ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ
ਪੰਜਾਬ ਸਟੇਟ ਪੈਰਾ
Publish Date: Wed, 25 Feb 2026 04:01 PM (IST)
Updated Date: Thu, 26 Feb 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਪੰਜਾਬ ਸਟੇਟ ਪੈਰਾ ਅਥਲੈਟਿਕਸ ਚੈਂਪੀਅਨਸ਼ਿੱਪ ਸਰਕਾਰੀ ਸਪੋਰਟਸ ਸਕੂਲ ਘੁੱਦਾ ਜ਼ਿਲ੍ਹਾ ਬਠਿੰਡਾ ਵਿਖੇ 16 ਅਤੇ 17 ਫਰਵਰੀ ਨੂੰ ਹੋਇਆ। ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ 300 ਪੈਰਾ ਖਿਡਾਰੀਆਂ ਨੇ ਭਾਗ ਲਿਆ। ਪਹਿਲੇ ਦਿਨ ਕੈਟਾਗਰੀ ਮੁਤਾਬਿਕ ਚਾਰ ਬੱਚਿਆਂ ਨੇ ਭਾਗ ਲਿਆ ਜਿਸ ਵਿਚ ਮੋਗਾ ਤੋਂ ਮਨਪ੍ਰੀਤ ਸ਼ਰਮਾ ਨੇ ਕ੍ਰਮਵਾਰ 2 ਗੋਲਡ ਮੈਡਲ ਸ਼ਾਟਪੁੱਟ ਅਤੇ ਕਲੱਬ ਥ੍ਰੋ ਵਿਚ ਹਰਦੀਪ ਸਿੰਘ ਨੇ ਕਾਂਸੀ ਮੈਡਲ, ਮੰਗਲ ਸਿੰਘ ਅਤੇ ਠਾਣਾ ਸਿੰਘ ਨੇ ਵੀ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਮੋਗਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਇਹ ਖੇਡਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਸਨ।