ਰਾਇਲ ਕੌਨਵੈਂਟ ਸਕੂਲ ’ਚ ਦਿਵਾਲੀ ਦਾ ਤਿਉਹਾਰ ਮਨਾਇਆ ਸਥਾਨਿਕ ਇਲਾਕੇ ਦੀ ਨਾਮਵਰ
Publish Date: Sat, 07 Nov 2026 03:18 PM (IST)
Updated Date: Sat, 07 Nov 2026 03:20 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸਥਾਨਿਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰਾਇਲ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਦਿਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਬੜੀ ਧੂਮ ਧਾਮ ਨਾਲ ਵੱਖਰੇ ਅੰਦਾਜ਼ ਚ ਮਨਾਇਆ ਗਿਆ। ਇਸ ਦਿਨ ਨਾਲ ਸਬੰਧਤ ਸਕੂਲ ਵਿਚ ਵੱਖ-ਵੱਖ ਸ਼੍ਰੇਣੀਆਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਕਲੇਅ ਨਾਲ ਦੀਵੇ ਬਣਾਏ, ਤੀਸਰੀ ਅਤੇ ਚੌਥੀ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਦੀਵੇ ਅਤੇ ਮੋਮਬੱਤੀਆਂ ਦੀ ਸਜਾਵਟ ਕੀਤੀ, ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀ ਨੇ ਮੋਮਬੱਤੀਆਂ ਬਣਾਈਆਂ, ਛੇਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਕਾਗਜ਼ ਦੇ ਖੂਬਸੂਰਤ ਸਜਾਵਟੀ ਲਾਲਟਨ ਬਣਾਏ, ਸੱਤਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਪੇਪਰ ਪਲੇਟ ਕਰਾਫਟ ਰਾਹੀਂ ਘਰ ਦਾ ਸਜਾਵਟੀ ਸਮਾਨ ਬਣਾਇਆ, ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਘਰ ਦੀ ਸਜਾਵਟ ਲਈ ਤੋਰਨ ਬਣਾਏ। ਇਸ ਤੋਂ ਇਲਾਵਾ ਨੌਵੀਂ ਅਤੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਚ ਬੰਦੀ ਛੋੜ ਦਿਵਸ ਤੇ ਆਰਟੀਕਲ ਲਿਖਤ ਮੁਕਾਬਲੇ ਕਰਵਾਏ ਗਏ ਅਤੇ ਗਿਆਰਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਵਿੱਚ ਰੰਗੋਲੀ ਮੁਕਾਬਲੇ ਕਰਵਾਏ ਗਏ। ਐੱਲਟੀਐੱਚ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਆਪਣੇ ਸਕੂਲ ਬੈਗ ਅਤੇ ਸ਼੍ਰੇਣੀ ਕਮਰੇ ਦੀ ਸਫਾਈ ਕਰਵਾਉਂਦਿਆਂ ਉਨ੍ਹਾਂ ਨੂੰ ਘਰ ਵਿਚ ਆਪਣੀ ਮਾਤਾ ਨਾਲ ਨਿੱਕੇ- ਨਿੱਕੇ ਕੰਮਾਂ ਵਿੱਚ ਮਦਦ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਤਰ੍ਹਾਂ ਸਕੂਲ ਦਾ ਸਮੁੱਚਾ ਮਾਹੌਲ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਵਿਚ ਖੁਸ਼ਗਵਾਰ ਰਿਹਾ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਵਾਲੀਆ , ਮੈਨੇਜਰ ਮੈਡਮ ਸੋਨਿਕਾ ਵਾਲੀਆ, ਵਾਈਸ ਚੇਅਰਮੈਨ ਨਿਖਿਲ ਵਾਲੀਆ, ਐੱਚਚਾਰ ਮੈਨੇਜਰ ਮੈਡਮ ਨਿਧੀ ਵਾਲੀਆ, ਪ੍ਰਿੰਸੀਪਲ ਭਰਤ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਰੇਖਾ ਭੰਡਾਰੀ ਨੇ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਪਟਾਕਿਆਂ ਤੋਂ ਗੁਰੇਜ਼ ਕਰਦੇ ਹੋਏ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।