ਜਮੂਹਰੀ ਅਧਿਕਾਰ ਸਭਾ ਵੱਲੋਂ ਕਿਸਾਨਾਂ ’ਤੇ ਜਬਰ ਦੀ ਨਿਖੇਧੀ
ਜਮੂਹਰੀ ਅਧਿਕਾਰ ਮੋਗਾ ਵਿਖੇ ਮੀਟਿੰਗ ਦੌਰਾਨ ਜਮਹੂਰੀ ਅਧਿਕਾਰ ਸਭਾ ਦੇ ਆਗੂ।
Publish Date: Sun, 22 Feb 2026 04:19 PM (IST)
Updated Date: Mon, 23 Feb 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਜਮੂਹਰੀ ਅਧਿਕਾਰ ਸਭਾ ਇਕਾਈ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਨੇਚਰ ਪਾਰਕ ਵਿਚ ਸਰਬਜੀਤ ਸਿੰਘ ਦੌਧਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਲਈ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਤੂਰ ਨੇ ਦੱਸਿਆ ਕਿ ਮੀਟਿੰਗ ਵਿਚ ਪਿਛਲੇ ਦਿਨੀਂ ਕਿਸਾਨ ਜਥੇਬੰਦੀ ਵੱਲੋਂ ਚਾਉਕੇ ਆਦਰਸ਼ ਸਕੂਲ ਦੇ ਘੋਲ ਸਮੇਂ ਆਪਣੇ ਦੋ ਸੰਘਰਸ਼ ਸ਼ੀਲ ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਬਠਿੰਡਾ ਵਿਖੇ ਸ਼ਾਂਤਮਈ ਧਰਨਾ ਲਾਉਣ ਗਏ ਕਿਸਾਨਾਂ ਅਤੇ ਜਿਉਂਦ ਪਿੰਡ ਵਿਚ ਪੁਲਸੀ ਧਾੜਾਂ ਵੱਲੋਂ ਸ਼ਾਂਤਮਈ ਘਰਾਂ ਵਿਚ ਬੈਠੇ ਲੋਕਾਂ ਦੇ ਘਰਾਂ ’ਤੇ ਅੱਖਰੂ ਗੈਸ ਦੇ ਗੋਲੇ ਸੁੱਟਣ ਅਤੇ ਲੋਕਾਂ ਤੇ ਬੇਤਹਾਸ਼ਾ ਜ਼ਬਰ ਕਰਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਕ ਨੌਜਵਾਨ ਕਿਸਾਨ ਦੀਆਂ ਲੱਤਾਂ ਤੋੜਣ ਵਾਲੇ ਪੁਲਸ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ। ਜਮੂਹਰੀ ਅਧਿਕਾਰ ਸਭਾ ਮੋਗਾ ਦੇ ਸਰਗਰਮ ਵਰਕਰਾਂ ਸੁਖਦੇਵ ਸਿੰਘ ਰਾਊਕੇ, ਬਲਕਾਰ ਸਿੰਘ, ਵਿਜੈ ਕੁਮਾਰ, ਪ੍ਰੇਮ ਕੁਮਾਰ, ਗਜਿੰਦਰ ਸਿੰਘ ਰਿਆੜ, ਹੀਰਾ ਸਿੰਘ ਅਤੇ ਮੋਹਣ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਅਤੇ ਦੇਸ਼ ਦੀ ਕਿਸਾਨੀ ਦੇ ਹਿਤਾਂ ਨੂੰ ਦਾਅ ’ਤੇ ਲਾ ਕੇ ਕੀਤੇ ਮੋਦੀ ਟਰੰਪ ਵਪਾਰ ਸਮਝੌਤੇ ਦੀ ਕਰੜੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਸਮਝੌਤੇ ਨੂੰ ਮੁੱਢੋਂ ਹੀ ਰੱਦ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਵਿਧੂ ਸ਼ੇਖ਼ਰ ਭਾਰਦਵਾਜ ਅਤੇ ਰਣਜੀਤ ਲਹਿਰਾ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਇਕ ਸ਼ੋਕ ਮਤਾ ਵੀ ਪਾਸ ਕੀਤਾ ਕਿ ਜਥੇਬੰਦੀ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਦਿਆਂ ਉਨ੍ਹਾਂ ਦੇ ਸੰਘਰਸ਼ ਮਈ ਜੀਵਨ ਤੋਂ ਪ੍ਰੇਰਨਾ ਲੈਂਦੀ ਰਹੇਗੀ।