- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ ਵੱਲੋਂ

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੁੱਦੇ ਨੂੰ ਲੈ ਕੇ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਬੱਧਨੀ ਕਲਾਂ ਵਿਖੇ ਉਸ ਸਮੇਂ ਭਾਜਪਾ ਵਰਕਰਾਂ ਅਤੇ ਸਮਰਥਕਾਂ ਵਿਚ ਨਿਰਾਸ਼ਾ ਦਾ ਮਾਹੌਲ ਬਣ ਗਿਆ, ਜਦੋਂ ਯਾਤਰਾ ਦਾ ਕਾਫ਼ਲਾ ਬੱਧਨੀ ਕਲਾਂ ਦੇ ਦਾਣਾ ਮੰਡੀ ਵਿਚ ਲਗਾਏ ਗਏ ਪੰਡਾਲ ਵੱਲ ਆਉਣ ਦੀ ਬਜਾਏ ਬਾਈਪਾਸ ਰਾਹੀਂ ਲੰਘ ਗਿਆ। ਯਾਤਰਾ ਦੇ ਸਵਾਗਤ ਲਈ ਪੰਡਾਲ ਵਿਚ ਇਕੱਠੇ ਹੋਏ ਕੁਝ ਲੋਕ ਲੰਮਾ ਸਮਾਂ ਉਡੀਕਦੇ ਰਹੇ। ਜਿਕਰਯੋਗ ਹੈ ਕਿ ਭਾਜਪਾ ਵੱਲੋਂ ਯਾਤਰਾ ਦੇ ਸਵਾਗਤ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਦਾਣਾ ਮੰਡੀ ਬੱਧਨੀ ਕਲਾਂ ਵਿਚ ਪੰਡਾਲ ਲਗਾਇਆ ਗਿਆ ਸੀ। ਇਸ ਸਬੰਧੀ ਪਹਿਲਾਂ ਤੋਂ ਹੀ ਪਾਰਟੀ ਵਰਕਰਾਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸਨ। ਪਰ ਭਾਜਪਾ ਦੇ ਆਗੂਆਂ ਅਤੇ ਸਥਾਨਕ ਵਰਕਰਾਂ ਦੇ ਆਪਸੀ ਤਾਲ ਮੇਲ ਦੀ ਘਾਟ ਕਾਰਨ ਇਹ ਯਾਤਰਾ ਬਿਨ੍ਹਾਂ ਮੰਡੀ ‘ਚ ਆਇਆ ਬਾਈਪਾਸ ਰਾਹੀਂ ਅਗਲੇ ਪੜਆ ਲਈ ਲੰਘ ਗਈ। ਭਾਜਪਾ ਆਗੂ ਪਵਨ ਗੋਇਲ ਬੰਟੀ ਵੱਲੋਂ ਦੱਸਿਆ ਗਿਆ ਸੀ ਕਿ ਯਾਤਰਾ ਵੱਖ-ਵੱਖ ਪਿੰਡਾਂ ਵਿਚੋਂ ਹੁੰਦੀ ਹੋਈ ਬੱਧਨੀ ਕਲਾਂ ਪਹੁੰਚਣੀ ਸੀ ਪਰ ਯਾਤਰਾ ਦਾ ਕਾਫ਼ਲਾ ਬੱਧਨੀ ਕਲਾਂ ਦੇ ਮੁੱਖ ਬਾਜ਼ਾਰ ਅਤੇ ਦਾਣਾ ਮੰਡੀ ਵੱਲ ਆਉਣ ਦੀ ਬਜਾਏ ਬਾਈਪਾਸ ਤੋਂ ਲੰਘ ਜਾਣ ਕਾਰਨ ਪੰਡਾਲ ਵਿਚ ਮੌਜੂਦ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਸੀਂ ਇਸ ਲਈ ਵਰਕਰਾਂ ਤੋਂ ਮਾਫੀ ਮੰਗਦੇ ਹਾਂ। ਪੰਡਾਲ ਵਿਚ ਇਕੱਠੇ ਹੋਏ ਕੁਝ ਕੁ ਲੋਕ ਯਾਤਰਾ ਦੀ ਉਡੀਕ ਕਰਦੇ ਰਹੇ, ਜਿਸ ਕਾਰਨ ਖਾਲੀ ਪਏ ਪੰਡਾਲ ਦੀ ਸਥਿਤੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਪੰਜਾਬ ਵਿਚ ਨਸ਼ਿਆਂ, ਅਪਰਾਧ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਇਹ ਯਾਤਰਾ ਕੱਢੀ ਜਾ ਰਹੀ ਹੈ, ਇਸ ਯਾਤਰਾ ਵਿਚ ਬੀਜੇਪੀ ਦੇ ਰਾਜ ਪ੍ਰਵੈਨ ਮੰਤਰੀ ਅਜੇ ਤਾਮਤਾ ਵੀ ਮੌਜੂਦ ਹਨ ਅਤੇ ਲੋਕਾਂ ਨੂੰ ਨਸ਼਼ੇ ਵਰਗੀ ਭੈੜੀ ਅਲਾਮਤ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰ ਰਹੇ ਹਨ। ਬੀਜੇਪੀ ਦੀ ਨ਼ਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਬੱਧਨੀ ਕਲਾਂ ਵਿਖੇ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਮੂਸਤੈਦ ਰਿਹਾ, ਯਾਤਰਾ ਸਮੇਂ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਵੱਲੋਂ ਚੱਪੇ ਚੱਪੇ ਤੇ ਨਾਕਿਆਂ ਦੌਰਾਨ ਆਪਣੀ ਡਿਊਟੀ ਨਿਭਾਈ ਗਈ।