
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਪਰਿੰਗ ਫੀਲਡ ਕਾਨਵੈਂਟ

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਸਪਰਿੰਗ ਫੀਲਡ ਕਾਨਵੈਂਟ ਸਕੂਲ ਬਾਘਾਪੁਰਾਣਾ ਵਿਖੇ ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ 2026-27 ਦੇ ਕ੍ਰਿਕਟ ਦੇ ਮੈਚਾਂ ਦਾ ਆਰੰਭ ਹੋਇਆ ਜਿਸ ਦਾ ਉਦਘਾਟਨ ਸਪਰਿੰਗ ਫੀਲਡ ਕਾਨਵੈਂਟ ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਕੀਤਾ। ਇੰਨ੍ਹਾਂ ਮੈਚਾਂ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅੰਡਰ-19 ਸਾਲ ਭਾਗ ਲੈਣਗੇ। ਜ਼ਿਲ੍ਹਾ ਮੋਗਾ ਦੇ ਜਿਹੜੇ ਸਕੂਲ਼ ਇੰਨ੍ਹਾਂ ਮੈਚਾਂ ਵਿਚ ਭਾਗ ਲੈ ਰਹੇ ਹਨ, ਉਨ੍ਹਾਂ ਵਿਚ ਜ਼ੋਨ ਬਾਘਾਪੁਰਾਣਾ ਜ਼ੋਨ, ਬੁੱਟਰ ਜ਼ੋਨ, ਡਰੋਲੀ ਭਾਈ ਜ਼ੋਨ, ਕੋਟ ਈਸੇ ਖ਼ਾਂ ਜ਼ੋਨ, ਮਹਿਣਾ ਜ਼ੋਨ, ਚੜਿੱਕ ਜ਼ੋਨ, ਜੀਟੀ ਗੜ੍ਹ ਜ਼ੋਨ, ਮੋਗਾ ਜ਼ੋਨ, ਪੱਤੋ ਹੀਰਾ ਸਿੰਘ ਜ਼ੋਨ, ਧਰਮਕੋਟ ਹਿੱਸਾ ਲੈ ਰਹੇ ਹਨ। ਚੇਅਰਮੈਨ ਨਰ ਸਿੰਘ ਬਰਾੜ ਨੇ ਜ਼ਿਲ੍ਹਾ ਜ਼ੋਨ ਕਮੇਟੀ ਅਹੁਦੇਦਾਰ ਸਹਿਬਾਨ ਕੋਚ ਅਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕ ਸਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਦੀ ਪ੍ਰੇਰਣਾ ਦਿੱਤੀ। ਇਸ ਸਮੇਂ ਜ਼ੋਨ ਬਾਘਾਪੁਰਾਣਾ ਦੇ ਜ਼ੋਨ ਸਕੱਤਰ ਡੀਪੀਈ ਸੁਖਚੈਨ ਸਿੰਘ, ਸੰਜੀਵ ਕੁਮਾਰ ਡੀਪੀਈ ਹਾਰਵਰਡ ਕਾਨਵੈਂਟ ਸਕੂਲ ਬਾਘਾਪੁਰਾਣਾ, ਜ਼ਸਵੀਰ ਸਿੰਘ ਡੀਪੀਈ ਕੋਟਲਾ ਮਿਹਰ ਸਿੰਘ ਵਾਲਾ,ਕੁਲਜੀਤ ਸਿੰਘ ਡੀਪੀਈ ਸਕੂਲ ਆਫ ਐਮੀਨੈਂਸ ਬਾਘਾਪੁਰਾਣਾ,ਮਨਜਿੰਦਰ ਸਿੰਘ ਸੀਪਾ ਹਾਰਵਰਡ ਕਾਨਵੈਂਟ ਸਕੂਲ ਬਾਘਾ ਪੁਰਾਣਾ,ਹਰਸਿਮਰਨ ਕੌਰ ਲੈਕਚਰਾਰ ਸਸੀਸੈ ਸਕੂਲ ਚੰਦ ਪੁਰਾਣਾ, ਕੋਚ ਵਿੱਕੀ ਪੰਜਾਬ ਕੋ ਐਜੂਕੇਸ਼ਨ ਸਕੂਲ ਬਾਘਾ ਪੁਰਾਣਾ,ਕੋਚ ਗੁਰਵਿੰਦਰ ਸਿੰਘ ਪੀਸੀਐੱਸ ਸਕੂਲ ਬਾਘਾਪੁਰਾਣਾ, ਕਨਵੀਰ ਹਰਜਿੰਦਰ ਸਿੰਘ ਡੀਪੀਈ. ਸਪਰਿੰਗ ਫੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ,ਕੋ ਕਨਵੀਨਰ ਜਸਵਿੰਦਰ ਸਿੰਘ ਬਾਘਾਪੁਰਾਣਾ ਹਾਜ਼ਰ ਸਨ। ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਅੱਜ ਜ਼ਿਲ੍ਹਾ ਪੱਧਰੀ ਕ੍ਰਿਕਟ ਦੇ ਮੈਚਾਂ ਦੀ ਵੀ ਸੁਰੂਆਤ ਇਸੇ ਗਰਾਊਂਡ ਵਿਚ ਕੀਤੀ ਗਈ।