ਸੋਗ ਵਾਲੇ ਘਰ ਆਉਣ ਵਾਲੇ ਲੋਕਾਂ ਲਈ ਬਣ ਰਹੀ ਸੀ ਚਾਹ, ਅਚਾਨਕ ਅੱਗ ਦੀ ਲਪੇਟ 'ਚ ਆਇਆ ਗੈਸ ਸਿਲੰਡਰ, ਵਾਲ-ਵਾਲ ਬਚੀਆਂ ਜਾਨਾਂ ਮੋਗਾ ਦੇ ਵਾਰਡ ਨੰਬਰ 29, ਨਛੱਤਰ ਸਿੰਘ ਟੀਚਰ ਕਾਲੋਨੀ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਗੈਸ ਭੱਠੀ 'ਤੇ ਚਾਹ ਬਣਾਉਣ ਦੌਰਾਨ ਲੀਕ ਹੋ ਰਹੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘਰ 'ਚ ਭਗਦੜ ਮਚ ਗਈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
Publish Date: Fri, 17 Jul 2026 10:42 AM (IST)
Updated Date: Fri, 17 Jul 2026 10:44 AM (IST)
ਰਾਜਕੁਮਾਰ ਰਾਜੂ, ਜਾਗਰਣ, ਮੋਗਾ - ਮੋਗਾ ਦੇ ਵਾਰਡ ਨੰਬਰ 29, ਨਛੱਤਰ ਸਿੰਘ ਟੀਚਰ ਕਾਲੋਨੀ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਗੈਸ ਭੱਠੀ 'ਤੇ ਚਾਹ ਬਣਾਉਣ ਦੌਰਾਨ ਲੀਕ ਹੋ ਰਹੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘਰ 'ਚ ਭਗਦੜ ਮਚ ਗਈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ, ਨਛੱਤਰ ਸਿੰਘ ਟੀਚਰ ਕਾਲੋਨੀ 'ਚ ਪਿਛਲੇ ਦਿਨੀਂ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸੇ ਸਬੰਧ 'ਚ ਗੁਆਂਢ 'ਚ ਰਹਿੰਦੇ ਸ਼ਿਆਮ ਲਾਲ ਦੇ ਘਰ ਮ੍ਰਿਤਕ ਦੇ ਘਰ ਆਉਣ ਵਾਲੇ ਲੋਕਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਜਦੋਂ ਸ਼ਿਆਮ ਲਾਲ ਗੈਸ ਭੱਠੀ 'ਤੇ ਚਾਹ ਬਣਾ ਰਿਹਾ ਸੀ, ਤਾਂ ਇਸੇ ਦੌਰਾਨ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਨੇ ਭੱਠੀ ਸਮੇਤ ਪੂਰੇ ਗੈਸ ਸਿਲੰਡਰ ਨੂੰ ਆਪਣੀ ਲਪੇਟ 'ਚ ਲੈ ਲਿਆ।
ਅੱਗ ਨੂੰ ਭੜਕਦੀ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਇਸੇ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਗੈਸ ਸਿਲੰਡਰ ਨੂੰ ਲੱਗੀ ਅੱਗ 'ਤੇ ਕਾਬੂ ਪਾ ਲਿਆ। ਖ਼ੁਸ਼ਕਿਸਮਤੀ ਇਹ ਰਹੀ ਕਿ ਜੇਕਰ ਇਸ ਦੌਰਾਨ ਗੈਸ ਸਿਲੰਡਰ ਫਟ ਜਾਂਦਾ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਆਸ-ਪਾਸ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਲੋਕਾਂ ਨੇ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਦਾ ਧੰਨਵਾਦ ਪ੍ਰਗਟਾਇਆ ਹੈ।