- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨਾਇਟਡ ਅਕਾਲੀ ਦਲ ਦੇ ਜ਼ਿਲ੍ਹਾ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਯੂਨਾਇਟਡ ਅਕਾਲੀ ਦਲ ਦੇ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ 4 ਅਗਸਤ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਮਤੇ ਦੀਆਂ ਮੰਗਾਂ ਮਨਾਉਣ ਲਈ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਅਜ਼ਾਦੀ ਤੋਂ ਪਹਿਲਾਂ ਸਿੱਖ ਆਗੂਆਂ ਨਾਲ ਨਹਿਰੂ ਤੇ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਉੱਤਰੀ ਖ਼ੇਤਰ ਵਿਚ ਆਜ਼ਾਦ ਖਿੱਤਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਸਟਰ ਤਾਰਾ ਸਿੰਘ ਨੂੰ 1948 ਵਿਚ ਫੜ੍ਹ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਵੱਧ ਅਧਿਕਾਰ ਤਾਂ ਕੀ ਦੇਣੇ ਸਨ ਸਗੋਂ ਕਈ ਵਾਰ ਕਾਂਗਰਸ ਕੇਂਦਰ ਸਰਕਾਰ ਨੇ ਪੰਜਾਬ ਵਿਚ ਅਕਾਲੀ ਸਰਕਾਰ ਤੋੜ ਦਿੱਤੀ 1977 ਤੋਂ 1978 ਵਿਚ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੀਆਂ ਹੱਕੀ ਮੰਗਾਂ ਤੇ ਮਤਾ ਪਾਸ ਕੀਤਾ ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿਹਾ ਜਾਂਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 2027 ਵਿਚ ਸਾਰਾ ਪੰਥ ਇਕੱਠਾ ਹੋ ਕੇ ਪੰਜਾਬ ਅੰਦਰ ਚੰਗੀ ਸਰਕਾਰ ਬਣਾ ਕੇ ਸ੍ਰੀ ਆਨੰਦਪੁਰ ਸਾਹਿਬ ਦੀਆਂ ਮੰਗਾਂ ਮਨਾਈਆਂ ਜਾਣ। ਮੀਟਿੰਗ ਵਿਚ ਜਥੇਦਾਰ ਸਰਪੰਚ ਅਜੀਤ ਸਿੰਘ ਕੋਰੇਆਣਾ, ਹਰਪ੍ਰੀਤ ਸਿੰਘ ਧੱਲੇਕੇ, ਬੇਅੰਤ ਸਿੰਘ ਸੇਖਾ ਕਲਾਂ, ਬਲਜੀਤ ਸਿੰਘ ਅਕਾਲੀਆਂ ਵਾਲਾ, ਜਸਪਾਲ ਸਿੰਘ ਮਾਹਲਾ ਕਲਾਂ, ਗੁਰਲਾਭ ਸਿੰਘ ਧਰਮਕੋਟ, ਮਾਸਟਰ ਸੁਖਚੈਨ ਸਿੰਘ ਸ਼ੇਖਾ ਖੁਰਦ, ਹਰਪ੍ਰੀਤ ਗੁਰਪ੍ਰੀਤ ਸਿੰਘ ਧੱਲੇਕੇ ਸੰਮਤੀ ਮੈਂਬਰ, ਜਥੇਦਾਰ ਪਿਸ਼ੌਰਾ ਸਿੰਘ ਧਰਮਕੋਟ, ਜਗਸੀਰ ਸਿੰਘ ਡਾਲਾ, ਹਰਪ੍ਰੀਤ ਸਿੰਘ ਡਾਲਾ, ਹਰਪਾਲ ਸਿੰਘ ਡਾਲਾ, ਦਰਸ਼ਨ ਸਿੰਘ ਦੌਧਰ, ਸਵਰਨ ਸਿੰਘ ਵੱਡਾ ਘਰ, ਗੁਰਦੇਵ ਸਿੰਘ ਚੋਟੀਆਂ, ਜਸਪਾਲ ਸਿੰਘ ਚੋਟੀਆਂ, ਬਿੰਦਰ ਸਿੰਘ ਢਿਲਵਾਂ, ਗੁਰਤੇਜ ਸਿੰਘ ਪ੍ਰਧਾਨ ਮੌੜ ਨੌਂ ਅਬਾਦ, ਨੰਬਰਦਾਰ ਰੇਸ਼ਮ ਸਿੰਘ ਮੌੜ ਨੌ ਆਬਾਦ, ਜਥੇਦਾਰ ਰਵਿੰਦਰ ਸਿੰਘ ਕਾਲੇਕੇ, ਤਰਸੇਮ ਸਿੰਘ ਨਿਧਾ ਵਾਲਾ, ਲਾਭ ਸਿੰਘ ਡਾਲਾ, ਕੁਲਵੰਤ ਸਿੰਘ ਡਰੋਲੀ ਭਾਈ, ਸੂਬੇਦਾਰ ਅਮਰਜੀਤ ਸਿੰਘ ਕੋਟਲਾ ਰਾਏਕਾ, ਹਰਵਿੰਦਰ ਸਿੰਘ ਖਾਲਸਾ ਲੰਗੇਆਣਾ, ਸਤਨਾਮ ਸਿੰਘ ਸ਼ਾਦੀ ਵਾਲਾ, ਜਥੇਦਾਰ ਮਹਿਲ ਸਿੰਘ ਚਿਰਾਗ ਸ਼ਾਹ ਵਾਲਾ, ਪ੍ਰਿਤਪਾਲ ਸਿੰਘ ਗਲੋਟੀ, ਦਲੀਪ ਸਿੰਘ ਬੱਧਣੀ ਖੁਰਦ, ਸ਼ੇਰ ਸਿੰਘ ਸ਼ੇਖਾ ਖੁਰਦ, ਲਖਬੀਰ ਸਿੰਘ ਰੋਡੇ, ਨੈਬ ਸਿੰਘ ਡਾਲਾ, ਗੁਰਦੇਵ ਸਿੰਘ ਘਾਰੂ, ਜਸਵੀਰ ਸਿੰਘ ਜਨੇਰ, ਜਸਵਿੰਦਰ ਸਿੰਘ ਸਮਾਲਸਰ, ਸਾਧੂ ਸਿੰਘ ਪੂਰੇਆਣਾ, ਭਜਨ ਸਿੰਘ ਧੱਲੇਕੇ, ਵਰਿਆਮ ਸਿੰਘ ਧੱਲੇਕੇ, ਧਨ ਸੁਖ ਸਿੰਘ ਫੂਲੇਵਾਲਾ, ਬੂਟਾ ਸਿੰਘ ਘੋਲੀਆ ਕਲਾਂ, ਲਖਵੀਰ ਸਿੰਘ ਗੰਜੀ ਗੁਲਾਬ ਸਿੰਘ, ਸੁਰਜੀਤ ਸਿੰਘ ਪ੍ਰਧਾਨ ਡੇਮਰੂ ਖੁਰਦ, ਜਗਤਾਰ ਸਿੰਘ ਮੋਗਾ, ਕੇਵਲ ਸਿੰਘ ਰੋਡੇ, ਛਿੰਦਰਪਾਲ ਸਿੰਘ ਕੜਿਆਲ, ਜੀਤ ਸਿੰਘ ਨੱਥੂਵਾਲਾ, ਹਰਜਿੰਦਰ ਸਿੰਘ ਡਾਲਾ, ਗੁਰਮੇਲ ਸਿੰਘ ਕਪੂਰੇ, ਗੁਰਦੀਪ ਸਿੰਘ ਕਪੂਰੇ, ਬਲਵੰਤ ਸਿੰਘ ਰਣੀਆ, ਜਗਜੀਤ ਸਿੰਘ ਡਾਲਾ, ਹਰਬੰਸ ਸਿੰਘ ਵੱਡਾ ਘਰ, ਸ਼ਮਸ਼ੇਰ ਸਿੰਘ ਬੋਡੇ, ਲਖਵੀਰ ਸਿੰਘ ਕੁਸਾ, ਜਥੇਦਾਰ ਪ੍ਰੀਤਮ ਸਿੰਘ ਫੂਲੇਵਾਲਾ, ਕਰਮ ਸਿੰਘ ਡਾਲਾ, ਗੁਰਚਰਨ ਸਿੰਘ ਬਾਘਾਪੁਰਾਣਾ, ਤੇਜ ਸਿੰਘ ਖਰਾਣਾ, ਸ਼ਮਸ਼ੇਰ ਸਿੰਘ ਮੋਗਾ, ਕੁਲਵੰਤ ਸਿੰਘ ਕੋਰੇਵਾਲਾ ਆਦਿ ਹਾਜ਼ਰ ਸਨ।