- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸ ਾਨ ਯੂਨੀਅਨ

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਕਮੇਟੀ ਦੀ ਚੋਣ ਕੀਤੀ ਗਈ ਨਵੇਂ ਸਿਰੇ ਤੋਂ ਚੋਣ ਬੱਧਨੀ ਕਲਾਂ ਦੇ ਗੁਰੂ ਘਰ ਵਿਚ ਸਾਰੇ ਬਲਾਕ ਦੇ ਡੇਲੀਗੇਟਾਂ ਅਤੇ ਪਿੰਡ ਇਕਾਈਆਂ ਦਾ ਇਕੱਠ ਕਰਕੇ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ ਚੋਣ ਨਿਗਰਾਨ ਸਨ। ਚੋਣ ਦੀ ਪ੍ਰਧਾਨਗੀ ਜੰਗੀਰ ਸਿੰਘ ਹਿੰਮਤਪੁਰਾ, ਗੁਰਨਾਮ ਸਿੰਘ ਮਾਛੀਕੇ ਅਤੇ ਭਜਨ ਸਿੰਘ ਮੀਨੀਆ ਨੇ ਕੀਤੀ।ਸਟੇਜ ਸਕੱਤਰ ਦੀ ਭੂਮਿਕਾ ਗੁਰਚਰਨ ਸਿੰਘ ਰਾਮਾਂ ਅਤੇ ਸਹਾਇਕ ਦੀ ਗੁਰਮੁਖ ਸਿੰਘ ਹਿੰਮਤਪੁਰਾ ਨੇ ਨਿਭਾਈ। ਬਲਾਕ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ, ਬਲਾਕ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ ਅਤੇ ਖਜਾਨਚੀ ਕੇਵਲ ਕ੍ਰਿਸ਼ਨ ਨੇ ਜੱਥੇਬੰਦੀ ਦੇ ਵਿਧਾਨ, ਨੀਤੀ ਪਾਲਿਸੀ, ਮਸਲਿਆਂ ਦੀ ਚੋਣ ਸੰਬੰਧੀ, ਔਰਤਾਂ ਦੀ ਲਾਮਬੰਦੀ, ਸੰਘਰਸ਼ਾਂ ਦੀਆਂ ਜਿੱਤਾਂ -ਹਾਰਾਂ, ਫੰਡ ਦਾ ਹਿਸਾਬ ਅਤੇ ਨਸ਼ਿਆਂ ਬਾਰੇ ਚੇਤੰਨਤਾ ਪੈਦਾ ਕਰਨੀ ਆਦਿ ਸਾਰੇ ਅੰਜੇਡਿਆ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਬਲਾਕ ਖਜਾਨਚੀ ਵੱਲੋਂ ਬਲਾਕ ਦਾ ਹਿਸਾਬ ਪੜ੍ਹਕੇ ਸੁਣਾਇਆ।ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਅਤੇ ਬਲਾਕ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਬਲਾਕ ਕਮੇਟੀ ਨੂੰ ਭੰਗ ਕਰਕੇ ਨਵੀ ਕਮੇਟੀ ਚੁਣਨ ਦੀ ਜੁੰਮੇਵਾਰੀ ਜ਼ਿਲ੍ਹਾ ਨਿਗਰਾਨਾਂ ਨੂੰ ਸੌਂਪ ਦਿੱਤਾ। ਜ਼ਿਲ੍ਹਾ ਪ੍ਰਧਾਨ ਨਿਗਰਾਨ ਅਮਰਜੀਤ ਸਿੰਘ ਸੈਦੋਕੇ ਨੇ ਜੱਥੇਬੰਦੀ ਦੇ ਵਿਧਾਨ ਬਾਰੇ ਸੰਖੇਪ ਚਰਚਾ ਕੀਤੀ ਅਤੇ ਕੁਲਦੀਪ ਕੌਰ ਕੁੱਸਾ ਨੇ ਬਲਾਕ ਕਮੇਟੀ ਦੀ ਚੋਣ ਕਰਾਈ। ਚੁਣੀ ਹੋਈ ਬਲਾਕ ਕਮੇਟੀ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ।ਬਲਾਕ ਕਮੇਟੀ ਨੇ ਸਾਰੇ ਹਾਊਸ ਨੂੰ ਵਿਧਾਨ ਅਨੁਸਾਰ ਚੱਲਣ ਦਾ ਭਰੋਸਾ ਦਿੱਤਾ। ਚੁਣੀ ਗਈ ਬਲਾਕ ਕਮੇਟੀ ਵਿੱਚ ਪ੍ਰਧਾਨ ਜਗਜੀਤ ਸਿੰਘ ਬੱਧਨੀ ਕਲਾਂ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ,ਮੀਤ ਪ੍ਰਧਾਨ ਗੁਰਚਰਨ ਸਿੰਘ ਰਾਮਾਂ, ਜਰਨਲ ਸਕੱਤਰ ਕਰਮਜੀਤ ਕੌਰ ਹਿੰਮਤਪੁਰਾ, ਸੰਗਠਨ ਸਕੱਤਰ ਸਵਰਨ ਸਿੰਘ ਬੱਧਨੀ ਕਲਾਂ, ਪ੍ਰੈੱਸ ਸਕੱਤਰ ਗੁਰਮੁਖ ਸਿੰਘ ਹਿੰਮਤਪੁਰਾ, ਖਜਾਨਚੀ ਕੇਵਲ ਕ੍ਰਿਸ਼ਨ ਬੱਧਨੀ ਕਲਾਂ, ਸਲਾਹਕਾਰ ਜਗਮੋਹਨ ਸਿੰਘ ਸੈਦੋਕੇ, ਸਰਬਜੀਤ ਸਿੰਘ ਖਾਈ, ਹਰਬੰਸ ਸਿੰਘ ਮੀਨੀਆ, ਤੀਰਥ ਕੁੱਸਾ, ਹਰਪ੍ਰੀਤ ਕੌਰ ਸੈਦੋਕੇ, ਹਰਬੰਸ ਕੌਰ ਮਾਛੀਕੇ ਅਤੇ ਕ੍ਰਿਸ਼ਨਾ ਮੀਨੀਆ ਚੁਣੇ ਗਏ।ਇਸ ਸਮੇਂ ਭਰਾਤਰੀ ਜਥੇਬੰਦੀਆਂ ਆਗੂਆਂ ਵੀ ਹਾਜ਼ਰ ਸਨ।