- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਤੋਂ ਝੋਨੇ ਦਾ ਸੀਜ਼ਨ ਸ਼ੁਰੂ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ: ਜਦੋਂ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਹੈ, ਝੋਨੇ ਦੀ ਨਮੀ ਅਤੇ ਵੱਖ ਵੱਖ ਕਿਸਮਾਂ ਨੂੰ ਲੈ ਕੇ ਰੇੜਕਾ ਲਗਾਤਾਰ ਜਾਰੀ ਹੈ।ਸ਼ੈਲਰਾਂ ਵਾਲਿਆਂ ਤੇ ਆੜ੍ਹਤੀਆਂ ਦਾ ਰੇੜਕਾ ਖਤਮ ਕਰਨ ਲਈ ਵਿਧਾਇਕ, ਖਰੀਦ ਏਜੰਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਕਈ ਮੀਟਿੰਗ ਕੀਤੀਆਂ ਪਰ ਸਾਰੀਆਂ ਬੇਸਿੱਟਾ ਰਹੀਆਂ।ਹੁਣ ਵੀ ਝੋਨੇ ਦੀ ਖਰੀਦ ਦਰਮਿਆਨ ਹਾਈਬਰੈਡ ਝੋਨੇ ਅਤੇ ਨਮੀ ਨੂੰ ਲੈ ਕੇ ਮੰਡੀਆਂ ਵਿੱਚੋਂ ਭਰ ਕੇ ਭੇਜੇ ਜਾ ਰਹੇ ਟਰੱਕ ਖਾਲੀ ਨਹੀਂ ਹੋ ਰਹੇ ਤੇ ਕੁਝ ਸ਼ੈਲਰਾਂ ਵਾਲੇ ਕੋਈ ਨਾ ਕੋਈ ਨੁਕਸ ਕੱਢ ਕੇ ਟਰੱਕ ਵਾਪਸ ਲਿਜਾਣ ਲਈ ਕਹਿ ਰਹੇ ਹਨ।ਇਸ ਮਾਮਲੇ ਨੂੰ ਲੈ ਕੇ ਅੱਜ ਫਿਰ ਵਿਧਾਇਕ ਦੀ ਪਤਨੀ ਬੇਅੰਤ ਕੌਰ ਸੇਖੋਂ, ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਗੁਰਜੀਤ ਸਿੰਘ ਦਿਓਲ, ਜਿਲਾ ਮੈਨੇਜਰ ਮਾਰਕਫੈਡ ਸੁਖਜਿੰਦਰ ਸਿੰਘ ਕੌਰ ਤੇ ਸਾਰੀਆਂ ਖਰੀਦ ਏਜੰਸੀਆਂ ਦੇ ਖ਼ਰੀਦ ਇਸੰਪੈਕਟਰ ਦਾਣਾ ਮੰਡੀ ਸਾਦਿਕ ਪੁੱਜੇ ਤੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ।ਕਿਸਾਨਾਂ ਨੇ ਕਿਹਾ ਕਿ ਕਈ ਕਈ ਦਿਨ ਮੰਡੀ ਵਿੱਚ ਬੈਠਣਾ ਪੈ ਰਿਹਾ ਹੈ ਤੇ ਟਰੱਕ ਨਾ ਉਤਰਨ ਕਾਰਨ ਆੜ੍ਹਤੀ ਮਾਲ ਭਰਨ ਤੋਂ ਗੁਰੇਜ਼ ਕਰ ਰਹੇ ਹਨ। ਆੜ੍ਹਤੀਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਅਸੀਂ ਮਾਰਕੀਟ ਕਮੇਟੀ ਦੀ ਮਾਊਸਚਰ ਮੀਟਰ ਨਾਲ ਚੈਕ ਕਰਕੇ ਢੇਰੀਆਂ ਭਰ ਰਹੇ ਹਾਂ ਤੇ ਫਿਰ ਵੀ ਸ਼ੈਲਰਾਂ ਵਾਲੇ 19 ਫੀਸਦੀ ਨਮੀ ਦੱਸ ਕੇ ਟਰੱਕ ਵਾਪਸ ਕਰ ਰਹੇ ਹਨ ਤੇ ਹਾਈਬਰੈਡ ਦੇ ਟਰੱਕ ਨਾ ਭੇਜਣ ਦਾ ਵਹੀ ਸੁਨੇਹਾ ਲਗਾ ਰਹੇ ਹਨ। ਜਦ ਸਾਡਾ ਪਹਿਲਾਂ ਭਰਿਆ ਮਾਲ ਨਹੀਂ ਉਤਰ ਰਿਹਾ ਤਾਂ ਅਸੀਂ ਹੋਰ ਬੋਰੀਆਂ ਭਰ ਕੇ ਫਸ ਜਾਵਾਂਗੇ ਤੇ ਜਿਆਦਾ ਦਿਨ ਮਾਲ ਨਾ ਚੁੱਕਿਆ ਗਿਆ ਤਾਂ ਘਟੌਤੀ ਕੌਣ ਭਰੇਗਾ।ਸਮੂਹ ਆੜ੍ਹਤੀਆਂ ਨੇ ਮੰਗ ਕੀਤੀ ਕਿ ਜ਼ੋ ਸ਼ੈਲਰ ਆਨਾਕਾਨੀ ਕਰਕੇ ਟਰੱਕ ਖਾਲੀ ਨਹੀਂ ਕਰਵਾ ਰਹੇ ਉਨਾਂ ਦੀ ਅਲਾਟਮੈਂਟ ਰੱਦ ਕਰਕੇ ਦੂਸਰੇ ਜਿਲਿਆਂ ਦੇ ਆਰ.ਓ ਕੱਟੇ ਜਾਣ ਤੇ ਮਾਲ ਬਾਹਰ ਭੇਜਿਆ ਜਾਵੇ।ਆੜ੍ਹਤੀਆਂ ਦੇ ਰੋਹ ਨੂੰ ਦੇਖਦਿਆਂ ਸਮੂਹ ਅਧਿਕਾਰੀਆਂ ਨੇ ਮੰਡੀ ਵਿੱਚ ਪਈਆਂ ਅਨੇਕਾਂ ਢੇਰੀਆਂ ਦੀ ਨਮੀ ਦੇਖੀ ਜੋ ਕਿ 18 ਫੀਸਦੀ ਤੋਂ ਵੱਧ ਨਹੀਂ ਆਈ ਤੇ ਖਬਰ ਲਿਖੇ ਜਾਣ ਤੱਕ ਉਹ ਸ਼ੈਲਰਾਂ ਵਿੱਚ ਖੜ੍ਹੇ ਟਰੱਕਾਂ ਦੀ ਜਾਂਚ ਕਰਨ ਚਲੇ ਗਏ ਸਨ।ਬੀਬੀ ਬੇਅੰਤ ਕੌਰ ਨੇ ਆੜਤੀਆਂ ਤੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸੁਖਰਾਜ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਸਾਦਿਕ, ਰਮਨਦੀਪ ਸਿੰਘ ਮੁਮਾਰਾ ਸਾਬਕਾ ਚੇਅਰਮੈਨ,ਮਨਪ੍ਰੀਤ ਸਿੰਘ ਸੇਖੋਂ, ਪ੍ਰਗਟ ਸਿੰਘ ਸੰਧੂ,ਰਵਨੀਤ ਸਿੰਘ ਘੋਨੀਵਾਲਾ, ਦਲਜੀਤ ਸਿੰਘ ਢਿੱਲੋਂ, ਕੁਲਵੰਤ ਸਿੰਘ ਜਨੇਰੀਆਂ, ਪੰਕਜ਼ ਅਗਰਵਾਲ, ਮਨਦੀਪ ਸਿੰਘ ਗਿੱਲ, ਗੁਰਸੇਵਕ ਸਿੰਘ ਬੁੱਟਰ, ਹਰਪ੍ਰੀਤ ਸਿੰਘ ਸੰਧੂ, ਹੈਪੀ ਨਰੂਲਾ, ਗੁਰਸ਼ਰਨ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਸ਼ਰਮਾ, ਸੌਰਵ ਕੁਮਾਰ, ਅਨੀਸ਼ ਕੁਮਾਰ, ਸੰਦੀਪ ਸ਼ਰਮਾ, ਰਣਧੀਰ ਸਿੰਘ ਸੰਧੂ, ਹੈਪੀ ਸੰਧੂ ਬੁੱਟਰ, ਮਨਦੀਪ ਗਿੱਲ, ਗੁਰਪ੍ਰੀਤ ਸਿੰਘ ਬਰਾੜ ਵੀ ਹਾਜ਼ਰ ਸਨ।