ਸਹਿਯੋਗੀ ਸੰਸਥਾਵਾਂ ਤੇ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਵੱਲੋਂ ਗੁਰ-ਸ਼ਬਦ ਪ੍ਰਚਾਰ ਮਿਸ਼ਨ ਤਹਿਤ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਕੀਰਤਨ ਸਮਾਗਮ ਕਰਵਾਏ ਗਏ। ਇੰਨ੍ਹਾਂ ਸਮਾਗਮਾਂ ਦੀ ਸਫ਼ਲਤਾ ਲਈ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸੇਵਾ ਸੰਸਥਾਵਾਂ ਵੱਲੋਂ ਪੂਰੀ ਸ਼ਰਧਾ, ਪਿਆਰ ਅਤੇ ਸਮਰਪਣ ਭਾਵਨਾ ਨਾਲ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਨਾਨਕ ਘਰ ਕੇ ਗੋਲੇ ਦੀ ਸਮੁੱਚੀ ਟੀਮ, ਪਰਮੇਸ਼ਵਰ ਦੁਆਰ ਸੇਵਾ ਸੁਸਾਇਟੀ, ਬਾਬਾ ਬੁੱਢਾ ਜੀ ਸੇਵਾ ਸੁਸਾਇਟੀ, ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ, ਖਾਲਸਾ ਸੇਵਾ ਸੁਸਾਇਟੀ, ਭਾਈ ਘਨੱਈਆ ਜੀ ਸੇਵਾ ਸੁਸਾਇਟੀ ਅਤੇ ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇੰਨ੍ਹਾਂ ਸੰਸਥਾਵਾਂ ਦੇ ਸਾਂਝੇ ਯਤਨਾਂ ਸਦਕਾ ਇਹ ਸਮਾਗਮ ਯਾਦਗਾਰੀ ਹੋ ਨਿਬੜੇ। ਇਸ ਉਪਰੰਤ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਕਮੇਟੀ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਵਿੱਕੀ ਨੇ ਮੋਗਾ ਸ਼ਹਿਰ ਦੀਆਂ ਸਮੂਹ ਸਹਿਯੋਗੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਦੀ ਸਫਲਤਾ ਲਈ ਸੰਗਤਾਂ ਅਤੇ ਸੇਵਾ ਸੰਸਥਾਵਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਮਾਰੋਹ ਵਿਚ ਬਲਜੀਤ ਸਿੰਘ ਵਿੱਕੀ ਮੁੱਖ ਸੇਵਾਦਾਰ, ਬਾਬਾ ਮਹਿੰਦਰ ਸਿੰਘ ਮੁਖੀ ਜਨੇਰ ਟਕਸਾਲ, ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ, ਰਛਪਾਲ ਸਿੰਘ ਅਰੋੜਾ, ਬਲਜਿੰਦਰ ਸਿੰਘ ਸਹਿਗਲ ਜਨਰਲ ਸਕੱਤਰ, ਸਤਨਾਮ ਸਿੰਘ ਬੀਏ ਕੋਆਰਡੀਨੇਟਰ, ਉੱਘੇ ਸਮਾਜ ਸੇਵੀ ਅਤੇ ਸਮਾਗਮ ਦੇ ਪ੍ਰਮੁੱਖ ਪ੍ਰਬੰਧਕ ਭੂਪਿੰਦਰ ਸਿੰਘ ਬਬਲੂ ਕੰਡਾ, ਸਰਬਜੀਤ ਸਿੰਘ ਐਡਵੋਕੇਟ, ਰਾਜਿੰਦਰ ਵਧਵਾ, ਜਸਬੀਰ ਸਿੰਘ ਯੂਕੇ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਬਲਜਿੰਦਰ ਸਿੰਘ ਨੰਨਰਾ, ਅਜੀਤ ਸਿੰਘ ਰੋਹਿਣੀ, ਜਸਵਿੰਦਰ ਸਿੰਘ ਜੱਸੀ, ਸੁਖਜੀਵਨ ਸਿੰਘ ਗਿੱਲ ਸੁੱਖਾ ਰੌਲੀ, ਗੁਰਜਿੰਦਰ ਸਿੰਘ ਧੰਮੂ, ਹਰਪ੍ਰੀਤ ਸਿੰਘ ਸਹਿਗਲ, ਨਿਰੰਜਣ ਸਿੰਘ ਧਾਲੀਵਾਲ, ਰਾਮ ਸਿੰਘ ਮਲਹੋਤਰਾ, ਬਲਜੀਤ ਸਿੰਘ ਚਾਨੀ ਸਾਬਕਾ ਮੇਅਰ, ਮਨਜੀਤ ਸਿੰਘ ਮਿੰਦੀ, ਜਸਪਾਲ ਸਿੰਘ ਬੱਬੀ, ਪੁਨੀਤ ਪਾਲ ਸਿੰਘ ਸੱਗੂ, ਨਵਦੀਪ ਸਿੰਘ ਸੰਘਾ, ਪਰਮਪਾਲ ਸਿੰਘ ਤਖਤੂਪੁਰਾ, ਮਾਲਵਿਕਾ ਸੂਦ, ਵਿਜੇ ਸਾਥੀ ਸਾਬਕਾ ਵਿਧਾਇਕ, ਕਮਲਜੀਤ ਸਿੰਘ ਬਰਾੜ ਬਾਘਾਪੁਰਾਣਾ, ਰਾਜਵੰਤ ਸਿੰਘ ਮਾਹਲਾ, ਅਮਨਦੀਪ ਕੌਰ ਅਰੋੜਾ ਵਿਧਾਇਕਾ, ਰਮੇਸ਼ ਗਰੋਵਰ ਐਡਵੋਕੇਟ, ਵਿਜੈ ਧੀਰ ਐਡਵੋਕੇਟ, ਡਾ. ਐੱਮਐੱਲ ਜੈਦਕਾ, ਬਰਜਿੰਦਰ ਸਿੰਘ ਮੱਖਣ ਬਰਾੜ, ਗੋਵਰਧਨ ਪੋਪਲੀ ਕੌਂਸਲਰ, ਦਵਿੰਦਰ ਤਿਵਾੜੀ ਕੌਂਸਲਰ, ਪ੍ਰੇਮ ਚੱਕੀ ਵਾਲੇ ਸਾਬਕਾ ਕੌਂਸਲਰ, ਲਾਭ ਸਿੰਘ ਆਹਲੂਵਾਲੀਆ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ, ਰਵੀ ਗਰੇਵਾਲ, ਜਗਦੀਸ਼ ਛਾਬੜਾ ਕੌਂਸਲਰ, ਨਵੀਨ ਸਿੰਗਲਾ, ਆਚਾਰੀਆ ਨੰਦ ਲਾਲ ਸ਼ਰਮਾ, ਸਤੀਸ਼ ਬਾਂਸਲ, ਅਨਿਲ ਬਾਂਸਲ ਸਾਬਕਾ ਡਿਪਟੀ ਮੇਅਰ, ਗੁਰਵਿੰਦਰ ਸਿੰਘ ਧੁੰਨਾ ਸੋਹਣ ਜਿਊਲਰਜ਼, ਸਿਮਰਨ ਚੌਹਾਨ ਅਤੇ ਮਾਹੀ ਏਸ਼ੀਆ ਜਿਊਲਰਜ਼ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਪ੍ਰਬੰਧਕਾਂ ਵੱਲੋਂ ਸਮੂਹ ਸਹਿਯੋਗੀ ਸੰਸਥਾਵਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।