- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਸਿਟੀ ਜ਼ਨ ਕੌਂਸਲ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੇ ਜਰਨਲ ਹਾਊਸ ਦੀ ਮੀਟਿੰਗ ਰੈੱਡ ਕਰਾਸ ਡੇ ਕੇਅਰ ਸੈਂਟਰ ਮੋਗਾ ਵਿਖੇ ਦਰਬਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਅਵਤਾਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਮੈਂਬਰ ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਐਵਾਰਡੀ, ਦਲਜੀਤ ਸਿੰਘ ਭੁੱਲਰ, ਰਣਜੀਤ ਸਿੰਘ ਗਿੱਲ, ਅਸੋਕ ਕੁਮਾਰ ਵਰਮਾ, ਡਾ. ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਸਿੰਘ ਪੁਰਬਾ ਤੇ ਗਿਆਨ ਸਿੰਘ ਨੇ ਕੌਂਸਲ ਦੀ ਬਿਹਤਰੀ ਲਈ ਆਪਣੇ ਆਪਣੇ ਸੁਝਾ ਦਿੱਤੇ। ਦਰਬਾਰਾ ਸਿੰਘ ਗਿੱਲ ਨੇ ਸਮੂਹ ਮੈਂਬਰਾਂ ਦਾ ਉਨ੍ਹਾਂ ਦੀ ਪਹਿਲੀ ਮੀਟਿੰਗ ਵਿਚ ਸਾਮਲ ਹੋਣ ’ਤੇ ਸਵਾਗਤ ਕਰਦਿਆਂ ਅਪੀਲ ਕੀਤੀ ਕਿ ਸਾਰੇ ਮੈਂਬਰ ਕੌਂਸਲ ਲਈ ਸਮਰਪੱਤ ਭਾਵਨਾ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਕੌਂਸਲ ਦੇ ਮੈਂਬਰ ਕਾਲਜਾਂ/ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਨੈਤਿਕ ਤੇ ਸਮਾਜਿਕ ਸਿੱਖਿਆ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਲਈ ਬਣੇ ਭਲਾਈ ਐਕਟ ਅਨੁਸਾਰ ਲੋੜਵੰਦ ਵਿਅਕਤੀਆਂ ਦੀ ਕੌਂਸਲ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸਮਾਜ ’ਚੋਂ ਨਸ਼ੇ ਖ਼ਤਮ ਕਰਨ ਲਈ ਨੌਜਵਾਨਾਂ/ ਵਿਦਿਆਰਥੀਆਂ ਨੂੰ ਪ੍ਰੇਰਨਾ ਕਰਨ ਦੀ ਲੋੜ ਹੈ। ਕੌਂਸਲ ਵਿਚ ਆਏ ਸੁਝਾਵਾਂ ਨੂੰ ਮੁੱਖ ਰੱਖਦਿਆਂ ਕੌਂਸਲ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਵਿੱਦਿਅਕ ਸੰਸਥਾਂਵਾਂ ਨੇੜੇ ਸ਼ਰਾਬ ਦੇ ਠੇਕੇ ਖੋਲ੍ਹਣ ’ਤੇ ਪਾਬੰਦੀ ਲਗਾਈ ਹੈ ਉਸੇ ਤਰਜ ਤੇ ਕਾਲਜਾਂ/ਸਕੂਲਾਂ ਨੇੜੇ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ’ਤੇ ਰੋਕ ਲਗਣੀ ਚਾਹੀਦੀ। ਮੀਟਿੰਗ ਵਿਚ ਪੈਨਸ਼ਨਰਜ ਡੇ ਤੇ ਨਵੇਂ ਸਾਲ ਦੇ ਸਮਾਗਮ ਮਨਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿਚ ਜਗਦੀਪ ਸਿੰਘ ਢਿੱਲੋਂ, ਅਸ਼ੋਕ ਕੁਮਾਰ ਵਰਮਾ ਤੇ ਪਰਮਜੀਤ ਸਿੰਘ ਕਾਨੂੰਗੋ ਨੂੰ ਜਨਮ ਦਿਨ ’ਤੇ ਨਵੀਂ ਸਮੂਲੀਅਤ ਕਾਰਨ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿਚ ਗੁਰਚਰਨ ਸਿੰਘ ਸੁਪਰਡੈਂਟ, ਪ੍ਰੇਮ ਕੁਮਾਰ, ਵਿਜੇ ਕੁਮਾਰ ਸ਼ਰਮਾਂ, ਜੱਗਾ ਸਿੰਘ, ਸੁਖਚੈਨ ਸਿੰਘ ਹੀਰਾ, ਅਜੈ ਕੁਮਾਰ ਮਿੱਤਲ, ਵਿਜੇ ਕੁਮਾਰ ਟੰਡਨ, ਨਿਰੰਜਨ ਸਿੰਘ, ਅਮਰ ਸਿੰਘ ਸੁਪਰਡੈਟ, ਸਵਤੰਤਰ ਕੁਮਾਰ ਗੁਪਤਾ, ਲਾਲ ਚੰਦ ਅਰੋੜਾ, ਹੀਰਾ ਲਾਲ ਬਾਂਸਲ, ਵਿਜੇ ਕੁਮਾਰ ਸੂਦ, ਜਗਦੀਪ ਸਿੰਘ ਕੈਥ, ਸੁਰੇਸ ਕੁਮਾਰ ਆਦਿ ਮੈਂਬਰ ਸ਼ਾਮਲ ਸਨ।