- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਹਿਰਾ ਕਮੇਟੀ ਮੋਗਾ ਵੱਲੋਂ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਦਸਹਿਰਾ ਕਮੇਟੀ ਮੋਗਾ ਵੱਲੋਂ ਇਸ ਸਾਲ ਕਰਵਾਏ ਜਾਣ ਵਾਲੇ ਵਿਸ਼ਾਲ ਦਸਹਿਰਾ ਮਹਾਉਤਸਵ ਦੇ ਸੱਦਾ ਪੱਤਰ ਦਾ ਵਿਧੀਵਤ ਵਿਮੋਚਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਸਥਾਵਾਂ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸੱਦਾ ਪੱਤਰ ਦੇ ਵਿਮੋਚਨ ਮੌਕੇ ਭਗਵਾਨ ਸ੍ਰੀ ਰਾਮ ਦੀ ਵਿਸ਼ਾਲ ਸ਼ੋਭਾ ਯਾਤਰਾ ਅਤੇ ਦਸਹਿਰਾ ਮਹਾਉਤਸਵ ਨੂੰ ਲੈ ਕੇ ਕਮੇਟੀ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਦਸਹਿਰਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਸੇਠੀ, ਮਹਾਂਸਚਿਵ ਓਮਕਾਰ ਸਿੰਗਲ, ਖ਼ਜ਼ਾਨਚੀ ਵੇਦ ਵਿਆਸ ਕੰਸਲ, ਸੀਨੀਅਰ ਮੀਤ ਪ੍ਰਧਾਨ ਅਨਿਲ ਬਾਂਸਲ, ਕਾਰਜਕਾਰੀ ਪ੍ਰਧਾਨ ਡਾ. ਸੀਮਾਂਤ ਗਰਗ, ਕਮੇਟੀ ਦੇ ਸਰਵੋਚ ਆਗੂ ਨਵੀਨ ਸਿੰਗਲਾ, ਨਿਰਦੇਸ਼ਕ ਰਮੇਸ਼ ਹਲਦੂਨੀਆ, ਸੁਸ਼ੀਲ ਮਿੱਢਾ, ਸੁਰਿੰਦਰ ਸੂਦ, ਸੁਨੀਲ ਗਾਂਧੀ, ਵਿਜੈ ਬਿੱਟੂ, ਰਮਨ ਗਾਂਧੀ, ਦਿਨੇਸ਼ ਗੁਪਤਾ, ਰਾਕੇਸ਼ ਭੱਲਾ, ਦੀਪਕ ਜਿੰਦਲ, ਪ੍ਰੇਮ ਸਿੰਗਲਾ, ਅਰੁਣ ਸਿੰਗਲਾ, ਅਨਿਲ ਮਿੱਤਲ, ਗੋਵਰਧਨ ਪੋਪਲੀ ਅਤੇ ਸੰਤ ਰਾਮ ਗੁਪਤਾ ਸਮੇਤ ਕਈ ਪ੍ਰਮੁੱਖ ਵਿਅਕਤੀ ਹਾਜ਼ਰ ਸਨ। ਕਮੇਟੀ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ ਦਸਹਿਰਾ ਮਹਾਉਤਸਵ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਵਿਸ਼ਾਲ, ਆਕਰਸ਼ਕ ਅਤੇ ਯਾਦਗਾਰ ਬਣਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਸਹਿਰਾ ਤਿਉਹਾਰ ਦੇ ਸਬੰਧ ਵਿੱਚ ਮੋਗਾ ਸ਼ਹਿਰ ਵਿਚ ਭਗਵਾਨ ਸ੍ਰੀ ਰਾਮ ਦੇ ਜਨਮ ਉਤਸਵ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ੋਭਾ ਯਾਤਰਾ ਧਾਰਮਿਕ ਆਸਥਾ, ਭਾਰਤੀ ਸੱਭਿਆਚਾਰ ਅਤੇ ਸਨਾਤਨ ਪਰੰਪਰਾਵਾਂ ਦਾ ਸੁੰਦਰ ਸੰਗਮ ਪੇਸ਼ ਕਰੇਗੀ। ਸ਼ੋਭਾ ਯਾਤਰਾ ਵਿਚ ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ ਜੀ, ਭਗਵਾਨ ਹਨੂਮਾਨ ਅਤੇ ਭਗਵਾਨ ਸ਼ਿਵ-ਪਾਰਵਤੀ ਸਮੇਤ ਵੱਖ-ਵੱਖ ਦੇਵੀ-ਦੇਵਤਿਆਂ ਦੇ ਜੀਵਨ ਅਤੇ ਧਾਰਮਿਕ ਪ੍ਰਸੰਗਾਂ ’ਤੇ ਆਧਾਰਿਤ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਵਿਸ਼ੇਸ਼ ਕਲਾਕਾਰਾਂ ਵੱਲੋਂ ਤਿਆਰ ਕੀਤੀਆਂ ਇਹ ਝਾਕੀਆਂ ਸ਼ਰਧਾਲੂਆਂ ਲਈ ਮੁੱਖ ਖਿੱਚ ਦਾ ਕੇਂਦਰ ਰਹਿਣਗੀਆਂ। ਹਰ ਝਾਕੀ ਰਾਹੀਂ ਧਰਮ, ਸੱਚ, ਮਰਿਆਦਾ, ਤਿਆਗ, ਸੇਵਾ, ਪਿਆਰ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਮੌਕੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਸੱਦਾ ਪੱਤਰ ਦਾ ਵਿਮੋਚਨ ਕੀਤਾ ਅਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਾ ਦਿੱਤਾ।