- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਤਾਵਰਨ ਸਿੱਖਿਆ ਪ੍ਰੋਗਰਾਮ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈ: ਸਿੱ: ਮੋਗਾ ਆਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ:ਸਿੱ: ਗੁਰਦਿਆਲ ਸਿੰਘ ਮਠਾੜੂ ਦੇ ਸਾਂਝੇ ਉੱਦਮਾਂ ਸਦਕਾ ਜ਼ਿਲ੍ਹਾ ਕੋਆਰਡੀਨੇਟਰ ਡਾ. ਦੀਪਕ ਸ਼ਰਮਾ ਅਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੀ ਸਮੁੱਚੀ ਟੀਮ ਦੀ ਯੋਗ ਅਗਵਾਈ ਹੇਠ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 50 ਵਿਦਿਆਰਥੀਆਂ ਨੇ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਵਸੇ ਧਾਰ ਫੋਰੈਸਟ ਪਠਾਨਕੋਟ ਦੇ ਲੇਕ ਸਾਈਡ ਸੋਲ ਵਿਖੇ ਸਟੇਟ ਪੱਧਰੀ ਤਿੰਨ ਰੋਜ਼ਾ ਰਿਹਾਇਸ਼ੀ ਨੇਚਰ ਕੈਂਪ ਲਗਾਇਆ। ਜੰਗਲਾਂ ਵਿਚ ਲਗਾਏ ਨੇਚਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਤਨਾਅ ਮੁਕਤ ਕਰਦੀ ਹੈ ਜੰਗਲ ਥਰੈਪੀ ਇਹ ਪ੍ਰਗਟਾਵਾ ਕਰਦਿਆਂ ਸਟੇਟ ਐਵਾਰਡੀ ਡਾ. ਸ਼ਰਮਾ ਨੇ ਦੱਸਿਆ ਕੇ ਪਠਾਨਕੋਟ ਦੇ ਨੀਮ ਪਹਾੜੀ ਇਲਾਕੇ ਵਿਚ ਕੁਦਰਤੀ ਜੰਗਲਾਂ ਅਤੇ ਹਰਿਆਲੀ ਵਿਚ ਟਰੈਕਿੰਗ ਕਰਕੇ ਕੁਦਰਤ ਨੂੰ ਮਹਿਸੂਸ ਕਰਨਾ, ਰੁੱਖਾਂ ਤੇ ਪੌਦਿਆਂ ਨੂੰ ਦੇਖਣਾ ਤੇ ਸ਼ਾਂਤ ਵਾਤਾਵਰਨ ਦਾ ਆਨੰਦ ਲੈਣ ਨਾਲ ਜਿੱਥੇ ਮਨ ਦੀ ਤਾਜ਼ਗੀ, ਨੀਂਦ ਵਿਚ ਸੁਧਾਰ, ਦਿਲ ਦੀ ਸਿਹਤ, ਸੁਕਰਾਤਮਕ ਸੋਚ, ਕੁਦਰਤ ਨਾਲ ਪਿਆਰ ਅਤੇ ਜੀਵਨ ਵਿਚ ਸੰਤੁਲਨ ਬਣਾਉਣ ਦਾ ਫਾਇਦਾ ਹੁੰਦਾ ਹੈ, ਉੱਥੇ ਹੀ ਭਵਿੱਖ ਵਿਚ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਵਿਦਿਆਰਥੀਆਂ ਨੂੰ ਜਾਗਰੂਕਤਾ ਆਉਂਦੀ ਹੈ। ਨੇਚਰ ਵਾਕ ਦੌਰਾਨ ਗਾਈਡ ਰਣਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਜੰਗਲੀ ਜੀਵਨ ਬਾਰੇ ਦੱਸਦਿਆਂ ਹੋਇਆਂ ਧਾਰ ਫੋਰੈਸਟ ਵਿਖੇ ਮਿਲਦੀਆਂ ਮੈਡੀਸਨਲ ਪਲਾਂਟਸ ਦੀਆਂ ਵੱਖ ਵੱਖ ਪ੍ਰਜਾਤੀਆਂ ਅਤੇ ਪੰਛੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਜੰਗਲਾਂ ਵਿਚ ਪੈੜਾਂ ਤੋਂ ਵੱਖ ਵੱਖ ਜਾਨਵਰਾਂ ਦੀ ਪਹਿਚਾਣ ਬਾਰੇ ਦੱਸਿਆ ਗਿਆ। ਵਿਸ਼ਾ ਮਾਹਿਰ ਬਾਇਲੌਜੀ ਲੈਕਚਰਾਰ ਕਿਰਨ ਬਾਲਾ ਵੱਲੋਂ ਵਿਦਿਆਰਥੀਆਂ ਨਾਲ ਜੰਗਲਾਂ ਵਿਚ ਮਿਲਣ ਵਾਲੇ ਮਾਈਕਰੋ ਆਰਗਨਿਜ਼ਮ ਬਾਰੇ ਰੋਮਾਂਚਿਕ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਦੌਰਾਨ ਵਿਦਿਆਰਥੀਆਂ ਦੇ ਮਨੋਰੰਜਨ ਲਈ ਪਲਕ ਗੁਪਤਾ ਦੁਆਰਾ ਵਾਤਾਵਰਣ ਨਾਲ ਸੰਬੰਧਤ ਪਰਵਾਸੀ ਪੰਛੀਆਂ ਦੀ ਉੜਾਨ ਮੂਵੀ ਨੂੰ ਪ੍ਰੋਜੈਕਟਰ ਰਾਹੀਂ ਦਿਖਾਇਆ ਗਿਆ। ਇਸ ਸਮੇਂ ਜ਼ਿਲ੍ਹਾ ਕੋਆਰਡੀਨੇਟਰ ਡਾ. ਦੀਪਕ ਸ਼ਰਮਾ, ਬਲਾਕ ਕੋਆਰਡੀਨੇਟਰ ਰਾਹੁਲ ਗੋਇਲ, ਬਾਇਲੌਜੀ ਲੈਕਚਰਾਰ ਕਿਰਨ ਬਾਲਾ, ਸਾਇੰਸ ਮਿਸਟਰੈੱਸ ਪਲਕ ਗੁਪਤਾ , ਨਿਹਾਰਿਕਾ, ਮਨਪ੍ਰੀਤ ਕੌਰ, ਨੇਚਰ ਕੈਂਪ ਗਾਈਡ ਗਾਈਡ ਰਣਜੀਤ ਅਤੇ ਸਿਮਰਨ ਹਾਜ਼ਰ ਸਨ।