ਦਿੱਲੀ ਵਰਲਡ ਪਬਲਿਕ ਸਕੂਲ ’ਚ ਮਨਾਇਆ ਦੁਸਹਿਰਾ
ਦੁਸਹਿਰੇ ਦੇ ਸ਼ੁਭ ਮੌਕੇ ’ਤੇ ਦਿੱਲੀ
Publish Date: Tue, 20 Oct 2026 03:56 PM (IST)
Updated Date: Wed, 21 Oct 2026 04:00 AM (IST)
ਵਿਦਿਆਰਥੀਆਂ ਨੇ ਰਾਮਾਇਣ ਦੇ ਨਾਟਕੀ ਮੰਚਨ, ਭਗਤੀ ਗੀਤਾਂ ਤੇ ਕਵਿਜ਼ ਰਾਹੀਂ ਸੱਚ ਦੀ ਜਿੱਤ ਦਾ ਸੰਦੇਸ਼ ਸਿੱਖਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਦੁਸਹਿਰੇ ਦੇ ਸ਼ੁਭ ਮੌਕੇ ’ਤੇ ਦਿੱਲੀ ਵਰਲਡ ਪਬਲਿਕ ਸਕੂਲ ਮੋਗਾ ਵਿਖੇ ਇਕ ਵਿਸ਼ੇਸ਼ ਸਭਾ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ, ਸ਼ਰਧਾ ਅਤੇ ਜੋਸ਼ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰਾਮਾਇਣ ’ਤੇ ਆਧਾਰਿਤ ਇਕ ਪ੍ਰਭਾਵਸ਼ਾਲੀ ਨਾਟਕੀ ਪੇਸ਼ਕਾਰੀ ਦਿੱਤੀ, ਜਿਸ ਵਿਚ ਭਗਵਾਨ ਰਾਮ ਦੇ ਜੀਵਨ ਅਤੇ ਆਦਰਸ਼ਾਂ ਦੇ ਨਾਲ-ਨਾਲ ਬੁਰਾਈ ’ਤੇ ਚੰਗਿਆਈ ਦੀ ਜਿੱਤ ਨੂੰ ਉਜਾਗਰ ਕੀਤਾ ਗਿਆ। ਵੱਖ-ਵੱਖ ਪਾਤਰਾਂ ਦੀ ਭੂਮਿਕਾ ਨਿਭਾਉਂਦੇ ਹੋਏ, ਵਿਦਿਆਰਥੀਆਂ ਨੇ ਰਾਮਾਇਣ ਦੀਆਂ ਅਹਿਮ ਘਟਨਾਵਾਂ ਨੂੰ ਸਜੀਵ ਕਰ ਦਿੱਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਦੁਸਹਿਰੇ ਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ ਅਤੇ ਭਗਤੀ ਗੀਤ ਗਾਏ, ਜਿਸ ਨਾਲ ਮਾਹੌਲ ਅਧਿਆਤਮਿਕਤਾ ਅਤੇ ਉਤਸ਼ਾਹ ਨਾਲ ਭਰ ਗਿਆ। ਸਕੂਲ ਦੀ ਪ੍ਰਿੰਸੀਪਲ, ਸਮ੍ਰਿਤੀ ਭੱਲਾ ਨੇ ਵਿਦਿਆਰਥੀਆਂ ਤੋਂ ਰਾਮਾਇਣ ਅਤੇ ਦੁਸਹਿਰੇ ਦੀ ਮਹੱਤਤਾ ਬਾਰੇ ਦਿਲਚਸਪ ਸਵਾਲ ਪੁੱਛੇ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਸਮ੍ਰਿਤੀ ਭੱਲਾ ਨੇ ਸਾਰੇ ਵਿਦਿਆਰਥੀਆਂ ਨੂੰ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।