- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਬਾ ਵਿਚ ਚੱਲ ਰਹੀ ਪੰਜ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਚੰਬਾ ਵਿਚ ਚੱਲ ਰਹੀ ਪੰਜ ਰੋਜ਼ਾ ਇਲੈਕਟ੍ਰੋਹੋਮਿਓਪੈਥਿਕ ਵਰਕਸ਼ਾਪ ਦੇ ਚੌਥੇ ਦਿਨ ਦੇਸ਼ ਭਰ ਤੋਂ ਪਹੁੰਚੇ ਡਾਕਟਰਾਂ ਨੇ ਇਲੈਕਟ੍ਰੋਹੋਮਿਓਪੈਥੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਵਰਕਸ਼ਾਪ ਵਿਚ ਪੂਰੇ ਭਾਰਤ ਤੋਂ ਲਗਭਗ 150 ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਨੇ ਭਾਗ ਲਿਆ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮੋਗਾ ਸਥਿਤ ਲਾਈਫ ਕੇਅਰ ਇਲੈਕਟ੍ਰੋਹੋਮਿਓਪੈਥਿਕ ਸੈਂਟਰ ਦੀ ਡਾਇਰੈਕਟਰ ਈਪੀ ਡਾ. ਕਮਲਜੀਤ ਕੌਰ ਸੇਖੋਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਬਾਂਝਪਨ ਅਤੇ ਕੈਂਸਰ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਸਬੰਧੀ ਜਾਗਰੂਕਤਾ ਅਤੇ ਖੋਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੰਤੁਲਿਤ ਖੁਰਾਕ, ਬਦਲਦੀ ਜੀਵਨਸ਼ੈਲੀ ਅਤੇ ਦਿਨਚਰਿਆ ਵਿਚ ਤਬਦੀਲੀਆਂ ਮਨੁੱਖੀ ਸਿਹਤ ’ਤੇ ਪ੍ਰਭਾਵ ਪਾ ਰਹੀਆਂ ਹਨ। ਇਸ ਦੌਰਾਨ ਡਾਕਟਰਾਂ ਨੇ ਬੋਟੈਨਿਕਲ ਗਾਰਡਨ ਦਾ ਦੌਰਾ ਵੀ ਕੀਤਾ। ਡਾਕਟਰਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਚੰਬਾ ਦੇ ਕੁਦਰਤੀ ਵਾਤਾਵਰਨ ਅਤੇ ਔਸ਼ਧੀ ਪੌਦਿਆਂ ਦੀ ਮਹੱਤਤਾ ਦੀ ਸਰਾਹਨਾ ਕੀਤੀ ਅਤੇ ਇਲੈਕਟ੍ਰੋਹੋਮਿਓਪੈਥੀ ਦੇ ਵਿਕਾਸ ਵਿਚ ਚੰਬਾ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਇਸ ਮੌਕੇ ਰਬਿਸਨ ਇੰਡੀਆ ਫਾਊਂਡੇਸ਼ਨ ਵੱਲੋਂ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਅਤੇ ਡਾਕਟਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਡਾ. ਪਰਮਜੀਤ ਸਿੰਘ ਸਿੱਧੂ ਅਤੇ ਤਰਨਤਾਰਨ ਤੋਂ ਡਾ. ਸਰਬਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਵਿਚ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ, ਡਾ. ਕਮਲਜੀਤ ਕੌਰ ਸੇਖੋਂ, ਕੋਰ ਕਮੇਟੀ ਮੈਂਬਰ ਡਾ. ਜਗਜੀਤ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਡਾ. ਜਗਮੋਹਣ ਸਿੰਘ ਧੂੜਕੋਟ, ਪ੍ਰਧਾਨ ਡਾ. ਸੰਤੋਖ ਸਿੰਘ ਅਤੇ ਜਨਰਲ ਸਕੱਤਰ ਡਾ. ਪਰਮਿੰਦਰ ਪਾਠਕ ਸਮੇਤ ਪੂਰੇ ਭਾਰਤ ਤੋਂ ਲਗਭਗ 150 ਇਲੈਕਟ੍ਰੋਹੋਮਿਓਪੈਥਿਕ ਡਾਕਟਰ ਹਾਜ਼ਰ ਸਨ। ਡਾ. ਸੰਜੀਵ ਸ਼ਰਮਾ ਦੇ ਅਨੁਸਾਰ, ਇਲੈਕਟ੍ਰੋਹੋਮਿਓਪੈਥੀ ਨੂੰ ਭਾਰਤ ਸਰਕਾਰ ਦੀ ਸ਼ਾਸਕੀ ਸੇਵਾ ਵਿਚ ਸ਼ਾਮਲ ਕਰਨ ਸਬੰਧੀ ਪ੍ਰਕਿਰਿਆ ’ਤੇ ਕੰਮ ਚੱਲ ਰਿਹਾ ਹੈ ਅਤੇ ਇਸ ਲਈ ਲੋੜੀਂਦੀਆਂ ਸਰਕਾਰੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।