ਦੇਵੀ ਭਗਵਤੀ ਦੀ ਚੌਂਕੀ ਕਰਵਾਈ
ਸ਼ਿਆਮ ਸੇਵਾ ਸੁਸਾਇਟੀ ਵੱਲੋਂ ਜਲੰਧਰ ਕਲੋਨੀ
Publish Date: Fri, 27 Mar 2026 04:47 PM (IST)
Updated Date: Sat, 28 Mar 2026 04:03 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਸ਼ਿਆਮ ਸੇਵਾ ਸੁਸਾਇਟੀ ਵੱਲੋਂ ਜਲੰਧਰ ਕਲੋਨੀ ਦੇ ਸ਼ਿਆਮ ਮੰਦਰ ਵਿਖੇ ਨਵਰਾਤਰੇ ਦੇ ਮੌਕੇ ’ਤੇ ਅਸ਼ਟਮੀ ਤੇ ਦੇਵੀ ਭਗਵਤੀ ਦੀ ਚੌਂਕੀ ਕਰਵਾਈ ਗਈ। ਜਿਸ ਦੀ ਸ਼ੁਰੂਆਤ ਪੰਡਤ ਦੀ ਅਗਵਾਈ ਹੇਠ ਮੇਜ਼ਬਾਨ ਵੀਨਾ ਰਾਣੀ, ਗੁਰਚਰਨ ਦਾਸ, ਨੇਹਾ, ਵਿਨੇ ਕੁਮਾਰ, ਗੁਣਿਕਾ ਅਤੇ ਵਰਾਹੀ ਦੇ ਸਮੂਹ ਨਾਲ ਹੋਈ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਸਮੇਤ ਦੇਵੀ ਭਗਵਤੀ ਦੇ ਦਰਬਾਰ ਵਿਚ ਜੋਤ ਜਗਾਉਣ ਦੀ ਰਸਮ ਅਦਾ ਕੀਤੀ ਅਤੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਸਮਾਜ ਸੇਵੀ ਵੀਨਾ ਰਾਣੀ ਅਤੇ ਗੁਰਚਰਨ ਦਾਸ ਨੇ ਸ਼ਿਆਮ ਸੇਵਾ ਸੁਸਾਇਟੀ ਵੱਲੋਂ ਕਰਵਾਏ ਧਾਰਮਿਕ ਸਮਾਗਮਾਂ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ ਗਈ। ਇਸ ਮੌਕੇ ਵੀਨਾ ਰਾਣੀ ਅਤੇ ਗੁਰਚਰਨ ਦਾਸ ਦੇ ਪਰਿਵਾਰ ਨੂੰ ਸੁਸਾਇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮਾਤਾ ਰਾਣੀ ਦੇ ਦਰਬਾਰ ਵਿਚ ਪੂਜਾ ਅਰਚਨਾ ਦੀ ਰਸਮ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਸ਼ਹਿਣਾ, ਸੰਜੀਵ ਗਰਗ ਤਿੱਤੂ ਆਦਿ ਨੇ ਅਦਾ ਕੀਤੀ।ਇਸ ਮੌਕੇ ਭਜਨ ਗਾਇਕ ਸੁਖਦੇਵ ਸਾਂਵਰਾ, ਐਡਵੋਕੇਟ ਜੈ ਗੋਇਲ, ਰੋਸ਼ਨ ਕੁਮਾਰ, ਅਮਰਜੀਤ, ਰਾਜੀਵ ਉੱਪਲ, ਵੰਸ਼ ਸ਼ਰਮਾ ਨੇ ਭਜਨਾਂ ਨਾਲ ਸਰੋਤਿਆਂ ਨੂੰ ਕੀਲਿਆ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਗਗਨ ਅਰਗੌੜਾ, ਰਾਮਪਾਲ ਅਰੋੜਾ, ਰਾਮਪਾਲ ਅਰੋੜਾ, ਡਾ। ਗਰਗ, ਸੋਨੂੰ ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਪ੍ਰਿੰਸ ਗਾਬਾ, ਜੌਨੀ ਸ਼ਰਮਾ ਅਤੇ ਇੰਦਰਾ ਮੋਹਨ ਆਦਿ ਹਾਜ਼ਰ ਸਨ।