ਖੇਤੀ ਵਿਰਾਸਤ ਮਿਸ਼ਨ ਦੇ ਪੰਜ ਕਿਸਾਨਾਂ ਨੂੰ ਮਿਲਿਆ ‘ਚੈਂਪੀਅਨ ਕਿਸਾਨ’ ਸਨਮਾਨ
ਖੇਤੀ ਵਿਰਾਸਤ ਮਿਸ਼ਨ ਕੇਵੀਐੱਮ
Publish Date: Fri, 03 Apr 2026 07:28 PM (IST)
Updated Date: Sat, 04 Apr 2026 04:11 AM (IST)

* ਭਾਰਤ ਸਰਕਾਰ ਦੇ ਅਦਾਰੇ ਰਾਸ਼ਟਰੀ ਜੈਵਿਕ ਅਤੇ ਕੁਦਰਤੀ ਖੇਤੀ ਕੇਂਦਰ ਐੱਨ3ਓ ਐੱਨ6, ਗਾਜ਼ੀਆਬਾਦ ਵੱਲੋਂ ਸਨਮਾਨਿਤ * ਖੇਤੀ ਵਿਰਾਸਤ ਮਿਸ਼ਨ ਦੇ ਸਨਮਾਨਿਤ ਪੰਜ ਕਿਸਾਨ। ਭੋਲਾ ਸ਼ਰਮਾ, ਪੰਜਾਬੀ ਜਾਗਰਣ ਜੈਤੋ : ਖੇਤੀ ਵਿਰਾਸਤ ਮਿਸ਼ਨ ਕੇਵੀਐੱਮ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਇਸ ਨਾਲ ਜੁੜੇ ਪੰਜ ਪ੍ਰਗਤੀਸ਼ੀਲ ਕਿਸਾਨਾਂ ਨੂੰ ਰਾਸ਼ਟਰੀ ਜੈਵਿਕ ਤੇ ਕੁਦਰਤੀ ਖੇਤੀ ਕੇਂਦਰ ਐੱਨ3ਓ ਐੱਨ6 ਗਾਜ਼ੀਆਬਾਦ ਵੱਲੋਂ ‘ਚੈਂਪੀਅਨ ਕਿਸਾਨ’ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ 24–25 ਮਾਰਚ 2026 ਨੂੰ ਆਯੋਜਿਤ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ-ਸਹਿਤ ਪ੍ਰਦਰਸ਼ਨੀ (ਕੁਦਰਤੀ ਅਤੇ ਜੈਵਿਕ ਖੇਤੀ) ਦੌਰਾਨ ਪ੍ਰਦਾਨ ਕੀਤਾ ਗਿਆ। ਇਨ੍ਹਾਂ ਕਿਸਾਨਾਂ ਨੂੰ “ਕੁਦਰਤੀ ਖੇਤੀ ਨੂੰ ਅਪਣਾਉਣ ਅਤੇ ਪ੍ਰਚਾਰ ਕਰਨ ਵਿੱਚ ਯੋਗਦਾਨ” ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਕੌਮੀ ਸਨਮਾਨ ਹਾਸਲ ਕਰਨ ਵਾਲੇ ਕਿਸਾਨਾਂ ’ਚ ਸੁਖਦੇਵ ਸਿੰਘ ਬਰਾੜ ਵਾਸੀ ਪਿੰਡ ਚੈਨਾ ਜ਼ਿਲ੍ਹਾ ਫ਼ਰੀਦਕੋਟ ਸ਼ਾਮਲ ਹਨ, ਜੋ ਇਕ ਮਾਹਿਰ ਮਾਸਟਰ ਕੁਦਰਤੀ ਕਿਸਾਨ ਤੇ ਸੀਨੀਅਰ ਫੀਲਡ ਟ੍ਰੇਨਰ ਹਨ। ਉਹ ਪਿਛਲੇ 15 ਸਾਲਾਂ ਤੋਂ ਕੁਦਰਤੀ ਖੇਤੀ ਨੂੰ ਅਮਲ ’ਚ ਲਿਆ ਰਹੇ ਹਨ। ਉਨ੍ਹਾਂ ਦੀ ਵਿਸ਼ੇਸ਼ਤਾ ਪਰਾਲੀ ਪ੍ਰਬੰਧਨ 5-3ਆਰਐੱਮ, ਜੀਵ ਵਿਭਿੰਨਤਾ ਆਧਾਰਿਤ ਖੇਤੀ, ਬੀਜ ਸੰਭਾਲ, ਮਿਲਟਸ ਤੇ ਕਪਾਹ ਪ੍ਰਣਾਲੀ ’ਚ ਹੈ। ਉਹ ਆਪਣੇ ਖੇਤ ਨੂੰ ਜੀਵੰਤ ਸਿਖਲਾਈ ਕੇਂਦਰ ਵਜੋਂ ਵਰਤਦੇ ਹੋਏ ਹਜ਼ਾਰਾਂ ਕਿਸਾਨਾਂ ਨੂੰ ਤਰਬੀਅਤ ਦੇ ਚੁੱਕੇ ਹਨ। ਜਗਤਾਰ ਸਿੰਘ ਢਾਲੀਵਾਲ, ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਇਕ ਅਨੁਭਵੀ ਮਾਸਟਰ ਟ੍ਰੇਨਰ ਤੇ ਜ਼ਮੀਨੀ ਪੱਧਰ ਦੇ ਪ੍ਰਯੋਗਸ਼ੀਲ ਕਿਸਾਨ ਹਨ। ਉਹ ਇਕੋਲੋਜੀਕਲ ਪੈਸਟ ਮੈਨੇਜਮੈਂਟ, ਬੀਜ਼ ਬੈਂਕ, ਕਿਸਾਨ ਖੇਤ ਸਕੂਲ, ਬਾਇਓ-ਇਨਪੁਟ ਤਿਆਰੀ ਅਤੇ ਮਾਡਲ ਖੇਤੀ ਵਿਕਾਸ ਵਿਚ ਮਾਹਿਰ ਹਨ ਤੇ ਕਿਸਾਨਾਂ ਨੂੰ ਰਸਾਇਣਕ ਖੇਤੀ ਤੋਂ ਕੁਦਰਤੀ ਖੇਤੀ ਵੱਲ ਮੋੜਨ ਵਿਚ ਅਗਵਾਈ ਕਰ ਰਹੇ ਹਨ। ਬਲਜੀਤ ਸਿੰਘ ਕੰਗ ਵਾਸੀ ਪਿੰਡ ਢਾਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀਵ ਵਿਭਿੰਨਤਾ ਅਧਾਰਿਤ ਖੇਤੀ ਦੇ ਪ੍ਰਮੁੱਖ ਪ੍ਰੇਰਕ ਹਨ। ਉਨ੍ਹਾਂ ਆਪਣੇ 5 ਏਕੜ ਖੇਤ ’ਤੇ 70–80 ਤਰ੍ਹਾਂ ਦੀਆਂ ਸਬਜ਼ੀਆਂ ਅਤੇ 25–30 ਤਰ੍ਹਾਂ ਦੇ ਫ਼ਲਾਂ ਨਾਲ ਇਕ ਵਿਭਿੰਨਤਾ ਭਰਪੂਰ ਖੇਤੀ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਦੀ ਵਿਸ਼ੇਸ਼ਤਾ ਮਲਚਿੰਗ, ਪਾਣੀ ਸੰਭਾਲ, ਘੱਟ ਲਾਗਤ ਅਤੇ ਸਿੱਧੀ ਮਾਰਕੀਟਿੰਗ ਮਾਡਲ ’ਚ ਹੈ। ਵਿਪੁਲ ਕਾਂਬੋਜ ਵਾਸੀ ਸਿਰਸਾ ਹਰਿਆਣਾ ਇਕ ਨੌਜਵਾਨ ਕੁਦਰਤੀ ਖੇਤੀ ਪ੍ਰਯੋਗਸ਼ੀਲ ਅਤੇ ਵੈਲਯੂ ਚੇਨ ਨਵੀਨਤਾ ਕਰਨ ਵਾਲੇ ਕਿਸਾਨ ਹਨ। ਉਹ ਖੇਤ ਤੋਂ ਗ੍ਰਾਹਕ ਮਾਡਲ 6 ਆਰਮ ਟੂ 3 ਓਨਸੁਮਰ, ਕਿਸਾਨ ਸਮੂਹ ਬਣਾਉਣ, ਮੁੱਲ ਵਾਧਾ ਅਤੇ ਸਿੱਧੀ ਵਿਕਰੀ ਪ੍ਰਣਾਲੀ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਹ 30–35 ਫਸਲਾਂ ਦੇ ਵਿਭਿੰਨ ਮਾਡਲ ਰਾਹੀਂ ਆਮਦਨ ਅਤੇ ਪੋਸ਼ਣ ਦੋਵਾਂ ਨੂੰ ਮਜ਼ਬੂਤ ਕਰ ਰਹੇ ਹਨ। ਕਾਨਾ ਰਾਮ ਭੂਣਵਾਲ, ਵਾਸੀ ਸੰਗਰੀਆ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਇਕ ਪ੍ਰੇਰਣਾਦਾਇਕ ਕਿਸਾਨ ਆਗੂ ਅਤੇ ਅੰਦੋਲਨ ਸਿਰਜਣਹਾਰ ਹਨ। ਉਨ੍ਹਾਂ ਕਿਸਾਨ-ਤੋਂ-ਕਿਸਾਨ ਸਿਖਲਾਈ, ਵੱਡੇ ਪੱਧਰ ’ਤੇ ਕਿਸਾਨ ਮੋਬਿਲਾਈਜ਼ੇਸ਼ਨ ਅਤੇ ਸੰਸਥਾਗਤ ਮਾਡਲ ਰਾਹੀਂ ਹਜ਼ਾਰਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਿਆ ਹੈ। ਇਹ ਸਨਮਾਨ ਕੇਵਲ ਇਨ੍ਹਾਂ ਕਿਸਾਨਾਂ ਦੀ ਵਿਅਕਤੀਗਤ ਪ੍ਰਾਪਤੀ ਨਹੀਂ, ਸਗੋਂ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਕੀਤੇ ਜਾ ਰਹੇ ਜ਼ਮੀਨੀ ਕੰਮ ਦਾ ਨਤੀਜਾ ਹੈ। ਮਿਸ਼ਨ ਨੇ ਕਿਸਾਨਾਂ ਨੂੰ ਰਸਾਇਣਕ ਖੇਤੀ ਤੋਂ ਕੁਦਰਤੀ ਖੇਤੀ ਵੱਲ ਮੋੜਨ ਲਈ ਜਾਗਰੂਕਤਾ ਅਤੇ ਸਿਖਲਾਈ ਦਿੱਤੀ, ਕਿਸਾਨ-ਤੋਂ-ਕਿਸਾਨ ਸਿਖਲਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਅਤੇ ਮਾਸਟਰ ਕਿਸਾਨਾਂ ਦੀ ਮਜ਼ਬੂਤ ਲੜੀ ਤਿਆਰ ਕੀਤੀ। ਮਿੱਟੀ ਸਿਹਤ, ਬੀਜ ਸੰਭਾਲ, ਜੀਵ ਵਿਭਿੰਨਤਾ ਅਤੇ ਅੱਗ-ਮੁਕਤ ਪਰਾਲੀ ਪ੍ਰਬੰਧਨ (5-3ਆਰਐੱਮ ਨੂੰ ਜਨ ਅੰਦੋਲਨ ਬਣਾਇਆ ਗਿਆ ਅਤੇ ਖੇਤ ਨੂੰ ਹੀ ਸਿੱਖਣ ਦਾ ਕੇਂਦਰ ਅਤੇ ਕਿਸਾਨ ਨੂੰ ਵਿਗਿਆਨੀ ਬਣਾਉਣ ਦੀ ਸੋਚ ਨੂੰ ਅਮਲ ਵਿਚ ਲਿਆਂਦਾ ਗਿਆ। ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ, ਪ੍ਰਧਾਨ ਮਨਬੀਰ ਰੇਡੂ ਅਤੇ ਜਨਰਲ ਸਕੱਤਰ ਕਰਨ ਸਿੰਘ ਭੁੱਟੀਵਾਲਾ ਨੇ ਇਨ੍ਹਾਂ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਦਹਾਕਿਆਂ ਦੀ ਮਿਹਨਤ ਹੁਣ ਫਲ ਦੇ ਰਹੀ ਹੈ। ਉਮੇਂਦਰ ਦੱਤ ਨੇ ਕਿਹਾ ਕਿ ਇਹ ਉਪਲਬਧੀ “ਮਾਤਾ ਧਰਤਿ ਮਹਤ ਸਤਕਾਰ ਅਤੇ ਭੂਮੀ ਸੁਪੋਸ਼ਣ ਅਭਿਆਨ” ਨੂੰ ਹੋਰ ਮਜ਼ਬੂਤੀ ਦੇਵੇਗੀ।