- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧਵਾਰ ਨੂੰ ਪੰਜਾਬ ਭਰ ਦੇ

ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਮੱਦੇਨਜ਼ਰ ਕੀਤੀ ਨਾਅਰੇਬਾਜ਼ੀ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਬੁੱਧਵਾਰ ਨੂੰ ਪੰਜਾਬ ਭਰ ਦੇ ਸਰਕਾਰੀ ਮੁਲਾਜ਼ਮਾਂ ਨੇ ਛੁੱਟੀ ਦੇ ਜਾਣ ਤੋਂ ਬਆਦ ਡੀਸੀ ਦਫ਼ਤਰ ਅੱਗੇ ਆਪਣੀਆਂ ਮੰਗਾਂ ਸਬੰਧੀ ਰੋਹ ਭਰਪੂਰ ਧਰਨੇ ਦੌਰਾਨ ਨਾਅਰੇਬਾਜ਼ੀ ਕੀਤੀ। ਉਨ੍ਹਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਅੱਗੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਲਾਜਮਾਂ, ਅਧਿਆਪਕ ਅਤੇ ਪੈਨਸਨਰਾਂ ਨੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆ ਮੰਗਾਂ ਨੂੰ ਲੈਕੇ ਸੰਘਸ਼ਰ ਵਿਚ ਹਿੱਸਾ ਲਿਆ। ਸਾਂਝੀ ਤਾਲਮੇਲ ਕਮੇਟੀ ਦੇੇ ਆਗੂਆਂ ‘ਚ ਦਿਗਵਿਜੈਪਾਲ ਸਰਮਾ ਸੂਬਾ ਪ੍ਰਧਾਨ ਡੀਟੀਐੱਫ, ਸੁਰਜੀਤ ਸਿੰਘ ਗਗੜਾ, ਕੁਲਦੀਪ ਸਿੰਘ ਜਿਲ੍ਹਾ ਪ੍ਰਧਾਨ ਪੀਐੇੱਸਐੱਮਐੱਸਯੂ, ਭਜਨ ਸਿੰਘ ਗਿੱਲ ਕਨਵੀਨਰ ਪੰਜਾਬ, ਸੁਰਿੰਦਰ ਰਾਮ ਕੁੱਸਾ, ਬਲੋਰ ਸਿੰਘ ਘਾਲੀ, ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਕੁਲਬੀਰ ਸਿੰਘ ਢਿੱਲੋ ਸੂਬਾ ਪ੍ਰਧਾਨ ਪੈਰਾਮੈਡੀਕਲ, ਦਲਬੀਰ ਸਿੰਘ ਪ੍ਰਧਾਨ ਡੀ.ਸੀ.ਦਫ਼ਤਰ ਯੂਨੀਅਨ ਸੰਦੀਪ ਕੁਮਾਰ ਜਰਨਲ ਸਕੱਤਰ ਪੀਐੱਸਐੱਮਐੱਸਯੂ ਆਦਿ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਸਰਕਾਰ ਦੇ ਪੰਜਾਬ ਦੇ ਮੁਲਾਜ਼ਮ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ। ਆਗੂਆਂ ਨੇ ਦੱਸਿਆ ਗਿਆ ਕਿ ਮੁੱਖ ਮੰਤਰੀ ਪੰਜਾਬ ਦੇ ਅੜੀਅਲ ਰਵੱਈਏ ਦੌਰਾਨ ਮੁਲਾਜਮਾ/ਪੈਨਸ਼ਨਰਾਂ ਵੱਲੋਂ ਸਾਰੇ ਪੰਜਾਬ ਵਿਚ ਦੋ ਦਿਨ ਦੀ ਹੜਤਾਲ ਵੀ ਕੀਤੀ ਗਈ ਹੈ ਅਤੇ ਜਿਲ੍ਹਾ ਪੱਧਰੀ ਧਰਨੇ ਵੀ ਦਿੱਤੇ ਗਏ ਅਤੇ ਚੀਫ ਸੈਕਟਰੀ ਪੰਜਾਬ ਨਾਲ ਮੀਟਿੰਗ ਵੀ ਕੀਤੀ ਗਈ। ਇਸ ਵਰਤਾਰੇ ਤੋਂ ਮੁੱਖ ਮੰਤਰੀ ਪੰਜਾਬ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕਾਂ ਦੀ ਤਾਕਤ ਨਾਲੋਂ ਮੁੱਖ ਮੰਤਰੀ ਵੱਡਾ ਨਹੀਂ ਹੁੰਦਾ ਹੈ। ਲੋਕਤੰਤਰ ਦੇ ਰਾਜ ਵਿਚ ਅਸ਼ਲ ਤਾਕਤ ਲੋਕਾਂ ਦੇ ਹੱਥ ਵਿਚ ਹੁੰਦੀ ਹੈ ਨਾ ਕਿ ਸਿਆਸੀ ਲੋਕਾਂ ਦੇ ਹੱਥ ਵਿਚ। ਇਸ ਲਈ ਜੱਥੇਬੰਦੀ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੀ ਹੈ ਕਿ ਜਲਦੀ ਤੋਂ ਜਲਦੀ ਮੁਲਾਜਮਾ ਦੀਆਂ ਮੰਗਾਂ ਤੇ ਗੋਰ ਕਰਨ ਦੀ ਖੇਚਲ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਦੀਆ ਚੋਣਾ ਵਿਚ ਪੰਜਾਬ ਸਰਕਾਰ ਮੁਲਾਜਮਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮਹਾਂ ਰੋਸ਼ ਰੈਲੀ ਵਿਚ ਸਮਸੇਰ ਸਿੰਘ, ਜੱਜਪਾਲ ਬਾਜੇਕੇ, ਅਮਨਦੀਪ ਸਿੰਘ, ਸਵਰਨਜੀਤ ਭਗਤਾ, ਪ੍ਰਧਾਨ ਵਿਕਰਮਦੇਵ, ਨੈਬ ਸਿੰਘ, ਗੁਰਜੀਤ ਸਿੰਘ ਮੱਲੀ, ਕੁਲਵੰਤ ਸਿੰਘ ਘਾਲੀ, ਕਰਮਜੀਤ ਸਿੰਘ ਮਾਣੂੰਕੇ, ਗੁਰਜੀਤ ਸਿੰਘ ਮਾਛੀਕੇ, ਸਰਬਜੀਤ ਸਿੰਘ ਦੌਧਰ, ਗੁਰਮੇਲ ਸਿੰਘ ਖੋਟੇ, ਗੁਰਮੇਲ ਸਿੰਘ, ਕੁਲਦੀਪ ਸਿੰਘ ਘਾਲੀ, ਰਾਜਦੀਪ ਜੈਦਕਾ, ਗੁਣਵੀਰ ਸਿੰਘ, ਬਲਤੇਜ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਵਿਸਾਲ ਕੁਮਾਰ, ਪ੍ਰੇਮ ਕੁਮਾਰ, ਜਗਰਾਜ ਸਿੰਘ, ਖੁਸਪਾਲ ਕੌਰ, ਕੰਵਰਜੀਤ ਸਿੰਘ, ਤਨੀਸਾ, ਪਰਮਪਾਲ ਸਿੰਘ, ਅਨਮੋਲ, ਕਰਨਵੀਰ ਸਿੰਘ, ਹਰਦੀਪ ਮੱਕੜ, ਅਮਨਪ੍ਰੀਤ ਕੌਰ ਕੌਰ ਸੋਰਵ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਮਲ ਸਨ।
ਕੀ ਹਨ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ
ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 15 ਜਨਵਰੀ 2015, 17 ਜੁਲਾਹੀ 2020 ਦੇ ਪੱਤਰ ਰੱਦ ਕੀਤੇ ਜਾਣ। ਇਸਤੋਂ ਇਲਾਵਾ ਹੋਰਾਂ ਮੰਗਾਂ ਵਿਚ ਪੈਡਿੰਗ ਪਏ 16 ਫੀਸਦੀ ਡੀਏ ਨੂੰ ਲਾਗੂ ਕਰਨਾ, ਡੀਏ ਦੇ ਬਕਾਏ ਜਾਰੀ ਕਰਨੇ, ਪੇਅ ਕਮਿਸ਼ਨ ਦੇ ਬਕਾਏ ਜਾਰੀ ਕਰਨੇ, ਪੇਅ ਕਮਿਸ਼ਨ ਦੀਆਂ ਅਨਾਮਲੀਆਂ ਦੂਰ ਕਰਨੀਆ ਕੱਚੇ ਮੁਲਾਜਮ ਪੱਕੇ ਕੀਤੇ ਜਾਣ।