ਸਕੂਲ ’ਚ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਗਾਈ
ਪੰਜਾਬ ਸਰਕਾਰ ਦੀਆਂ ਹਦਾਇਤਾਂ
Publish Date: Wed, 01 Apr 2026 03:50 PM (IST)
Updated Date: Thu, 02 Apr 2026 04:01 AM (IST)

ਸਰਕਾਰੀ ਸਕੂਲ ਡਰੋਲੀ ਭਾਈ ’ਚ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਸੈਕੰਡਰੀ ਸਿੱਖਿਆ ਆਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿੱਖਿਆ ਗੁਰਦਿਆਲ ਸਿੰਘ ਮਠਾੜੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਦੇ ਸਕੂਲ ਮੁਖੀ ਰਜਨੀ ਬਾਲਾ, ਦੀਪਕ ਮਿੱਤਲ, ਮਨਪ੍ਰੀਤ ਕੌਰ ਦੀ ਅਗਵਾਈ ਵਿਚ ਸਕੂਲ ਵਿਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਕੁਲਦੀਪ ਸਿੰਘ ਸੰਘਾ ਸਰਪੰਚ ਡਰੋਲੀ ਭਾਈ ਅਤੇ ਐੱਸਐੱਮਸੀ ਚੇਅਰਮੈਨ ਜਸਕਰਨ ਸਿੰਘ ਬਾਠ ਨੂੰ ਪੰਚਾਇਤ ਮੈਂਬਰਾਂ ਸਮੇਤ ਸਕੂਲ ਪੁੱਜਣ ’ਤੇ ਸਮੂਹ ਸਟਾਫ਼ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਫਿਜ਼ਿਕਸ ਲੈਕਚਰਾਰ ਡਾ. ਦੀਪਕ ਸ਼ਰਮਾ ਵੱਲੋਂ ਸਕੂਲ ਦਾ ਸਾਲਾਨਾ ਨਤੀਜਾ ਐਲਾਨਦੇ ਹੋਏ ਮਾਪੇ ਅਧਿਆਪਕ ਮਿਲਣੀ ਮੌਕੇ ਇਕੱਤਰ ਹੋਏ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲਦੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮਾਪਿਆਂ ਨੂੰ ਮੇਰਾ ਮੁਕਾਬਲਾ ਮੇਰੇ ਨਾਲ ਸਿਰਲੇਖ ਹੇਠ ਆਪਣੇ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਜ਼ਿਲ੍ਹਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਕੋਆਰਡੀਨੇਟਰ ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫ਼ੋਰ ਸਾਇੰਸ ਐਂਡ ਟੈਕਨਾਲੌਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮਾਪੇ ਅਧਿਆਪਕ ਮਿਲਣੀ ਮੌਕੇ ਈਕੋ ਕਲੱਬ ਇੰਚਾਰਜ ਪਲਵੀ ਬਾਂਸਲ ਦੀ ਯੋਗ ਅਗਵਾਈ ਹੇਠ ਵੇਸਟ ਟੂ ਬੈਸਟ ਥੀਮ ਉੱਪਰ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿਚ ਵਿਦਿਆਰਥੀਆਂ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਨਾਂਹ ਕਰਦੇ ਹੋਏ ਕੱਪੜੇ ਦੇ ਬੈਗ ਤਿਆਰ ਕਰਨ ਦਾ ਮੁਕਾਬਲਾ, ਪਲਾਸਟਿਕ ਦੀ ਵੇਸਟ ਬੋਤਲਾਂ ਵਿਚ ਪਲਾਂਟਸ ਲਗਾ ਕੇ ਵਰਟੀਕਲ ਗਾਰਡਨਿੰਗ ਨੂੰ ਪ੍ਰਦਰਸ਼ਿਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਸਕੂਲ ਮੁਖੀ ਵੱਲੋਂ ਪੇਂਟਿੰਗ ਕੰਪਨੀਕੇਸ਼ਨ ਅਤੇ ਵੱਖ-ਵੱਖ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਦੇ ਨਾਲ ਜੂਟ ਨਾਲ ਬਣੇ ਹੋਏ ਥੈਲਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਜਮਾਤਾਂ ਵਿਚੋਂ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ, ਸਟੇਸ਼ਨਰੀ, ਕਾਪੀਆਂ ਅਤੇ ਕੱਪੜੇ ਦੀ ਬਣੀ ਹੋਈ ਕਿੱਟ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਵੱਲੋਂ ਨਵੇਂ ਸੈਸ਼ਨ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲ ਵਿਚ ਦਾਖਲਾ ਕਰਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਰਪੰਚ ਡਰੋਲੀ ਭਾਈ ਕੁਲਦੀਪ ਸਿੰਘ ਸੰਘਾ, ਚੇਅਰਮੈਨ ਜਸਕਰਨ ਸਿੰਘ ਬਾਠ, ਮੈਂਬਰ ਅਮਰਜੀਤ ਸਿੰਘ, ਗੁਰਜੀਤ ਸਿੰਘ, ਜਸਮੇਲ ਸਿੰਘ, ਸਕੂਲ ਮੁਖੀ ਰਜਨੀ ਬਾਲਾ, ਦੀਪਕ ਮਿੱਤਲ, ਮਨਪ੍ਰੀਤ ਕੌਰ, ਡਾ ਦੀਪਕ ਸ਼ਰਮਾ, ਪਰਮਿੰਦਰ ਕੌਰ, ਅੰਜੂ ਬਾਲਾ, ਸੋਨੂ ਸਿੰਗਲ, ਪਰਮਿੰਦਰ ਕੌਰ, ਹਰਦੀਪ ਕੌਰ, ਪੱਲਵੀ, ਪਰਵਿੰਦਰ ਕੌਰ, ਗੀਤੂ ਚੋਪੜਾ, ਨੇਹਾ, ਆਰਤੀ, ਰੁਪਿੰਦਰ ਕੌਰ, ਕੁਲਵਿੰਦਰ ਕੌਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ,ਆਕਾਸ਼ਦੀਪ ਸਿੰਘ ਨਰਿੰਦਰ ਸਿੰਘ ,ਜਗਸੀਰ ਸਿੰਘ ਚਮਕੌਰ ਸਿੰਘ, ਬੀਨੂ ਦੇਵੀ ਅਤੇ ਰਾਮ ਲਖਣ ਹਾਜ਼ਰ ਸਨ।