ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਐੱਸਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਰੂਰੀ ਅਤੇ ਅਹਿਮ ਮੀਟਿੰਗ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਪ੍ਰਧਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ’ਚ ਸਿੱਖਿਆ ਵਿਭਾਗ ’ਤੇ ਹੋਰ ਵਿਭਾਗਾਂ ਚ ਰਿਜ਼ਰਵੇਸ਼ਨ ਨੀਤੀ ਅਤੇ ਵੈੱਲਫੇਅਰ ਵਿਭਾਗ ਦੇ ਪੱਤਰਾਂ , ਕੋਰਟ ਦੇ ਆਏ ਫੈਸਲਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਦੇਖਣ ਵਿਚ ਆਇਆ ਹੈ ਕਿ ਮਾੜੀ ਮਾਨਸਿਕਤਾ ਤਹਿਤ ਐਸਸੀਬੀਸੀ ਅਧਿਆਪਕਾਂ/ਮੁਲਾਜ਼ਮਾਂ ਦੇ ਹੱਕ ਵਿਚ ਆਏ ਫ਼ੈਸਲਿਆ, ਪੱਤਰਾਂ ਆਦਿ ਨੂੰ ਸਿੱਖਿਆ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਿਚ ਸਹੀ ਰੂਪ ਵਿਚ ਲਾਗੂ ਨਹੀਂ ਕੀਤਾ ਜਾਂਦਾ। ਇਹ ਸਭ ਕੁੱਝ ਸਮਾਜਿਕ ਨਿਆਂ ਅਧਿਕਾਰਤਾ ’ਤੇ ਘੱਟ ਗਿਣਤੀ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਜਿਸ ’ਚ ਰਾਖਵਾਂਕਰਣ ਸੈੱਲ ਵਿਖੇ ਤਾਇਨਾਤ ਅਧਿਕਾਰੀ, ਜਿਨ੍ਹਾਂ ਨੇ ਇਨ੍ਹਾਂ ਪੱਤਰਾਂ ਨੂੰ ਸਹੀ ਰੂਪ ਵਿਚ ਲਾਗੂ ਕਰਵਾਉਣਾ ਹੁੰਦਾ ਹੈ, ਓਹ ਹੀ ਪੱਤਰਾਂ ਅਤੇ ਫੈਸਲਿਆ ਦੇ ਗਲਤ ਅਰਥ ਕੱਢ ਕੇ, ਬਿਨਾਂ ਸੀਨੀਆਰਤਾ ਸੂਚੀ, ਤਰੱਕੀ ਸੂਚੀਆਂ ਦੇਖਿਆਂ ਹੀ ਵਿਭਾਗਾਂ ਵੱਲੋਂ ਗਲਤ ਤਿਆਰ ਕੀਤੇ ਰੋਸਟਰ ਰਜਿਸਟਰਾਂ ਨੂੰ ਹੀ ਪ੍ਰਵਾਨ ਕਰ ਦਿੰਦੇ ਹਨ। ਤਰੱਕੀਆਂ ਕਰਨ ਸਮੇਂ ਬਣਦੀ ਰਿਜ਼ਰਵੇਸ਼ਨ ਐਸਸੀ ਅਤੇ ਅੰਗਹੀਣ ਕਰਮਚਾਰੀਆਂ ਨੂੰ ਨਹੀਂ ਦਿੱਤੀ ਜਾਂਦੀ। ਜਿਸ ਲਈ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਅਧਿਕਾਰੀ, ਸਕੱਤਰ ਤੇ ਮੰਤਰੀ ਦੋਸ਼ੀ ਹਨ। ਇਸ ਸਬੰਧੀ ਵਾਰਵਾਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਿਣਤੀ ਵਿਭਾਗ ਦੇ ਡਾਇਰੈਕਟਰ , ਸਕੱਤਰ ਤੇ ਮੰਤਰੀ ਨੂੰ ਈ ਮੇਲ ਰਾਹੀਂ ਸ਼ਿਕਾਇਤਾਂ ਭੇਜ ਕੇ ਜਾਣੂੰ ਕਰਵਾਇਆ ਗਿਆ ਹੈ ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਮੀਟਿੰਗ ਲਈ ਜਥੇਬੰਦੀ ਵਲੋਂ ਸਮਾਂ ਮੰਗਿਆ ਗਿਆ। ਪਰ ਅਜੇ ਤੱਕ ਵੀ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। ਇਸ ਸਭ ਕੁਝ ਨੂੰ ਵਿਚਾਰਦੇ ਹੋਏ ਜਥੇਬੰਦੀ ਨੇ ਭਰਾਤਰੀ ਜਥੇਬੰਦੀਆਂ ਦੇ ਸਹਯੋਗ ਨਾਲ 27 ਜਨਵਰੀ 2026 ਨੂੰ ਸਕੱਤਰ ਤੇ ਮੰਤਰੀ ਵਿਰੁੱਧ ਜ਼ਿਲ੍ਹਾ ਪੱਧਰ ’ਤੇ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਉਪਰੰਤ ਪੁਤਲੇ ਸਾੜਨ ਦਾ ਫ਼ੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸਕੱਤਰ ਜਨਰਲ ਬਲਵਿੰਦਰ ਸਿੰਘ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਬੇਅੰਤ ਭਾਂਬਰੀ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ , ਵੀਰ ਸਿੰਘ, ਪਰਵਿੰਦਰ ਭਾਰਤੀ, ਮੀਤ ਪ੍ਰਧਾਨ ਹਰਪਾਲ ਸਿੰਘ, ਲੈਕ. ਸੁਨੀਲ ਕੁਮਾਰ, ਦੇਵ ਰਾਜ , ਵਿਜੇ ਮਾਨਸਾ, ਦੀਪਕ ਕੁਮਾਰ, ਰਛਪਾਲ ਸਿੰਘ, ਦਰਸ਼ਨ ਡਾਂਗੋ, ਦੇਸ ਰਾਜ ਪ੍ਰੈੱਸ ਸਕੱਤਰ, ਹਰਜਿੰਦਰ ਪੁਰਾਣੇ ਵਾਲ਼ਾ, ਰਾਮ ਕਿਸ਼ਨ ਪੱਲੀ, ਮੱਖਣ ਬਖਲੌਰ, ਅਮਿੰਦਰਪਾਲ ਮੁਕਤਸਰ , ਸਕੱਤਰ ਸੁਖਪਾਲ, ਗੁਰਜੰਟ ਭੁਰਥਲਾ, ਕੁਲਵੰਤ ਪੰਜਗਰਾਈਂ, ਅਵਤਾਰ ਸਿੰਘ ਮੱਟੂ, ਸੁਪਿੰਦਰ ਸਿੰਘ, ਸੁਖਦੇਵ ਕਾਜਲ, ਰਣਦੀਪ ਮਾਲੇਰਕੋਟਲਾ, ਕੰਵਲਜੀਤ ਭਵਾਨੀਗੜ, ਜਸਵੀਰ ਸਿੰਘ, ਕੁਲਵੰਤ ਦਸੂਹਾ, ਸੁਖਵੀਰ ਛਾਪਾ, ਪਰਮਜੀਤ ਪਠਾਨਕੋਟ, ਪਰਸਨ ਸਿੰਘ, ਹਰਵਿੰਦਰ ਮਾਰਸ਼ਲ , ਸੁਖਰਾਜ ਮਾਹਲ, ਨਰਿੰਦਰਜੀਤ ਕਪੂਰਥਲਾ, ਕੁਲਵਿੰਦਰ ਬਿੱਟੂ, ਗੁਰਟੇਕ ਸਿੰਘ, ਜਗਤਾਰ ਜੱਗੀ, ਵਿਪਿਨ ਸਾਨਿਆਲ, ਸੁਰਿੰਦਰ ਮੋਗਾ, ਬਲਦੇਵ ਸਿੱਧੂ, ਸ਼ਵਿੰਦਰ ਬਟਾਲਾ, ਬਲਵੀਰ ਸਿੰਘ ਤਰਨਤਾਰਨ, ਗੁਰਮੀਤ ਸਿੰਘ,ਅਸ਼ੋਕ ਮੁਕੇਰੀਆਂ, ਕੁਲਵੀਰ ਫਾਜ਼ਿਲਕਾ, ਲਾਲ ਸਿੰਘ, ਕਰਮਜੀਤ ਖੰਨਾ ਅਤੇ ਹੋਰ ਆਗੂ ਹਾਜ਼ਰ ਸਨ। ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸਮਾਜਿਕ ਨਿਆਂ ਅਧਿਕਾਰਤਾ’ ਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਮੀਟਿੰਗ ਲਈ ਜਥੇਬੰਦੀ ਵੱਲੋਂ ਸਮਾਂ ਮੰਗਿਆ ਗਿਆ ਪਰ ਅਜੇ ਤੱਕ ਵੀ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। ਇਸ ਸਭ ਕੁਝ ਨੂੰ ਵਿਚਾਰਦੇ ਹੋਏ ਜਥੇਬੰਦੀ ਨੇ ਭਰਾਤਰੀ ਜਥੇਬੰਦੀਆਂ ਦੇ ਸਹਯੋਗ ਨਾਲ 27 ਜਨਵਰੀ 2026 ਨੂੰ ਸਕੱਤਰ ਤੇ ਮੰਤਰੀ ਵਿਰੁੱਧ ਜ਼ਿਲ੍ਹਾ ਪੱਧਰ ’ਤੇ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਉਪਰੰਤ ਪੁਤਲੇ ਸਾੜਨ ਦਾ ਫ਼ੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਜਨਰਲ ਸਕੱਤਰ ਲਛਮਣ ਸਿੰਘ, ਸਕੱਤਰ ਜਨਰਲ ਬਲਵਿੰਦਰ ਸਿੰਘ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਬੇਅੰਤ ਭਾਂਬਰੀ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ, ਵੀਰ ਸਿੰਘ, ਪਰਵਿੰਦਰ ਭਾਰਤੀ, ਮੀਤ ਪ੍ਰਧਾਨ ਹਰਪਾਲ ਸਿੰਘ, ਲੈਕ: ਸੁਨੀਲ ਕੁਮਾਰ, ਦੇਵ ਰਾਜ, ਵਿਜੇ ਮਾਨਸਾ, ਦੀਪਕ ਕੁਮਾਰ, ਰਛਪਾਲ ਸਿੰਘ, ਦਰਸ਼ਨ ਡਾਂਗੋ ,ਦੇਸ ਰਾਜ ਪ੍ਰੈੱਸ ਸਕੱਤਰ, ਹਰਜਿੰਦਰ ਪੁਰਾਣੇ ਵਾਲ਼ਾ, ਰਾਮ ਕਿਸ਼ਨ ਪੱਲੀ ਝਿੱਕੀ, ਮੱਖਣ ਬਖਲੌਰ, ਅਮਿੰਦਰਪਾਲ ਮੁਕਤਸਰ , ਸਕੱਤਰ ਸੁਖਪਾਲ ਬਕਰਾਹਾ, ਗੁਰਜੰਟ ਭੁਰਥਲਾ, ਕੁਲਵੰਤ ਪੰਜਗਰਾਈਂ, ਅਵਤਾਰ ਸਿੰਘ ਮੱਟੂ, ਸੁਪਿੰਦਰ ਸਿੰਘ , ਸੁਖਦੇਵ ਕਾਜਲ, ਰਣਦੀਪ , ਕੰਵਲਜੀਤ ਭਵਾਨੀਗੜ, ਜਸਵੀਰ ਸਿੰਘ ਬਰਨਾਲ਼ਾ, ਕੁਲਵੰਤ ਦਸੂਹਾ, ਸੁਖਵੀਰ ਛਾਪਾ, ਪਰਮਜੀਤ ਪਠਾਨਕੋਟ, ਪਰਸਨ ਸਿੰਘ ਬਠਿੰਡਾ,ਹਰਵਿੰਦਰ ਮਾਰਸ਼ਲ, ਸੁਖਰਾਜ ਮਾਹਲ,ਨਰਿੰਦਰਜੀਤ ਕਪੂਰਥਲਾ, ਕੁਲਵਿੰਦਰ ਬਿੱਟੂ, ਗੁਰਟੇਕ ਸਿੰਘ ਫ਼ਰੀਦਕੋਟ,ਜਗਤਾਰ ਜੱਗੀ, ਵਿਪਿਨ ਸਾਨਿਆਲ, ਸੁਰਿੰਦਰ, ਬਲਦੇਵ ਸਿੱਧੂ, ਸ਼ਵਿੰਦਰ ਬਟਾਲਾ, ਬਲਵੀਰ ਸਿੰਘ, ਗੁਰਮੀਤ ਸਿੰਘ, ਅਸ਼ੋਕ ਮੁਕੇਰੀਆਂ, ਕੁਲਵੀਰ ਫਾਜ਼ਿਲਕਾ, ਲਾਲ ਸਿੰਘ, ਕਰਮਜੀਤ ਖੰਨਾ ਅਤੇ ਹੋਰ ਆਗੂ ਹਾਜ਼ਰ ਸਨ।