- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਦੇ ਜਨਮ

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਗਿਆ। ਪੰਜਾਬੀ ਭਾਸ਼ਾ ਦੇ ਗਿਆਰਾਂ ਮੈਗਜ਼ੀਨਾਂ ਵਿਚ ਲੋਹਮਣੀ ਇਕ ਹੈ। ਇਹ ਮੈਗਜ਼ੀਨ ਜਨਵਰੀ 2008 ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਸਾਹਿਤਕ ਖੇਤਰ ਵਿਚ ਇਹ ਪਾਇਦਾਰ ਮੈਗਜ਼ੀਨ ਹੈ। ਜਿਸ ਦੇ ਲੋਕ ਪੱਖੀ ਅਤੇ ਮਿਆਰੀ ਰਚਨਾਵਾਂ ਡਾ, ਸੁਰਜੀਤ ਬਰਾੜ ਵਿਦਵਾਨਾਂ ਤੋਂ ਇਕੱਠਾ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਸਾਹਿਤਕ ਮਿਆਰ ਕਰਕੇ ਇਹ ਪੌਣੇ ਉੱਨੀ ਸਾਲ ਤੋਂ ਨਵੀਆਂ ਪ੍ਰਾਪਤੀਆਂ ਸਦਕਾ ਵਿਦੇਸ਼ਾਂ ਵਿਚ ਆਪਣਾ ਅਹਿਮ ਸਥਾਨ ਰੱਖਦਾ ਹੈ। ਵਰਨਣਯੋਗ ਹੈ ਕਿ ਮੋਗਾ ਲੋਹਮਣੀ ਮੈਗਜ਼ੀਨ ਦਾ ਕੇਂਦਰੀ ਸ਼ਹਿਰ ਹੈ।ਜੇ ਕਿ ਮੋਗੇ ਜ਼ਿਲ੍ਹੇ ਦਾ ਮਾਣ ਹੈ। ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਇਸ ਮੈਗਜ਼ੀਨ ਦੇ ਸਮਾਗਮਾਂ ਵਿਚ ਇਸ ਲੋਹਮਣੀ ਮੈਗਜ਼ੀਨ ਨੂੰ ਆਰਥਿਕ ਸਹਿਯੋਗ ਵੀ ਭੇਜਦੇ ਹਨ। ਕਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਜਰਮਨੀ ਅਤੇ ਫ਼ਿਲਪੀਨਜ਼ ਵਿਚ ਵੀ ਡਾਕ ਰਾਹੀਂ ਪਾਠਕਾਂ ਨੂੰ ਭੇਜਿਆ ਜਾਂਦਾ ਹੈ ਅਤੇ ਅੱਜ ਕੇਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿਸਟਰਡ ਵੱਲੋਂ ਕਰਵਾਏ ਗਏ ਸੈਕੜੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਕਰਵਾਏ ਗਏ ਇਜਲਾਸ ਵਿਚ ਡੈਟਾ. ਸੁਰਜੀਤ ਬਰਾੜ, ਗੁਰਮੇਲ ਸਿੰਘ ਬੌਡੇ ਨੰ ਪੰਜਾਬੀ ਸਾਹਿਤ ਦੇ ਗਿਆਰਾਂ ਮੈਗਜ਼ੀਨਾਂ ਦੇ ਸੰਪਦਕਾਂ ਨਾਲ ਸਨਮਾਨਿਤ ਕਰਨਾ ਪੰਜਾਬੀ ਸਾਹਿਤ ਲਈ ਮਾਣਮੱਤੀ ਪ੍ਰਾਪਤੀ ਕੀਤੀ ਹੈ । ਗੁਰਮੇਲ ਸਿੰਘ ਬੌਡੇ ਤੇ ਪੰਜਾਬ ਨੂੰ, ਮੋਗੇ ਜ਼ਿਲ੍ਹੇ ਦੇ ਸ਼ਰੀਰਕ ਪੱਖੋਂ 80 ਫ਼ੀਸਦੀ ਅਪਾਹਿਜ ਹੋਣ ਅਤੇ ਦਿਲ ਦੇ ਮਰੀਜ਼ ਹੋਣ ਦੇ ਬਾਵਜੂਦ 24 ਫ਼ੀਸਦੀ ਦਿਲ ਦੀ ਸਮਰੱਥਾ ਹੈ। ਪੇਸ ਮੇਕਰ ਲੱਗਾ ਹੋਣ ਦੇ ਬਾਵਜੂਦ ਪੰਜਾਬੀ ਸਾਹਿਤ ਵਿਚ ਮੈਗਜ਼ੀਨ ਦੇ ਸੰਪਾਦਨ ਅਤੇ ਪੰਜਾਬੀ ਸਾਹਿਤ ਨੂੰ ਤੀਹ ਦੇ ਕਰੀਬ ਪੁਸਤਕਾਂ ਦੇ ਚੁੱਕੇ ਹਨ। ਅਜਿਹੇ ਸਾਹਿਤਕਾਰ ਨੂੰ ਸਨਮਾਨਿਤ ਕਰਨਾ ਮਾਣ ਵਾਲੀ ਗੱਲ ਹੈ।