
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੀਟੀਐੱਫ ਮੋਗਾ ਦਾ ਵਫ਼ਦ ਅਧਿਆਪਕ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਡੀਟੀਐੱਫ ਮੋਗਾ ਦਾ ਵਫ਼ਦ ਅਧਿਆਪਕ ਮਸਲਿਆਂ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਆਸ਼ੀਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਿਸ਼ਾਨ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਮਿਲਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਘੋਲੀਆਂ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਝੋਰੜਾ, ਅਮਨਦੀਪ ਮਾਛੀਕੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਦੱਸਿਆਂ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਬਦਲੀ ਹੋਏ ਅਧਿਆਪਕਾਂ ਨੂੰ ਕਈ ਸਕੂਲ ਮੁੱਖੀਆਂ ਅਤੇ ਬੀਪੀਈਉ ਵਲੋਂ 50 ਫ਼ੀਸਦੀ ਸਟਾਫ਼ ਦੀ ਸ਼ਰਤ ਲਗਾ ਕੇ ਰਿਲੀਵ ਨਹੀਂ ਕੀਤਾ ਜਾ ਰਿਹਾ ਜਿਸ ’ਤੇ ਦੋਵੇਂ ਅਫ਼ਸਰਾਂ ਵੱਲੋਂ ਜਥੇਬੰਦੀ ਨੂੰ ਯਕੀਨ ਦਿੱਤਾ ਕਿ ਜਿੰਨ੍ਹਾਂ ਸਕੂਲਾਂ ਵਿਚ 5 ਫ਼ੀਸਦੀ ਤੋਂ ਉੱਪਰ ਸਟਾਫ਼ ਉਪਲਬਧ ਹੈ, ਉਨ੍ਹਾਂ ਸਕੂਲ ਮੁੱਖੀਆਂ ਨਾਲ ਗੱਲ ਕਰਕੇ ਬਦਲੀ ਹੋਏ ਅਧਿਆਪਕਾਂ ਨੂੰ ਰਿਲੀਵ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਜਥੇਬੰਦੀ ਵੱਲੋਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੋਲ ਬੀਪੀਈਉ ਦਫ਼ਤਰ ਮੋਗਾ1 ਵਲੋਂ ਅਧਿਆਪਕਾਂ ਦੇ ਪੇ ਰਿਵੀਜ਼ਨ ਦੇ ਬਕਾਏ ਜਾਰੀ ਨਾ ਕਰਨ ’ ਤੇ ਸਖ਼ਤ ਇਤਰਾਜ ਜਤਾਇਆ ਜਿਸ ’ਤੇ ਉਨ੍ਹਾਂ ਵਲੋਂ ਯਕੀਨ ਦਿਵਾਇਆ ਕਿ ਬੀਪੀਈਉ ਨੂੰ ਕਹਿ ਕੇ ਇਹ ਬਕਾਏ ਜਲਦ ਜਾਰੀ ਕਰਨ ਨੂੰ ਕਹਿ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਫ਼ਦ ਜ਼ਿਲ੍ਹਾ ਖਜਾਨਾ ਅਫ਼ਸਰ ਮੋਗਾ ਨੂੰ ਅਧਿਆਪਕਾਂ ਦੇ ਪੈਂਡਿੰਗ ਮੈਡੀਕਲ ਅਤੇ ਹੋਰ ਬਿੱਲਾਂ ਬਾਰੇ ਮਿਲਿਆ ਜਿਸ ’ਤੇ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਮੈਡੀਕਲ ਅਤੇ ਪੇ ਬਿੱਲਾਂ ’ਤੇ ਸਰਕਾਰ ਵੱਲੋਂ ਰੋਕ ਲਗਾਈ ਗਈ ਹੈ ਜਦੋਂ ਹੀ ਸਰਕਾਰ ਵੱਲੋਂ ਰੋਕ ਹਟਾ ਦਿੱਤੀ ਜਾਵੇਗੀ ਇਹ ਬਿੱਲ ਕਲੀਅਰ ਕਰ ਦਿੱਤੇ ਜਾਣਗੇ। ਇਸ ਸਮੇਂ ਕੁਲਵਿੰਦਰ ਸਿੰਘ ਚੁੱਘੇ, ਨਵਦੀਪ ਸਿੰਘ ਧੂੜਕੋਟ, 6635 ਅਧਿਆਪਕ ਯੂਨੀਅਨ ਤੋਂ ਸੁਖਚੈਨ ਸਿੰਘ, ਸ਼ਬਨਮ ਮੈਡਮ, ਮਮਤਾ ਮੈਡਮ ਅਤੇ ਕੰਵਲਜੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ|