ਡੀਟੀਐੱਫ਼ ਮੋਗਾ ਦੀ ਨਵੀਂ ਜ਼ਿਲ੍ਹਾ ਕਾਰਜਕਾਰੀ ਕਮੇਟੀ ਚੁਣੀ ਸਥਾਨਕ ਫ੍ਰੀਡਮ ਫ਼ਾਈਟਰ ਹਾਲ ਵਿਖੇ
Publish Date: Mon, 05 Oct 2026 03:32 PM (IST)
Updated Date: Mon, 05 Oct 2026 03:35 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਥਾਨਕ ਫ੍ਰੀਡਮ ਫ਼ਾਈਟਰ ਹਾਲ ਵਿਖੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਡੀਟੀਐੱਫ਼ ਪੰਜਾਬ ਸਬੰਧਿਤ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਜਿਲ੍ਹਾ ਮੋਗਾ ਇਕਾਈ ਦੀ ਅੱਠ ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਤਹਿਤ ਸਵਰਨਜੀਤ ਭਗਤਾ ਨੂੰ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਸਕੱਤਰ ਹਰਪਿੰਦਰ ਸਿੰਘ ਢਿੱਲੋਂ, ਵਿੱਤ ਸਕੱਤਰ ਸੁਖਦੇਵ ਕੁਮਾਰ, ਪ੍ਰੈੱਸ ਸਕੱਤਰ ਸੁਖਮੰਦਰ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਸੰਦੀਪ ਸਿੰਘ ਮਹਿਰੋਂ, ਸਰਬਜੀਤ ਸਿੰਘ ਸੰਗਤਪੁਰਾ, ਕੁਲਵਿੰਦਰ ਸਿੰਘ ਧਾਲੀਵਾਲ, ਵਿਕਰਮਜੀਤ ਸਿੰਘ ਨੂੰ ਜਿਲ੍ਹਾ ਕਮੇਟੀ ਮੈਂਬਰ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ। ਇਸ ਮੌਕੇ ਡੀਟੀਐੱਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਨਵੀਂ ਚੁਣੀ ਜ਼ਿਲ੍ਹਾ ਕਮੇਟੀ ਨੂੰ ਮੁਬਾਰਕਬਾਦ ਦਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਜੱਥੇਬੰਦੀ ਵੱਲੋਂ ਪਿਛਲੇ ਸਮੇਂ ਵਿਚ ਮੋਗੇ ਕਨਵੈਂਸ਼ਨ ਦੇ ਰੂਪ ਵਿਚ ਸ਼ੁਰੂਆਤ ਕਰਦੇ ਹੋਏ ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੇ ਰੂਪ ਵਿਚ 17 ਜੂਨ 2020 ਦੇ ਪੱਤਰ ਨੂੰ ਰੱਦ ਕਰਵਾਕੇ ਨਵੇਂ ਮੁਲਾਜ਼ਮਾਂ ਉੱਪਰ ਪੰਜਾਬ ਤਨਖ਼ਾਹ ਸਕੇਲ ਬਹਾਲ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਅਤੇ ਸਾਰੇ ਭੱਤਿਆਂ ਦੀ ਬਹਾਲੀ ਲਈ ਚੱਲ ਰਹੇ ਸੰਘਰਸ਼ਾਂ ਵਿਚ ਆਪਣਾ ਬਣਦਾ ਯੋਗਦਾਨ ਦਿੱਤਾ ਗਿਆ ਹੈ। ਡੀਟੀਐੱਫ਼ ਮੋਗਾ ਦੇ ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਭਗਤਾ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਵਿਚ ਜੱਥੇਬੰਦੀ ਦੇ ਉਦੇਸ਼ਾਂ ਅਨੁਸਾਰ ਪੁਰਜ਼ੋਰ ਮਿਹਨਤ ਕਰਦੇ ਹੋਏ ਭਵਿੱਖੀ ਸੰਘਰਸ਼ਾਂ ਦੌਰਾਨ ਅਧਿਆਪਕਾਂ ਤੱਕ ਵਿਆਪਕ ਪਹੁੰਚ ਬਣਾਈ ਜਾਵੇਗੀ। ਨਵੇਂ ਚੁਣੇ ਜ਼ਿਲ੍ਹਾ ਸਕੱਤਰ ਹਰਪਿੰਦਰ ਸਿੰਘ ਢਿੱਲੋਂ ਨੇ ਜਥੇਬੰਦ ਹੋਣ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਅਧਿਆਪਕਾਂ ਨੂੰ ਇਕਮੁੱਠ ਹੋ ਲੜਨ ਦਾ ਸੁਨੇਹਾ ਦਿੱਤਾ ਅਤੇ 10 ਅਕਤੂਬਰ ਨੂੰ ਸਾਂਝੀ ਤਾਲਮੇਲ ਕਮੇਟੀ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਜਗਪਾਲ ਬੰਗੀ, ਪਵਨ ਕੁਮਾਰ ਮੁਕਤਸਰ, ਕੁਲਵਿੰਦਰ ਜੋਸ਼ਨ, ਬੇਅੰਤ ਫੂਲੇਵਾਲ, ਰੁਪਿੰਦਰ ਪਾਲ ਗਿੱਲ, ਨਿਰਮਲ ਚੌਹਾਨਕੇ, ਮਲਕੀਤ ਹਰਾਜ, ਜਸਵਿੰਦਰ ਸਿੰਘ ਧੂਰਕੋਟ, ਸਰਬਜੀਤ ਭਾਵੜਾ ਨੇ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਮੋਗਾ ਤੋਂ ਅਮਨਦੀਪ ਸਿੰਘ, ਜਸਵੰਤ ਥਰਾਜ, ਬਲਰਾਜ ਥਰਾਜ, ਅੰਮ੍ਰਿਤਪਾਲ ਖੇਮੂਆਣਾ, ਬੰਟੀ ਕੰਬੋਜ, ਵਰਿੰਦਰ ਕੰਬੋਜ, ਬਲਿਹਾਰ ਕੰਬੋਜ, ਸਰਬਜੋਤ ਸਿੰਘ, ਸਨਮ ਦੀਪ, ਮਨਪਿੰਦਰ ਕੌਰ, ਸਰਬਜੀਤ ਕੌਰ, ਕੰਵਲਪ੍ਰੀਤ ਕੌਰ, ਜੀਵਨ ਕੌਰ, ਗੁਰਪ੍ਰੀਤ ਕੌਰ, ਜਗਦੇਵ ਸਿੰਘ ਦੀਨਾ, ਕਰਨਦੀਪ ਸਿੰਘ ਦੀਨਾ, ਨਿਰਮਲ ਸਿੰਘ , ਗੁਰਤੇਜ ਸਮਾਧ ਭਾਈ, ਗੁਰਮੇਲ ਸਿੰਘ ਬੌਡੇ, ਗੁਰਲਾਲ ਸਿੰਘ ਦੀਦਾਰੇ ਵਾਲਾ, ਜਤਿੰਦਰ ਸਿੰਘ ਸਰਾਂਵਾਂ, ਅਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਨੌਜਵਾਨ ਭਾਰਤ ਸਭਾ ਵੱਲੋਂ ਕਰਮਜੀਤ ਮਾਣੂੰਕੇ, ਪੀਐਂਸਯੂ ਵੱਲੋਂ ਸਨੀ ਠੱਠੀ ਭਾਈ, ਨੌਜਵਾਨ ਭਾਰਤ ਸਭਾ ਵੱਲੋਂ ਗੁਰਪ੍ਰੀਤ ਸਿੰਘ ਰੋਡੇ, ਇੰਦਰਜੀਤ ਸਿੰਘ ਰੋਡੇ ਸ਼ਾਮਲ ਹੋਏ।