਤੀ ਹੈ। ਸਕੂਲ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਗੁਰਸਿਫ਼ਤ ਕੌਰ ਧੁੰਨਾ ਨੇ ਲਾਅਨ ਟੈਨਿਸ ਦੇ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰੀ ਲਾਅਨ ਟੈਨਿਸ ਮੁਕਾਬਲੇ ਲਈ ਆਪਣੀ ਚੋਣ ਕਰਵਾ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਕੋਟ ਈਸੇ ਖਾਂ ਜ਼ੋਨ ਦੇ ਸਰਕਾਰੀ ਸਕੂਲ ਕੋਟ ਈਸੇ ਖਾਂ ਵਿਖੇ ਕਰਵਾਏ ਗਏ ਜ਼ੋਨ ਪੱਧਰੀ ਲਾਅਨ ਟੈਨਿਸ ਮੁਕਾਬਲਿਆਂ ਵਿਚ ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ ਦੇ ਦੋ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਗੁਰਸਿਫ਼ਤ ਕੌਰ ਧੁੰਨਾ ਨੇ ਆਪਣੇ ਸ਼ਾਨਦਾਰ ਖੇਡ ਹੁਨਰ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਜੁਝਾਰੂਪਣ ਦਾ ਪ੍ਰਦਰਸ਼ਨ ਕਰਦਿਆਂ ਬੇਹਤਰੀਨ ਖੇਡ ਦਿਖਾਈ। ਉਸਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਉਸਦੀ ਚੋਣ ਸਟੇਟ ਪੱਧਰੀ ਮੁਕਾਬਲੇ ਲਈ ਕੀਤੀ ਗਈ। ਗੁਰਸ਼ਿਫ਼ਤ ਕੌਰ ਦੀ ਇਸ ਉਪਲਬਧੀ ਨਾਲ ਸਕੂਲ ਕੈਂਪਸ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ, ਅਧਿਆਪਕਾਂ, ਵਿਦਿਆਰਥੀਆਂ, ਕੋਚ ਅਤੇ ਉਸਦੇ ਮਾਪਿਆਂ ਨੇ ਉਸਦੀ ਸਫਲਤਾ ’ਤੇ ਖੁਸ਼ੀ ਜ਼ਾਹਰ ਕਰਦਿਆਂ ਉਸਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਟੇਟ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਗੁਰਸਿਫ਼ਤ ਕੌਰ ਦੀ ਇਹ ਉੱਪਲਬਧੀ ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ ਦੀ ਮਜ਼ਬੂਤ ਖੇਡ ਸੰਸਕ੍ਰਿਤੀ ਦੀ ਇਕ ਹੋਰ ਮਿਸਾਲ ਹੈ। ਸਕੂਲ ਦੇ ਵਿਦਿਆਰਥੀ ਚੈੱਸ, ਖੋ-ਖੋ, ਵਾਲੀਬਾਲ, ਬਾਸਕਟਬਾਲ, ਰੱਸਾਕਸ਼ੀ, ਕ੍ਰਿਕਟ ਅਤੇ ਹੁਣ ਲਾਅਨ ਟੈਨਿਸ ਸਮੇਤ ਵੱਖ-ਵੱਖ ਖੇਡਾਂ ਵਿਚ ਜ਼ੋਨ ਅਤੇ ਉੱਚ ਪੱਧਰੀ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਸਕੂਲ ਪ੍ਰਬੰਧਨ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਗੁਰਸ਼ਿਫ਼ਤ ਕੌਰ ਨੇ ਜੋਨ ਪੱਧਰ ’ਤੇ ਜਿਸ ਆਤਮ-ਵਿਸ਼ਵਾਸ ਅਤੇ ਸਮਰਪਣ ਨਾਲ ਆਪਣੀ ਖੇਡ ਪੇਸ਼ ਕੀਤੀ ਹੈ, ਉਹ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਹੈ। ਸਕੂਲ ਦੀ ਡਾਇਰੈਕਟਰ ਸੁਨੀਤਾ ਰਾਣੀ ਗਰਗ ਨੇ ਗੁਰਸ਼ਿਫ਼ਤ ਕੌਰ ਦੀ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਉਸਦੀ ਸਖ਼ਤ ਮਿਹਨਤ, ਨਿਰੰਤਰ ਅਭਿਆਸ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਇਸ ਮੌਕੇ ਉਨ੍ਹਾਂ ਨੇ ਗੁਰਸਿਫ਼ਤ ਕੌਰ ਨੂੰ ਸਟੇਟ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ, ਸਪੋਰਟਸ ਵਿਭਾਗ ਅਤੇ ਕੋਚ ਨੇ ਵੀ ਗੁਰਸ਼ਿਫ਼ਤ ਕੌਰ ਧੁੰਨਾ ਨੂੰ ਵਧਾਈ ਦਿੰਦਿਆਂ ਉਸਦੇ ਉਜਲੇ ਖੇਡ ਭਵਿੱਖ ਦੀ ਕਾਮਨਾ ਕੀਤੀ। ਸਕੂਲ ਪਰਿਵਾਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਗੁਰਸਿਫ਼ਤ ਕੌਰ ਸਟੇਟ ਪੱਧਰ ’ਤੇ ਵੀ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਇੱਕ ਹੋਰ ਉਪਲਬਧੀ ਸਕੂਲ ਦੀ ਝੋਲੀ ਵਿਚ ਪਾਏਗੀ।