ਬਾਬਾ ਪੂਰਨ ਦਾਸ ਜੀ ਦੀ ਬਰਸੀ ਸਬੰਧੀ ਸਮਾਗਮ ਸ਼ੁਰੂ ਪ੍ਰਵਾਸੀ ਵੀਰਾਂ, ਨਗਰ ਤੇ ਇਲਾਕੇ
Publish Date: Sat, 03 Oct 2026 04:23 PM (IST)
Updated Date: Sun, 04 Oct 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਚੜਿੱਕ : ਪ੍ਰਵਾਸੀ ਵੀਰਾਂ, ਨਗਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਮਹਾਨ ਤਪੱਸਵੀ ਧੰਨ-ਧੰਨ ਬਾਬਾ ਪੂਰਨ ਦਾਸ ਜੀ ਦੇ ਬਰਸੀ ਸਮਾਗਮ ਗੁਰਦੁਆਰਾ ਬਾਬਾ ਪੂਰਨ ਦਾਸ ਜੀ ਰਾਮੂੰਵਾਲਾ ਨਵਾਂ ਵਿਖੇ ਆਰੰਭ ਹੋ ਗਏ। ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿੰਨ੍ਹਾਂ ਦੇ ਭੋਗ 5 ਅਕਤੂਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ ਤੇ ਭੋਗ ਉਪਰੰਤ ਭਾਈ ਇਕਬਾਲ ਸਿੰਘ ਲੰਘੇਆਣਾ ਦਾ ਜਥਾ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ। ਇਸ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਵੀ ਚੜ੍ਹਾਇਆ ਗਿਆ। ਤਿੰਨ ਦਿਨ ਹੀ ਗੁਰਮਤਿ ਸਮਾਗਮ ਹੋਣਗੇ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਸੰਧੂ, ਸਰਪੰਚ ਗੁਰਵਿੰਦਰ ਸਿੰਘ, ਪ੍ਰਮਿੰਦਰ ਰਾਣਾ, ਸੁਖਮੰਦਰ ਸਿੰਘ ਪ੍ਰਧਾਨ, ਗੁਰਮੀਤ ਕਾਕਾ ਨੰਬਰਦਾਰ, ਜਿੰਦਰ ਬਾਰਵਾਲਾ ਮੈਂਬਰ ਪੰਚਾਇਤ, ਲੱਖਾ ਪੰਜਾਬ ਪੁਲਿਸ, ਧਰਮ ਸਿੰਘ ਪੰਜਾਬ ਪੁਲਿਸ, ਮਨਜਿੰਦਰ ਨਿੰਦਾ, ਗੁਰਪ੍ਰੀਤ ਸਿੰਘ, ਜਗਦੀਪ ਪੱਪੂ, ਪਿੰਦਰ ਗਿੱਲ, ਬੇਅੰਤ ਸਿੰਘ ਠੱਠੀਵਾਲਾ, ਮੋਹਨ ਸਿੰਘ ਪੰਚ, ਗੁਰਦਿਆਲ ਸਿੰਘ ਫੌਜੀ, ਭੁਪਿੰਦਰ ਜਾਝੀ, ਗੁਰਭੇਜ ਸਿੰਘ, ਤਜਿੰਦਰ ਫੌਜ਼ੀ, ਗੁਰਪ੍ਰੀਤ ਸਿੰਘ ਮਠਾੜੂ, ਜਗਦੀਪ ਸਿੰਘ ਫੌਜੀ, ਜੱਸਾ ਠੇਕੇਦਾਰ, ਹਰਦੀਪ ਸਿੰਘ, ਪੀਤਾ ਇਲੈਕਟ੍ਰੀਸ਼ਨ, ਮਨਪ੍ਰੀਤ ਪੀਤਾ, ਅਜੀਤ ਸਿੰਘ ਨੱਤ, ਬਿੱਕਰ ਸਿੰਘ, ਹੀਪਾ ਆਦਿ ਹਾਜ਼ਰ ਸਨ।