- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗਰੀਨ ਵੈਲੀ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂਨੇ ਐੱਸਜੀਐੱਫਆਈ ਸਕੂਲੀ ਖੇਡਾਂ ਵਿਚ ਲਾਜਵਾਬ ਪ੍ਰਦਰਸ਼ਨ ਕੀਤਾ। ਗਰੀਨ ਵੈਲੀ ਸਕੂਲ ਲਈ ਫਖਰ ਦੀ ਗੱਲ ਹੈ ਕਿ 11 ਬੱਚਿਆਂ ਨੇ ਗੋਲਡ ਮੈਡਲ ਜਿੱਤੇ ਤੇ ਇਨ੍ਹਾਂ 11 ਬੱਚਿਆਂ ਦੀ ਚੋਣ ਸਟੇਟ ਪੱਧਰ ਲਈ ਹੋ ਗਈ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਬੱਚਿਆਂ ਨੇ ਤਾਈਕਵਾਂਡੋ ਵਿਚ 10 ਸੋਨ ਤਮਗੇ, ਬੌਕਿਸੰਗ ਵਿਚ 1 ਗੋਲਡ, ਤਾਈਕਵਾਂਡੋ ਵਿਚ 8 ਸਿਲਵਰ, 6 ਬਰਾਉਜ, ਬੌਕਿਸੰਗ ਵਿਚ 1 ਬਰਾਜਿ, ਚੈਸ ਵਿਚ 5 ਬਰਾਊਨਸ, ਸ਼ੂਟਿੰਗ ਵਿਚ 1 ਬਰਾਉਨਸ, ਬੈਡਿਮੰਟਨ ਵਿਚ 5 ਬਰਾਉਜ, ਮੈਡਲ ਪ੍ਰਾਪਤ ਕੀਤੇ। ਇਸ ਸਮੇਂ ਸਕੂਲ ਦੇ ਚੇਅਰਮੈਨ ਜਤਿੰਦਰ ਗਰਗ, ਮੈਨੇਜਰ ਅਨੀਤਾ ਗਰਗ, ਪ੍ਰਬੰਧਕ ਕ੍ਰਿਸ਼ਨ ਗਰਗ, ਪ੍ਰਿੰਸੀਪਲ ਨੀਤੂ ਕਪੂਰ, ਕੋਆਰਡੀਨੇਟਰ ਰਾਜਦੀਪ ਸਿੰਘ ਗਿੱਲ ਅਤੇ ਪੂਨਮ ਗੋਇਲ ਹਾਜ਼ਰ ਸਨ। ਇਸ ਮੌਕੇ ਸਕੂਲ ਦੇ ਮੈਨੇਜਰ ਅਨੀਤਾ ਗਰਗ ਨੇ ਬੱਚਿਆਂ, ਕੋਚ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਅਤੇ ਭਿਵੱਖ ਲਈ ਸ਼ੁਭ ਇਛਾਵਾਂ ਦਿੱਤੀਆਂ। ਉਨ੍ਹਾਂ ਬਾਕੀ ਬੱਚਿਆਂ ਨੂੰ ਵੀ ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਸਾਡੇ ਹੋਣਹਾਰ ਵਿਦਿਆਰਥੀਆਂ ਅਤੇ ਕੋਚਾਂ ਗੁਰਚਰਨ ਸਿੰਘ ਅਤੇ ਤੁਵੱਸਮ ਕੁਰੈਸ਼ੀ ਤੇ ਪ੍ਰਵੀਨ ਸ਼ੁਕਲਾ ਨੂੰ ਜਾਂਦਾ ਹੈ ਜਿਨ੍ਹਾਂ ਅਣਥੱਕ ਮਿਹਨਤ ਸਦਕਾ ਬੱਚਿਆਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ।