- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਜ਼ਿਲ੍ਹੇ ਦੀ ਪੜ੍ਹਾਈ

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਮੋਗਾ ਜ਼ਿਲ੍ਹੇ ਦੀ ਪੜ੍ਹਾਈ ਅਤੇ ਖੇਡਾਂ ਦੇ ਖ਼ੇਤਰ ਵਿਚ ਮੋਹਰੀ ਸੰਸਥਾ ਪੰਜਾਬ ਕੋ-ਐਜ਼ੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਜੋ ਸੰਸਥਾ ਦੇ ਬਾਨੀ ਸਵ. ਪ੍ਰਿੰਸੀਪਲ ਗੁਰਦੇਵ ਸਿੰਘ ਦੇ ਆਸ਼ੀਰਵਾਦ ਸਦਕਾ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਸਰਵਪੱਖੀ ਸੋਚ ਸਦਕਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਤਰ ਵਿਚ ਵੀ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ, ਵਿਚ ਵਾਧਾ ਕਰਦਿਆਂ ਤਿੰਨ ਰੋਜ਼ਾ ਅਥਲੈਟਿਕਸ ਮੁਕਾਬਲੇ ਵਿਚ ਵੀ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤੇ। ਇੱਥੇ ਜ਼ਿਕਰਯੋਗ ਹੈ ਕਿ ਇਹ ਜ਼ੋਨ ਪੱਧਰੀ ਮੁਕਾਬਲੇ ਮਾਣਯੋਗ ਜ਼ਿਲਾ ਸਿੱਖਿਆ ਅਫਸਰ ਆਸ਼ੀਸ਼ ਕੁਮਾਰ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਅਤੇ ਸੀਨੀ. ਮੀਤ ਪ੍ਰਧਾਨ ਰਿਸ਼ੀ ਮਨਚੰਦਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਹਨ। ਇਹ ਜ਼ੋਨ ਪੱਧਰੀ ਮੁਕਾਬਲੇ ਸਰਕਾਰੀ ਸੀਨੀ. ਸੈਕੰ. ਸਕੂਲ ਰਾਜਿਆਣਾ ਵਿਖੇ ਹੋਏ, ਜਿਸ ਵਿਚ ਪੰਜਾਬ ਕੋ-ਐਜ਼ੂਕੇਸ਼ਨ ਸਕੂਲ ਦੇ ਅੰਡਰ-14 ਲੜਕੀਆਂ ਨੇ 100 ਮੀਟਰ, 200 ਮੀਟਰ ਰੇਸ ਵਿਚ ਸ਼ਰੇਆ ਮਹਿਤਾ ਨੇ ਪਹਿਲਾ, ਰੀਲੇਅ ਰੇਸ ਵਿਚ ਸ਼ਰੇਆ ਮਹਿਤਾ, ਦਿਵਾਂਸ਼ੀ, ਅਨਮੋਲਦੀਪ, ਜਸ਼ਨਵੀਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਡਿਸਕਿਸ ਥਰੋ ਵਿਚ ਸੀਰਤ ਕੌਰ, ਪੋਲ ਵਾਲਟ ਵਿਚ ਰਾਜਵੀਰ ਕੌਰ, ਅੰਡਰ-19 100 ਮੀਟਰ ਵਿਚ ਮਨਮੀਤ ਕੌਰ, ਡਿਸਕਸ ਥਰੋ ਵਿਚ ਹਰਸਿਮਰਤ ਕੌਰ, ਜੈਵਲਿਨ ਥਰੋ ਵਿਚ ਮਨਮੀਤ ਕੌਰ, ਹੈਮਰ ਥਰੋ ਵਿਚ ਸੁਮਨਦੀਪ ਕੌਰ, ਲੌਂਗ ਜੰਪ ਵਿਚ ਜਸਪ੍ਰੀਤ ਕੌਰ, ਰਿਲੇਅ ਰੇਸ ਵਿਚ ਮਨਮੀਤ ਕੌਰ, ਜਸਪ੍ਰੀਤ ਕੌਰ, ਜਸਮੀਨ ਕੌਰ ਅਤੇ ਗੁਰਸਿਮਰਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਨੇ ਅੰਡਰ-14 ਹਰਡਲ 80 ਮੀਟਰ ਵਿਚ ਜੈਦੀਪ ਨੇ ਪਹਿਲਾ, ਅੰਡਰ -17 ਜੈਵਲਿਨ ਥਰੋ ਵਿਚ ਪ੍ਰਭਾਤ ਪਾਂਡੇ, ਸ਼ਾਟ ਪੁੱਟ ਅਤੇ ਡਿਸਕਸ ਥਰੋ ਵਿਚ ਪਹਿਲਾ ਸਥਾਨ, ਅੰਡਰ-19 200 ਮੀਟਰ ਰੇਸ ਵਿਚ ਸਾਹਿਲਪ੍ਰੀਤ, 5000 ਮੀਟਰ ਵਾਕ ਰੇਸ ਵਿਚ ਰਮਣੀਕ ਸਿੰਘ, ਜੈਵਲਿਨ ਥਰੋ ਵਿਚ ਸੁਲਤਾਨ ਸਿੰਘ, ਡਿਸਕਿਸ ਥਰੋ ਵਿਚ ਸੁਖਮਨਦੀਪ ਸਿੰਘ, ਹੈਮਰ ਥਰੋ ਵਿਚ ਵਿਚ ਨਵਕਿਰਨ ਸਿੰਘ, ਰਿਲੇਅ 400 ਮੀਟਰ ਵਿਚ ਦਿਲਜੀਤ ਸਿੰਘ, ਸੁਲਤਾਨ ਸਿੰਘ, ਸਾਹਿਲਪ੍ਰੀਤ ਸਿੰਘ ਅਤੇ ਹਰਜੋਤ ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ। ਅੰਡਰ-19 ਵਿਚ ਹਰਡਲ 110 ਮੀਟਰ ਵਿਚ ਲਵਪ੍ਰੀਤ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲ ਅਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਕੌਰ, ਡਾਇਰੈਕਟਰ ਕਿਡਜ਼ੀ ਸੁਧਾ ਮਹਿਤਾ, ਖੁਸ਼ਪ੍ਰੀਤ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।