13 ਸ਼੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ, ਹਜ਼ਾਰਾਂ ਦੀ ਤਾਦਾਦ ’ਚ ਸੰਗਤਾਂ ਪੁੱਜੀਆਂ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ : ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ 150 ਸਾਲ ਪੁਰਾਤਨ ਸੰਸਥਾ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ 48ਵੀਂ ਬਰਸੀ ਮੌਜੂਦਾ ਗੱਦੀ ਨਸ਼ੀਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਰਹਿਨੁਮਾਈ ਹੇਠ ਸੰਤ ਆਸ਼ਰਮ ਲੋਪੋ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਇਲਾਕੇ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ। ਇਸ ਮੌਕੇ ਦੇਸ਼-ਵਿਦੇਸ਼ ਦੀਆਂ ਸੈਂਕੜਿਆਂ ਦੀ ਤਾਦਾਦ ਪੁੱਜੀਆਂ ਸੰਗਤਾਂ ਜਿੱਥੇ ਸੰਤ ਆਸ਼ਰਮ ਦਰਬਾਰ ਸੰਪ੍ਰਦਾਇ ਲੋਪੋ (ਮੋਗਾ) ਵਿਖੇ ਪੁੱਜ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ, ਉੱਥੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਸਖਸ਼ੀਅਤਾਂ ਵੱਲੋਂ ਸ਼੍ਰੀਮਾਨ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ 26 ਸਤੰਬਰ ਤੋਂ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀਆਂ 13 ਲੜੀਆਂ ਦੇ ਭੋਗ ਸੰਤ ਆਸ਼ਰਮ ਲੋਪੋ (ਮੋਗਾ) ਵਿਖੇ ਪਾਏ। ਉਪਰੰਤ ਮਹਾਨ ਸੰਤ ਸੰਮੇਲਨ ਹੋਇਆ ਜਿਸ ’ਚ ਦਰਬਾਰ ਸੰਪਰਦਾਇ ਦੇ ਹਜ਼ੂਰੀ ਕਵੀਸ਼ਰੀ ਜੱਥਿਆਂ ਨੇ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਬਾਣੀ ਸ਼ਬਦ ਕਥਾ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਕਿ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਸਾਨੂੰ ਸਤਿਸੰਗਤਿ ਦੇ ਮਹਾਨ ਤੀਰਥਿ ਪ੍ਰਾਪਤ ਹੁੰਦਾ ਹੈ ਜਿਥੇ ਆ ਕੇ ਜੀਵ ਆਪਣੀ ਹਾਉਮੈਂ ਤੋਂ ਮੁਕਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਗੁਰੂ ਦੇ ਲੜ੍ਹ ਲੱਗਣਾ ਹੁਣ ਸਮੇਂ ਦੀ ਮੁੱਖ ਜਰੂਰਤ ਹੈ ਤਾਂ ਜੋ ਪੜ੍ਹ-ਲਿਖ ਕੇ ਸੁਚੱਜਾ ਜੀਵਨ ਜਿਉਂਦਿਆਂ ਸਮਾਜ ਅਤੇ ਦੇਸ਼ ਦੀ ਸੇਵਾ ਕਰ ਸਕਣ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਰਾਜਾ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ, ਗੁਰੂ ਘਰਾਂ ਦੀ ਉਸਾਰੀ ਦੇ ਨਾਲ-ਨਾਲ ਸਰਕਾਰਾਂ ਨਾਲੋਂ ਵੱਡੀ ਭੂਮਿਕਾ ਨਿਭਾਉਂਦਿਆਂ ਲੋਕ ਭਲਾਈ ਦੇ ਅਜਿਹੇ ਕੰਮ ਕਰਵਾਏ ਜੋ ਕਿ ਇਤਿਹਾਸ ’ਚ ਇੱਕ ਮਿਸਾਲ ਹਨ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ ਵਲੋਂ ਇਸ ਸਮਾਗਮ ’ਚ ਸੁਮੱਚੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਰਾਜਾ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ , ਸੰਤ ਅਜੀਤ ਸਿੰਘ ਠੱਠਾ ਸਾਹਿਬ, ਸੰਤ ਸੁਖਜੀਤ ਸਿੰਘ ਸੀਚੇਵਾਲ, ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ, ਸੰਤ ਗੁਰਜੀਤ ਸਿੰਘ ਘੁਲਾਲ, ਸੰਤ ਨਿਰਮਲਦਾਸ ਜੰਗੀਆਣਾ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਜਥੇਦਾਰ ਰਜਿੰਦਰ ਸਿੰਘ ਛੱਜਾਂਵਾਲ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਡਾਇਰੈਕਟਰ ਗੋਬਿੰਦ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ, ਲਖਬੀਰ ਸਿੰਘ ਸਿੱਧੂ ਅਮਰੀਕਾ, ਨਿਰਮਲ ਸਿੰਘ ਇੰਗਲੈਂਡ, ਹਰਭਜਨ ਸਿੰਘ ਇੰਗਲੈਂਡ, ਅਮਨਦੀਪ ਸਿੰਘ ਅਮਨਾ ਇੰਗਲੈਂਡ, ਅਜੈਬ ਸਿੰਘ ਇੰਗਲੈਂਡ, ਜਸਵਿੰਦਰ ਸਿੰਘ ਕਾਲਾ ਇੰਗਲੈਂਡ, ਨਗਿੰਦਰ ਸਿੰਘ ਇੰਗਲੈਂਡ, ਸਤਵਿੰਦਰ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਕੈਨੇਡਾ, ਮਾਸਟਰ ਕ੍ਰਿਪਾਲ ਸਿੰਘ ਅਮਰੀਕਾ, ਕੁਲਦੀਪ ਸਿੰਘ ਇੰਗਲੈਂਡ, ਗੁਰਨੇਕ ਸਿੰਘ ਆਸਟ੍ਰੇਲੀਆ, ਭਜਨ ਸਿੰਘ ਦਿੱਲੀ, ਨਿਹਾਲ ਸਿੰਘ ਉੱਭੀ, ਪਰਮਜੀਤ ਸਿੰਘ ਦਿੱਲੀ, ਹਰਗੋਬਿੰਦਰ ਸਿੰਘ ਦਿੱਲੀ, ਰਣਜੀਤ ਸਿੰਘ ਦਿੱਲੀ, ਹਰਦੀਪ ਸਿੰਘ ਕਲਕੱਤਾ, ਮਹਿੰਦਰ ਸਿੰਘ ਕਲਕੱਤਾ, ਇੰਦਰਪ੍ਰਕਾਸ਼ ਸਿੰਘ ਕਲਕੱਤਾ, ਚਮਕੌਰ ਸਿੰਘ ਬੰਬੇ, ਪ੍ਰੀਤਮ ਸਿੰਘ ਦਿੱਲੀ, ਗਗਨਦੀਪ ਸਿੰਘ ਦਿੱਲੀ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸੈਂਟੀ ਸੀਚੇਵਾਲ, ਗੁਰਸੇਵਕ ਸਿੰਘ ਚੀਮਾ, ਸੰਤ ਅਜੀਤ ਸਿੰਘ ਠੱਠਾ ਸਾਹਿਬ, ਮੀਡੀਆ ਇੰਚਾਰਜ ਇੰਦਰਜੀਤ ਦੇਵਗੁਨ, ਪ੍ਰਧਾਨ ਹਰਜੀਤ ਸਿੰਘ ਰਾਮਗੜ੍ਹੀਆ ਜਥੇਬੰਦੀ ਪੰਜਾਬ, ਜਸਪ੍ਰੀਤ ਸਿੰਘ ਸੱਗੂ , ਰਾਮ ਸਿੰਘ ਧੀਮਾਨ, ਸੂਬੇਦਾਰ ਮੇਜਰ ਜਗਦੀਸ਼ ਸਿੰਘ, ਥਾਣੇਦਾਰ ਹਰਨੇਕ ਸਿੰਘ, ਕਾਨੂੰਗੋ ਗੁਰਮੀਤ ਸਿੰਘ, ਕੈਪਟਨ ਸੁਖਦੇਵ ਸਿੰਘ, ਇੰਸਪੈਕਟਰ ਬਲਵੰਤ ਸਿੰਘ, ਇੰਸਪੈਕਟਰ ਬਲਦੇਵ ਸਿੰਘ ਸੁਧਾਰ, ਪ੍ਰੀਤਕਮਲ ਸਿੰਘ ਪਾਇਲ, ਜਸਵਿੰਦਰ ਸਿੰਘ ਬੱਬੂ ਪਾਇਲ, ਕੈਪਟਨ ਗੁਰਮੇਲ ਸਿੰਘ ਸਰਪੰਚ ਮੱਲ੍ਹਾ, ਸਰਪੰਚ ਜਗਸੀਰ ਸਿੰਘ ਲੋਪੋ, ਸਰਪੰਚ ਦਰਸ਼ਨ ਸਿੰਘ ਲੋਪੋ, ਸਾਬਕਾ ਸਰਪੰਚ ਬੁੱਧ ਸਿੰਘ ਲੋਪੋ, ਮੈਂਬਰ ਗੁਰਮੀਤ ਸਿੰਘ ਲੋਪੋ, ਮੈਂਬਰ ਅਮਰਜੀਤ ਸਿੰਘ ਲੋਪੋ, ਮੈਂਬਰ ਬੂਟਾ ਸਿੰਘ ਲੋਪੋ, ਸੰਮਤੀ ਮੈਂਬਰ ਪ੍ਰਤਾਪ ਸਿੰਘ ਲੋਪੋ, ਮੈਂਬਰ ਬੁੱਧ ਸਿੰਘ ਲੋਪੋ, ਸਰਪੰਚ ਗੁਰਮੇਲ ਸਿੰਘ ਬੁੱਟਰ, ਸਰਪੰਚ ਦਰਸ਼ਨ ਸਿੰਘ ਮੀਰਪੁਰ ਹਾਂਸ, ਸਰਪੰਚ ਅਵਤਾਰ ਸਿੰਘ ਧਨੇਰ, ਸਰਪੰਚ ਮਨਜੀਤ ਸਿੰਘ ਮਾਂਗਟ, ਪ੍ਰਧਾਨ ਅਮਰਜੀਤ ਸਿੰੰਘ ਰਸੂਲਪੁਰ, ਭੁਪਿੰਦਰ ਸਿੰਘ ਬਾਰਨਹਾੜਾ, ਕੁਲਦੀਪ ਸਿੰਘ ਮਾਂਗਟ, ਭਾਊ ਗੁਰਮੇਲ ਸਿੰਘ ਵਲਟੋਹਾ, ਸੈਕਟਰੀ ਹਰਜਿੰਦਰ ਸਿੰਘ ਬੁੱਟਰ, ਪੰਡਤ ਸੂਰਜ ਪ੍ਰਕਾਸ਼ ਬੱਧਨੀ, ਸੂਬੇਦਾਰ ਜ਼ੋਰਾ ਸਿੰਘ ਕਾਲੇਕੇ, ਬੱਬੂ ਢਿੱਲੋਂ ਮੀਨੀਆਂ, ਸੇਵਕ ਸਾਜਨ ਲੋਪੋ, ਪਿ੍ਰਤਪਾਲ ਸਿੰਘ ਮੀਡੀਆ ਵਾਲੇ, ਕੁਲਦੀਪ ਸਿੰਘ ਸੋਨੂੰ ਖੋਟੇ, ਤਹਿਸੀਲਦਾਰ ਕੁਲਜੀਤ ਸਿੰਘ, ਮਨਪ੍ਰੀਤ ਸਿੰਘ ਮੰਤਰੀ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਹਰਵਿੰਦਰ ਸਿੰਘ ਲੋਪੋ, ਭੋਲਾ ਸਿੰਘ ਤੋਂ ਇਲਾਵਾ ਪੰਜ ਪਿਆਰੇ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਪੁੱਜ ਕੇ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕੀਤੇ।