- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਮਵਰ ਸਕੂਲ ਸਪਰਿੰਗ ਫੀਲਡ

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਨਾਮਵਰ ਸਕੂਲ ਸਪਰਿੰਗ ਫੀਲਡ ਕਾਨਵੈਂਟ ਸਕੂਲ ਬਾਘਾਪੁਰਾਣਾ ਦੀ ਵਿਦਿਆਰਥਣ ਗੁਰਰਹਿਮਤ ਕੌਰ ਨੇ ਰੈਸਲਿੰਗ ਵਿਚ ਮੋਗਾ ਜ਼ਿਲਾ ਦੀਆਂ ਗੇਮਾਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਮੋਗੇ ਜ਼ਿਲ੍ਹੇ ਵੱਲੋਂ ਪੰਜਾਬ ਲੈਵਲ ਵਿਚ ਦੀਆਂ ਖੇਡਾਂ ਵਿਚ ਪੰਜਾਬ ਸਕੂਲ ਗੇਮਜ 70 ਵੀਆਂ ਜੋ ਕਿ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲਾਧੁਕੇ ਫਾਜ਼ਿਲਕਾ ਵਿਖੇ ਹੋਈਆਂ। ਇੰਨ੍ਹਾਂ ਖੇਡਾਂ ਵਿਚ ਮੋਗੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕੀਤੀ ਅਤੇ 45 ਕਿੱਲੋ ਵਜ਼ਨ ਦੇ ਖਿਡਾਰੀਆਂ ਵਿਚ ਹਿੱਸਾ ਲੈ ਕੇ ਬਰਾਊਜ਼ ਮੈਡਲ ਹਾਸਲ ਕਰਕੇ ਜਿੱਥੇ ਮੋਗੇ ਜ਼ਿਲ੍ਹੇ ਦਾ ਮਾਣ ਵਧਾਇਆ, ਉੱਥੇ ਸਕੂਲ ਅਤੇ ਅਧਿਆਪਕਾਂ ਦਾ ਮਾਨ ਸਤਿਕਾਰ ਉੱਚਾ ਕੀਤਾ ਅਤੇ ਸਟੇਟ ਚੈਂਪੀਅਨਸ਼ਿਪ ਵਿਚ ਮੋਗੇ ਦੀ ਨੁਮਾਇੰਦਗੀ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਜਿਸ ਨਾਲ ਗੁਰ ਰਹਿਮਤ ਕੌਰ ਦਾ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਦਾ ਰਾਹ ਪੱਧਰਾ ਹੋ ਗਿਆ। ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਵਿਚ ਸਿੱਖਿਆ ਦੇ ਨਾਲ ਖੇਡਾਂ ਦੇ ਖੇਤਰ ਵਿਚ ਵੀ ਸਕੂਲ ਦੇ ਬੱਚੇ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ ਵੱਖ ਵੱਖ ਖੇਡਾਂ ਵਿਚ ਜ਼ੋਨ ਖੇਡਾਂ ਜਿੱਤਣ ਤੋਂ ਬਾਅਦ ਜ਼ਿਲ੍ਹੇ ਲੈਵਲ ਦੀਆਂ ਵੱਖ ਵੱਖ ਖੇਡਾਂ ਲਈ ਬੱਚੇ ਚੁਣੇ ਅਤੇ ਇੰਨ੍ਹਾਂ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਸਕੂਲ ਦੇ ਬੱਚੇ ਕ੍ਰਿਕਟ, ਹੈਂਡਬਾਲ, ਫੁਟਬਾਲ ਅਤੇ ਰੈਸਲਿੰਗ ਖੇਡਾਂ ਲਈ ਪੰਜਾਬ ਲੈਵਲ ਦੀਆਂ ਵੱਖ-ਵੱਖ ਖੇਡਾਂ ਲਈ ਮੋਗੇ ਜ਼ਿਲ੍ਹੇ ਵੱਲੋਂ ਪੰਜਾਬ ਲੈਵਲ ਦੀਆਂ ਖੇਡਾਂ ਲਈ ਚੁਣੇ ਗਏ ਹਨ। ਇਹ ਪ੍ਰਾਪਤੀਆਂ ਸਕੂਲ ਦੇ ਯੋਗ ਡੀਪੀ ਹਰਜਿੰਦਰ ਸਿੰਘ ਅਤੇ ਡੀਪੀ ਹਰਦੀਪ ਕੌਰ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਸਕੂਲ ਵਿਚ ਵੱਖ-ਵੱਖ ਖੇਡਾਂ ਲਈ ਵੱਖਰੇ ਖੁੱਲੇ ਗਰਾਉਂਡ ਬਣੇ ਹੋਏ ਹਨ ਜਿੰਨ੍ਹਾਂ ਵਿਚ ਸਾਰਾ ਸਾਲ ਬੱਚੇ ਅਭਿਆਸ ਕਰਦੇ ਹਨ ਜਿਸ ਕਰਕੇ ਬੱਚੇ ਹਰ ਸਾਲ ਪੰਜਾਬ ਲੈਵਲ ਅਤੇ ਰਾਸ਼ਟਰੀ ਲੈਵਲ ਤੱਕ ਖੇਡਾਂ ਵਿਚ ਭਾਗ ਲੈਣ ਲਈ ਚੁਣੇ ਜਾਂਦੇ ਹਨ। ਗੁਰਰਹਿਮਤ ਕੌਰ ਨੂੰ ਪੰਜਾਬ ਲੈਵਲ ਦੀਆਂ ਖੇਡਾਂ ਵਿਚ ਬਰਾਊਜ਼ ਮੈਡਲ ਜਿੱਤਣ ’ਤੇ ਚੇਅਰਮੈਨ ਨਰ ਸਿੰਘ ਬਰਾੜ, ਪ੍ਰਿੰਸੀਪਲ ਬਾਇਜੂ ਵਿਜੇ ਅਤੇ ਕੋਆਰਡੀਨੇਟਰ ਅਨੁਪਮ ਸ਼ਰਮਾ ਨੇ ਬੱਚੀ ਨੂੰ ਵਧਾਈ ਦਿੱਤੀ ਅਤੇ ਸਟਾਫ਼ ਨੇ ਵੀ ਗੁਰਰਹਿਮਤ ਕੌਰ ਨੂੰ ਵਧਾਈ ਦਿੱਤੀ ਅਤੇ ਉਸਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।