ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਹਵਨ ਯੱਗ ਕਰਵਾਇਆ ਕੋਟਕਪੂਰਾ ਰੋਡ ’ਤੇ ਸਥਿਤ ਮੋਗਾ ਦੀ ਮਾਂ
Publish Date: Fri, 02 Oct 2026 04:14 PM (IST)
Updated Date: Fri, 02 Oct 2026 04:16 PM (IST)
ਜ਼ਰੂਰੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਕੋਟਕਪੂਰਾ ਰੋਡ ’ਤੇ ਸਥਿਤ ਮੋਗਾ ਦੀ ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਆਚਾਰੀਆ ਨੰਦ ਲਾਲ ਸ਼ਰਮਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਹਵਨ-ਯੱਗ ਕੀਤਾ ਗਿਆ। ਆਚਾਰੀਆ ਨੰਦ ਲਾਲ ਸ਼ਰਮਾ ਨੇ ਦੱਸਿਆ ਕਿ ਹਰ ਵੀਰਵਾਰ ਸ਼ਾਮ 4:00 ਵਜੇ ਤੋਂ ਰਾਤ 8:00 ਵਜੇ ਤੱਕ ਮੁਫ਼ਤ ਹਵਨ-ਯੱਗ ਕਰਵਾਇਆ ਜਾਂਦਾ ਹੈ; ਕੋਈ ਵੀ ਸ਼ਰਧਾਲੂ ਇੱਥੇ ਆ ਕੇ ਇਸ ਪਵਿੱਤਰ ਮਹਾਂ-ਯੱਗ ਵਿਚ ਆਹੂਤੀ ਪਾ ਸਕਦਾ ਹੈ ਅਤੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ। ਮਾਂ ਬਗਲਾਮੁਖੀ ਕਲਯੁੱਗ ਦੀ ਉਹ ਸਰਵਉੱਚ ਸ਼ਕਤੀ ਹੈ ਜੋ ਦੁਸ਼ਮਣਾਂ ਦਾ ਨਾਸ਼ ਕਰਦੀ ਹੈ। ਇਸ ਦੇਵੀ ਦੀ ਪੂਜਾ ਕਰਨ ਨਾਲ ਵਿਅਕਤੀ ਵਿਰੋਧੀਆਂ ਤੇ ਜਿੱਤ ਪ੍ਰਾਪਤ ਕਰ ਸਕਦਾ ਹੈ। ਮੰਦਰ ਵੱਲੋਂ ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਹਰ ਵੀਰਵਾਰ ਲੰਗਰ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਆਚਾਰੀਆ ਨੰਦ ਲਾਲ ਨੇ ਐਲਾਨ ਕੀਤਾ ਕਿ 22 ਅਕਤੂਬਰ ਨੂੰ 24 ਘੰਟੇ ਚੱਲਣ ਵਾਲੇ ਇਕ ਵਿਸ਼ੇਸ਼ ਹਵਨ-ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਗਮ ਲਈ ਸਥਾਨਕ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿਸ਼ੇਸ਼ ਸਹਿਯੋਗ ਦੇਣਗੀਆਂ। ਮੰਦਰ ਵੱਲੋਂ ਹਵਨ ਸਮੱਗਰੀ ਅਤੇ ਰਸਮ ਲਈ ਲੋੜੀਂਦੀਆਂ ਹੋਰ ਸਾਰੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਵਨ-ਯੱਗ ਦੌਰਾਨ ਸਮਾਗਮ ਵਿਚ ਸ਼ਾਮਲ ਹੋਏ ਰਾਜ ਮਖੀਜਾ ਸਥਾਨਕ ਕੌਂਸਲਰ ਦੇ ਪਤੀ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਕਮਲ ਸਿਸਟਰਜ਼ ਵਜੋਂ ਜਾਣੀ ਜਾਂਦੀ ਗਾਇਕਾ ਜੋੜੀ ਨੇ ਭਗਤੀ ਭਰਪੂਰ ਭੇਟਾਂ ਗਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਮਹੇਸ਼ ਬਾਂਸਲ, ਮਨੋਜ ਜੈਸਵਾਲ, ਸੋਨੂੰ ਧਵਨ, ਰੂਪ ਚੰਦ ਨਗਰ, ਦੀਪਕ ਪੁਰੀ, ਨਰੇਸ਼ ਪਨੌਲੀ, ਮਿੰਟੂ ਸਮਰਾਟ ਅਤੇ ਇੰਦਰਜੀਤ ਰਾਹੀ ਮੌਜੂਦ ਸਨ।