ਹਾਈਵੇਅ ਪਾਰ ਕਰ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ, ਮੌਕੇ 'ਤੇ ਦਰਦਨਾਕ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਨਛੱਤਰ ਸਿੰਘ ਵਾਸੀ ਪਿੰਡ ਘੱਲ ਕਲਾਂ ਵਜੋਂ ਹੋਈ ਹੈ। ਨਛੱਤਰ ਸਿੰਘ ਦੀ ਮੌਤ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਹੋਈ, ਜਿਸ ਵੇਲੇ ਦੁਪਹਿਰ 12 ਵਜੇ ਦੇ ਕਰੀਬ ਲੁਧਿਆਣਾ ਫਿਰੋਜ਼ਪੁਰ ਹਾਈਵੇ ਨੂੰ ਪਾਰ ਕਰ ਰਹੇ ਸਨ।
Publish Date: Sun, 18 Oct 2026 03:26 PM (IST)
Updated Date: Sun, 18 Oct 2026 03:33 PM (IST)
ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਮੋਗਾ। ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਵਿਖੇ ਇੱਕ ਬਜ਼ੁਰਗ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਨਛੱਤਰ ਸਿੰਘ ਵਾਸੀ ਪਿੰਡ ਘੱਲ ਕਲਾਂ ਵਜੋਂ ਹੋਈ ਹੈ। ਨਛੱਤਰ ਸਿੰਘ ਦੀ ਮੌਤ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਹੋਈ, ਜਿਸ ਵੇਲੇ ਦੁਪਹਿਰ 12 ਵਜੇ ਦੇ ਕਰੀਬ ਲੁਧਿਆਣਾ ਫਿਰੋਜ਼ਪੁਰ ਹਾਈਵੇ ਨੂੰ ਪਾਰ ਕਰ ਰਹੇ ਸਨ।
ਇਸ ਘਟਨਾ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਹੈ। ਘਟਨਾ ਸਬੰਧੀ ਪੁਲਿਸ ਦੀ ਜਾਂਚ, ਹਾਦਸੇ ਦੇ ਅਸਲ ਕਾਰਨਾਂ ਅਤੇ ਕਿਸੇ ਅਣਪਛਾਤੇ ਵਾਹਨ ਦੀ ਸ਼ਮੂਲੀਅਤ ਬਾਰੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।