ਗੁਰਮਤਿ ਸਮਾਗਮ ’ਚ ਸਜਾਏ ਦੀਵਾਨ
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ
Publish Date: Tue, 24 Nov 2026 04:06 PM (IST)
Updated Date: Tue, 24 Nov 2026 04:07 PM (IST)
ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਚੜਿੱਕ : ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਰਾਮੂੰਵਾਲਾ ਨਵਾਂ ਵਿਖੇ ਸਮੂਹ ਨਗਰ ਨਿਵਾਸੀ ਸੰਗਤ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਦੌਰਾਨ ਦੂਜੀ ਰਾਤ ਦੇ ਦੀਵਾਨ ਦੀ ਆਰੰਭਤਾ ਭਾਈ ਸਰਬਜੀਤ ਸਿੰਘ ਦੇ ਕੀਰਤਨੀ ਜਥੇ ਵੱਲੋਂ ਕੀਤੀ ਗਈ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਥਾ ਵਾਚਕ ਗਿਆਨੀ ਹਿੰਮਤਬੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਬਲਦੀਪ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਸਰਪੰਚ, ਕੁਲਦੀਪ ਸਿੰਘ ਬਾਰਵਾਲਾ ਯੂਐੱਸਏ, ਪਰਮਿੰਦਰ ਸਿੰਘ ਸੰਧੂ ਪ੍ਰਧਾਨ ਬਾਬਾ ਪੂਰਨ ਦਾਸ ਕਮੇਟੀ, ਗੁਰਮੀਤ ਕਾਕਾ ਨੰਬਰਦਾਰ, ਲਾਲ ਸਿੰਘ ਕਨੇਡਾ, ਮੋਹਣ ਸਿੰਘ ਤੇ ਜਿੰਦਰ ਬਾਰਵਾਲਾ ਮੈਂਬਰ ਪੰਚਾਇਤ, ਜਸਵਿੰਦਰ ਜੱਸਾ ਠੇਕੇਦਾਰ, ਤਜਿੰਦਰ ਫੌਜੀ, ਡਾ. ਭੁਪਿੰਦਰ ਜਾਝੀ, ਪਿੰਦਰ ਗਿੱਲ, ਗੁਰਮੁੱਖ ਸਿੰਘ, ਗੁਰਭੇਜ ਸਿੰਘ, ਲਵਪ੍ਰੀਤ ਪੀਤਾ, ਲਖਵੀਰ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।