- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਸਮੂਹ 12316 ਐਸੋਸੀਏਟ

ਸਟਾਫ ਰਿਪੋਰਟਰ ਪੰਜਾਬੀ ਜਾਗਰਣ ਮੋਗਾ : ਪੰਜਾਬ ਦੇ ਸਮੂਹ 12316 ਐਸੋਸੀਏਟ ਟੀਚਰ ਸਪੈਸ਼ਲ ਕਾਡਰ ਨੂੰ 10 ਸਾਲਾ ਪਾਲਸੀ 2022 ਅਧੀਨ 28 ਜੁਲਾਈ 2023 ਨੂੰ ਮੁੱਖ ਮੰਤਰੀ ਵੱਲੋਂ ਨਿਯੁਕਤੀ ਪੱਤਰ ਵੰਡ ਸਮਾਰੋਹ ਸਮੇਂ ਆਉਣ ਵਾਲੇ ਸਮੇਂ ਬਣਦੇ ਸਾਰੇ ਭੱਤੇ ਤੇ ਵਿੱਤੀ ਲਾਭ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਲਾਗੂ ਕਰਨ ਦਾ ਹੁਣ ਢੁਕਵਾਂ ਸਮਾਂ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਕੁਲਦੀਪ ਸਿੰਘ ਬੱਡੂਵਾਲ ਵੱਲੋਂ ਮੁੱਖ ਮੰਤਰੀ ਨੂੰ ਖੁੱਲ੍ਹੇ ਖ਼ਤ ਰਾਹੀਂ ਯਾਦ ਦਵਾਇਆ ਗਿਆ ਕਿ ਪੰਜਾਬ ਵਿਚ ਜਿੱਥੇ 2020 ਤੋਂ ਬਾਅਦ ਨਿਯੁਕਤ 85000 ਮੁਲਾਜ਼ਮਾਂ ਨੂੰ 60 ਫੀਸਦੀ ਡੀਏ ਦੇਣ ਦਾ ਸਰਕਾਰ ਵੱਲੋਂ ਐਲਾਨ ਜੋ ਹੋਇਆ, ਉਸ ਵਿਚ ਸਿੱਖਿਆ ਵਿਭਾਗ ਅਧੀਨ ਕੰਮ ਕਰਦੇ ਐਸੋਸੀਏਟ ਟੀਚਰ ਸਪੈਸ਼ਲ ਕਾਡਰ ਦੇ ਸਮੂਹ ਅਧਿਆਪਕ ਨੂੰ ਵੀ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਜਿੱਥੇ ਪੰਜਾਬ ਦੇ ਲੱਖਾਂ ਮੁਲਾਜਮਾਂ ਵੱਲੋਂ 42 ਫੀਸਦੀ ਮਹਿਗਾਈ ਭੱਤਾ ਨੂੰ 60 ਫੀਸਦੀ ਕਰਵਾਉਣ ਲਈ ਸੰਘਰਸ਼ ਜਾਰੀ ਹੈ। ਇਸ ਸਮੇਂ ਹੀ ਸਿੱਖਿਆ ਵਿਭਾਗ ਦੇ ਅੰਦਰ ਕੰਮ ਕਰਦੇ ਐਸੋਸੀਏਟ ਟੀਚਰ ਨੂੰ 20 ਸਾਲ ਸੇਵਾ ਕਰਨ ਤੇ ਵੀ 1 ਫੀਸਦੀ ਡੀਏ. ਨਸੀਬ ਨਹੀਂ ਹੋਈਆਂ। ਉਨ੍ਹਾਂ ਦੱਸਿਆ ਅਸੀਂ ਵੀ ਉਸੇ ਪੰਜਾਬ ਦੇ ਵਾਸੀ ਹਾਂ ਜਿੱਥੇ ਵੱਧ ਰਹੀ ਮਹਿੰਗਾਈ ਦੀ ਮਾਰ ਸਾਡੇ ਪਰਿਵਾਰ ਤੇ ਵੀ ਬਰਾਬਰ ਅਸਰ ਕਰਦੀ ਹੈ, ਸਾਡਾ ਵੀ ਹੱਕ ਹੈ ਕਿ 60 ਫੀਸਦੀ ਮਹਿੰਗਾਈ ਭੱਤਾ ਤੁਰੰਤ ਮੌਜੂਦਾ ਤਨਖਾਹ ਤੇ ਲਾਗੂ ਹੋਵੇ। ਇਸ ਸਮੇਂ ਅਜਮੇਰ ਸਿੰਘ ਔਲਖ, ਨਵਦੀਪ ਸਿੰਘ ਬਰਾੜ, ਮਨਿੰਦਰ ਰਾਣਾ ਲਖਵਿੰਦਰ ਰੂਪਨਗਰ, ਕੁਲਦੀਪ ਸਿੰਘ ਸੰਦੀਪ ਸਿੰਘ ਜਲੰਧਰ, ਰਾਜਬੀਰ ਸਿੰਘ, ਸੰਦੀਪ ਕੌਰ, ਚਾਨਣ ਸਿੰਘ ਤਰਨਤਾਰਨ ਸਾਹਿਬ, ਰਣਜੀਤ ਸਿੰਘ ਅੰਮ੍ਰਿਤਸਰ ਸਾਹਿਬ, ਜਸਬੀਰ ਸਿੰਘ ਬਲਜਿੰਦਰ ਸਿੰਘ, ਸੋਢੀ ਫਿਰੋਜ਼ਪੁਰ, ਸੁਖਵੀਰ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਕੌਰ ਫਗਸ, ਹਰਵਿੰਦਰ ਸਿੰਘ, ਹਰਦੀਪ ਸਿੰਘ ਰਾਜੂ, ਗੁਰਮੀਤ ਸੰਗਰੂਰ, ਮਨੀਸ਼ਾ, ਗੁਰਪ੍ਰੀਤ ਮੁਹਾਲੀ, ਵਿਜੇ ਕੁਮਾਰੀ ਤਲਵਾੜਾ, ਨੈਂਸ, ਬੱਬਲ, ਹਰਜਿੰਦਰ ਸਿੰਘ ਰਾਹੁਲ, ਭੁਪਿੰਦਰ ਸਿੰਘ ਪ੍ਰਧਾਨ ਹੁਸ਼ਿਆਰਪੁਰ, ਹਰਜਿੰਦਰ ਕੌਰ, ਬਲਵੀਰ ਕੌਰ, ਪੂਜਾ ਨਵਾਂਸ਼ਹਿਰ, ਦਵਿੰਦਰ ਸਿੰਘ, ਹਰਦੀਪ, ਪਰਮਿੰਦਰ ਸਿੰਘ ਪਟਿਆਲਾ, ਰਤਨ, ਅਮਨਦੀਪ ਮਾਨਸਾ, ਬੂਟਾ ਰਾਮ, ਮਨਜੀਤ, ਹਰਜੀਤ ਬਰਨਾਲਾ, ਸੁਖਦੀਪ ਸਿੰਘ, ਕਿਰਨ, ਕੁਲਦੀਪ ਕੌਰ, ਯਾਦਵਿੰਦਰ ਸਿੰਘ ਮੁਕਤਸਰ ਸਾਹਿਬ, ਮਲਕੀਤ ਸਿੰਘ, ਸੁਮਨ ਕਪੂਰਥਲਾ, ਕਮਲਜੀਤ ਵੜੈਚ, ਮਨਪ੍ਰੀਤ ਕੌਰ, ਦਵਿੰਦਰ ਕੌਰ, ਹਰਦੀਪ ਕੌਰ ਲੁਧਿਆਣਾ, ਜਗਤਾਰ ਹਰਚਰਨ, ਗੁਰਵਿੰਦਰ ਸਿੰਘ ਬਠਿੰਡਾ, ਗੁਰਪ੍ਰੀਤ ਅਬੋਹਰ, ਨਰਿੰਦਰ ਸੁਰਿੰਦਰ ਫ਼ਾਜ਼ਿਲਕਾ, ਦਲਬੀਰ, ਗੁਰਦੇਵ ਸਿੰਘ ਗੁਰਦਾਸਪੁਰ, ਅਮਿਤ ਕੁਮਾਰ, ਨੀਤੂ, ਗੁਰਪ੍ਰੀਤ ਸਿੰਘ, ਤਰਲੋਕ ਸਿੰਘ ਪਠਾਨਕੋਟ, ਨਵਦੀਪ ਸਿੰਘ, ਗੁਰਜੀਤ ਸਿੰਘ, ਸੁਖਪਾਲ ਸਿੰਘ ਮੋਗਾ ਆਦਿ ਸਾਥੀ ਹਜਾਰ ਸਨ।