ਸੀਆਈਐੱਸਸੀਨੈਸ਼ਨਲ ਕਿ੍ਕਟ ਖੇਡਾਂ ਦਾ ਸ਼ਾਨਦਾਰ ਆਗਾਜ਼ ਮਾਤਾ ਬਲਜਿੰਦਰ ਕੌਰ ਮੈਮੋਰੀਅਲ
Publish Date: Tue, 22 Sep 2026 04:46 PM (IST)
Updated Date: Wed, 23 Sep 2026 04:03 AM (IST)
ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ : ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਮੋਗਾਵਿਖੇ ਸੀਆਈਸੀਐੱਸਈ ਨੈਸ਼ਨਲ ਅੰਡਰ-14 ਕਿ੍ਕਟ ਟੂਰਨਾਮੈਂਟ ਖੇਡਾਂ 2026 ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਾਂ ਤੋਂ 15 ਟੀਮਾਂ ਪਹੁੰਚੀਆਂ। ਟੀਮਾਂ ਦੇ ਸਕੂਲ ਪਹੁੰਚਣ ’ਤੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅੰਡਰ- 14 ਕਿ੍ਕਟ ਨੈਸ਼ਨਲ ਟੂਰਨਾਮੈਂਟ ਦਾ ਉਦਘਾਟਨ ਸਮਾਰੋਹ ਮੁੱਖ ਮਹਿਮਾਨ ਜ਼ੋਨਲ ਕੁਆਰਡੀਨੇਟਰ ਸਿਮਰਨਦੀਪ ਸਿੰਘ ਧਾਲੀਵਾਲ, ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਮੋਗਾ ਡੀਐੱਸਈ ਨੇ ਕੀਤਾ। ਇਸ ਮੌਕੇ ਕਲੇਰ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਡਾਇਰੈਕਟਰ ਕੋਹਿਨੂਰ ਸਿੱਧੂ, ਵਾਈਸ ਚੇਅਰਪਰਸਨ ਰਣਧੀਰ ਕੌਰ, ਪ੍ਰਿੰਸੀਪਲ ਅਰਵਿੰਦ ਸ਼ਰਮਾ, ਤੇਜ ਸਿੰਘ ਠਾਕੁਰ ਸੀਐੱਸਸੀਈ ਕਨਵੀਨਰ ਪ੍ਰਿੰਸੀਪਲ ਐਮਬਰੋਜੀਅਲ ਸਕੂਲ ਜ਼ੀਰਾ ਪ੍ਰਿੰਸੀਪਲ ਸੁਖਵੀਰ ਸਿੰਘ ਬਰਾੜ ਮਲੂਕਾ ਪਬਲਿਕ ਸਕੂਲ ਸਮਾਧ ਭਾਈ, ਦਵਿੰਦਰਪਾਲ ਸਿੰਘ ਕਮੇਟੀ ਮੈਂਬਰ, ਸ਼ਿਵ ਕੁਮਾਰ ਅਬਜ਼ਰਵਰ ਸੀਆਈਐੱਸਈ, ਗੁਰਦਿਆਲ ਸਿੰਘ ਸਿੱਧੂ ਕਨੇਡੀਅਨ ਕਲੇਰ ਸਕੂਲ ਦੇ ਚੇਅਰਮੈਨ ਦੇ ਵੱਡੇ ਭਰਾ ਕੁਲਵਿੰਦਰ ਸਿੰਘ ਸਿੱਧੂ ਭਤੀਜਾ ਕਰਮਜੀਤ ਸਿੰਘ ਦੀਨਾ, ਲਖਵਿੰਦਰ ਬਰਾੜ ਸੀਐੱਸਈ ਚੀਫ਼ ਸਿਲੈਕਟਰ, ਸੰਦੀਪ ਮੇਹਤਾ ਚੇਅਰਮੈਨ ਪੀਸੀਐੱਸ ਬਾਘਾਪੁਰਾਣਾ ’ਤੇ ਰੰਜੀਵ ਸ਼ਰਮਾ ਵੀ ਹਾਜ਼ਰ ਸਨ। ਸਕੂਲ ਵੱਲੋਂ ਨੈਸ਼ਨਲ ਅੰਡਰ 14 ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ ਪਰੇਡ ਤੇ ਮਸ਼ਾਲ ਚਲਾਉਣ ਦੀ ਰਸਮ ਨਾਲ ਕੀਤੀ ਗਈ। ਇਸ ਮੌਕੇ ’ਤੇ ਰਾਸ਼ਟਰੀ ਗਾਣ ਵੀ ਹੋਇਆ। ਇਸ ਮੌਕੇ ’ਤੇ ਮੁੱਖ ਮਹਿਮਾਨ ਵੱਲੋਂ ਸਕੂਲ ਵਿਚ ਪਹੁੰਚੀਆਂ ਟੀਮਾਂ ਨੂੰ ਉਤਸ਼ਾਹਿਤ ਕੀਤਾ ਤੇ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਰੰਗਾਂ ਰੰਗ ਪੋ੍ਗਰਾਮ ਪੇਸ਼ ਕਰ ਕੇ ਕੀਤੀ ਗਈ। ਬੱਚਿਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਤਾੜੀਆਂ ਨਾਲ ਉਨ੍ਹਾਂ ਦੀ ਹੌਂਸਲਾ-ਅਫ਼ਜ਼ਾਈ ਕੀਤੀ ਗਈ। ਅੰਡਰ 14 ਕ੍ਰਿਕਟ ਲੀਗ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਤੇ ਇਹ ਮੈਚ ਅੱਠ ਓਵਰਾਂ ਦੇ ਖਿਡਾਏ ਗਏ। ਤਾਮਿਲਨਾਡੂ ਤੇ ਵੈਸਟ ਬੰਗਾਲ ਦੇ ਵਿਚਕਾਰ ਮੈਚ ਹੋਇਆ, ਜਿਸ ਵਿੱਚ 4 ਰਨਾ ਨਾਲ ਤਾਮਿਲਨਾਡੂ ਜਿੱਤਿਆ, ਉੜੀਸਾ ਤੇ ਨਾਰਥ ਇੰਡੀਆ ਦੇ ਮੈਚ ਵਿਚ ਨਾਰਥ ਇੰਡੀਆ ਨੇ 10 ਵਿਕਟਾਂ ਨਾਲ ਮੈਚ ਜਿੱਤਿਆ ਤੇ ਪੰਜ ਓਵਰਾਂ ਵਿਚ ਹੀ ਮੈਚ ਦੀ ਸਮਾਪਤੀ ਕੀਤੀ। ਇਸ ਉਪਰੰਤ ਨਾਰਥ ਈਸਟ ਤੇ ਮਹਾਰਾਸ਼ਟਰ ਦੇ ਵਿਚਕਾਰ ਮੈਚ ਹੋਇਆ ਜਿਸ ਵਿਚ ਨਾਰਥ ਈਸਟ ਨੇ 20 ਰਨਾਂ ਨਾਲ ਜਿੱਤ ਪ੍ਰਾਪਤ ਕੀਤੀ, ਏਪੀ ਅਤੇ ਤੇਲੰਗਣਾ ਤੇ ਨਾਰਥ ਬੰਗਾਲ ਅਤੇ ਨਾਰਥ ਈਸਟ ਵਿਚਕਾਰ ਮੈਚ ਹੋਇਆ ਜਿਸ ਵਿਚ ਏਪੀ ਅਤੇ ਤੇਲੰਗਣਾ ਨੇ ਨੌ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਯੂਕੇ ਤੇ ਕੇਰਲਾ ਦੇ ਵਿਚਕਾਰ ਮੈਚ ਹੋਇਆ, ਜਿਸ ਵਿਚ ਕੇਰਲਾ ਨੇ ਚਾਰ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਤਾਮਿਲਨਾਡੂ ਤੇ ਕਰਨਾਟਕ ਵਿਚਕਾਰ ਮੈਚ ਹੋਇਆ ਜਿਸ ਵਿਚ ਕਰਨਾਟਕ ਨੇ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਖਿਡਾਰੀਆਂ ਅਤੇ ਟੀਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਖੇਡ ਜਜ਼ਬੇ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਖੇਡਾਂ ਵਿਚ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸਕੂਲ ਦਾ ਮਾਹੌਲ ਖੇਡਾਂ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਨੈਸ਼ਨਲ ਖੇਡਾਂ ਵਿਚ ਸ਼ਾਮਲ ਹੋਣ ਲਈ ਪਹੁੰਚੀਆਂ ਸਾਰੀਆਂ ਟੀਮਾਂ ਨੂੰ ਸਕੂਲ ਦੇ ਪ੍ਰਿੰਸੀਪਲ ਅਰਵਿੰਦ ਸ਼ਰਮਾ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਸਮੇਂ ਪੱਤਰਕਾਰ ਭਾਈਚਾਰਾ ਦਾ ਵੀ ਧੰਨਵਾਦ ਕੀਤਾ ਗਿਆ । ਸਕੂਲ ਦੇ ਸਮੂਹ ਕੁਆਰਡੀਨੇਟਰ ਅਤੇ ਸਟਾਫ ਮੈਂਬਰ ਹਾਜ਼ਰ ਰਹੇ।