- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਪ ਟਨ ਜਗਰ ਾਜ ਐਕਸ

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਕੈਪਟਨ ਜਗਰਾਜ ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਡਾਲਾ ਰਜਿ: ਵੱਲੋਂ ਕਮੇਟੀ ਪ੍ਰਧਾਨ ਕੈਪਟਨ ਜਗਰਾਜ ਸਿੰਘ ਦੀ ਅਗਵਾਈ ਹੇਠ ਪਿੰਡ ਵਿਚ ਸ਼ਹੀਦ ਸਿਪਾਹੀ ਗੁਰਬਚਨ ਸਿੰਘ ਜੰਡੂ ਦੀ ਸਾਲਾਨਾ ਬਰਸੀ ਮਨਾਈ ਗਈ। ਇਸ ਮੌਕੇ ’ਤੇ ਸ਼ਹੀਦੀ ਸਮਾਰਕ ਵਿਖੇ ਝੰਡੇ ਦੀ ਰਸਮ ਵੈਟਰਨ ਵੈੱਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ ਵੱਲੋਂ ਨਿਭਾਈ ਗਈ। ਉਸ ਸਮੇਂ ਰਾਸ਼ਟਰੀ ਗੀਤ ਦੀ ਧੁੰਨ ਨੇ ਸਭ ਨੂੰ ਮੁਗਧ ਕਰ ਦਿੱਤਾ। ਉਸ ਤੋਂ ਬਾਅਦ ਗੁਰਦੁਆਰਾ ਰੋੜੀ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ’ਤੇ ਕੈਪਟਨ ਜਗਰਾਜ ਸਿੰਘ ਵੱਲੋਂ ਗੁਰਬਚਨ ਸਿੰਘ ਜੰਡੂ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡ ਦੀ ਸਰਪੰਚ ਪਲਵਿੰਦਰ ਕੌਰ ਅਤੇ ਸਮੂਹ ਪੰਚਾਇਤ ਮੈਂਬਰ, ਵੈਟਰਨਰ ਵੈੱਲਫੇਅਰ ਆਰਗੇਨਾਈਜੇਸਨ ਮੋਗਾ, ਐਕਸ ਸਰਵਿਸਮੈਨ ਕਮੇਟੀ ਮਾਣੂੰਕੇ, ਐਕਸ ਸਰਵਿਸਮੈਨ ਕਮੇਟੀ ਨਿਹਾਲ ਸਿੰਘ ਵਾਲਾ, ਐਕਸ ਸਰਵਿਸਮੈਨ ਕਮੇਟੀ ਧਰਮਕੋਟ ਅਤੇ ਐਕਸ ਸਰਵਿਸਮੈਨ ਸੰਘਰਸ਼ ਕਮੇਟੀ ਬਾਘਾਪੁਰਾਣਾ ਕਮੇਟੀਆਂ ਨੇ ਹਾਜ਼ਰੀ ਲਗਵਾਈ ਅਤੇ ਪ੍ਰਧਾਨ ਸਾਹਿਬਾਨਾਂ ਵੱਲੋਂ ਸ਼ਹੀਦ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ ਤੇ ਇਸ ਤਰ੍ਹਾਂ ਸ਼ਹੀਦਾਂ ਨੂੰ ਯਾਦ ਰੱਖਣ ਲਈ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ। ਡਾਲਾ ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਵੱਲੋਂ ਪਿੰਡ ਦੀ ਸਰਪੰਚ ਪਲਵਿੰਦਰ ਕੌਰ ,ਕਮੇਟੀਆਂ ਦੇ ਪ੍ਰਧਾਨਾਂ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ ਡਾਲਾ ਲੜਕੇ, ਸੀਨੀਅਰ ਸੈਕੰਡਰੀ ਸਕੂਲ ਡਾਲਾ ਲੜਕੀਆਂ ਜੋ ਸਾਲ 2025-26 ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਅਤੇ ਉਨ੍ਹਾਂ ਨੂੰ ਟਰਾਫੀਆਂ ਦੇ ਕਿ ਹੌਂਸਲਾ ਹਫ਼ਜਾਈ ਕੀਤੀ ਗਈ ਅਤੇ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਉਕਤ ਸਮਾਗਮ ਵਿਚ ਕਮੇਟੀ ਮੈਂਬਰਾਂਨ, ਵੀਰ ਨਾਰੀਆਂ, ਸੈਨਿਕ ਤੇ ਸਾਬਕਾ ਸੈਨਿਕ ਪਰਿਵਾਰ ਤੇ ਪਿੰਡ ਦੇ ਪਤਵੰਤੇਆਂ ਨੇ ਅਪਣੀ ਹਾਜ਼ਰੀ ਲਗਵਾਈ। ਇਸ ਮੌਕੇ ਡਾਲਾ ਕਮੇਟੀ ਦੇ ਵਾਈਸ ਪ੍ਰਧਾਨ ਹੌਲਦਾਰ ਧਰਮ ਸਿੰਘ, ਹੌਲਦਾਰ ਜਸਮੇਲ ਸਿੰਘ ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਸੁਖਮੰਦਰ ਸਿੰਘ, ਹੌਲਦਾਰ ਗੁਰਸੇਵਕ ਸਿੰਘ,ਹੌਲਦਾਰ ਹੌਲਦਾਰ ਨਿਰਮਲ ਸਿੰਘ ਹੌਲਦਾਰ ਹਰਦੇਵ ਸਿੰਘ, ਹੌਲਦਾਰ ਨਿਰਮਲ ਸਿੰਘ, ਹੌਲਦਾਰ ਧਰਵਿੰਦਰ ਸਿੰਘ, ਹੌਲਦਾਰ ਰਾਮਪਾਲ ਸਿੰਘ, ਹੌਲਦਾਰ ਜਗਰੂਪ ਸਿੰਘ, ਹੌਲਦਾਰ ਸਤਨਾਮ ਸ਼ਰਮਾ, ਹੌਲਦਾਰ ਮਨਪ੍ਰੀਤ ਸਿੰਘ, ਹੌਲਦਾਰ ਹਰਮੇਸ਼ ਸਿੰਘ, ਹੌਲਦਾਰ ਰਾਜ ਕੁਮਾਰ,ਕੈਪਟਨ ਮੁਖਤਿਆਰ ਸਿੰਘ,ਕੈਪਟਨ ਜਸਵਿੰਦਰ ਸਿੰਘ, ਨਾਇਬ ਸੂਬੇਦਾਰ ਅਜੈਬ ਸਿੰਘ , ਹੌਲਦਾਰ ਜਗਰੂਪ ਸਿੰਘ,ਸ਼ਹੀਦ ਪ੍ਰਵਾਰ ਮੈਂਬਰ ਤਰਸੇਮ ਸਿੰਘ ਜੰਡੂ,ਵੀਰ ਨਾਰੀ ਕਰਮਜੀਤ ਕੌਰ, ਵੀਰ ਨਾਰੀ ਜਸਬੀਰ ਕੌਰ,ਵੀਰ ਨਾਰੀ ਕੁਲਵੰਤ ਕੌਰ,ਵੀਰ ਨਾਰੀ ਤੇਜ ਕੌਰ ਅਤੇ ਹੋਰ ਸੈਨਿਕ ਪ੍ਰਵਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ। ਅੰਤ ਵਿਚ ਕਮੇਟੀ ਪ੍ਰਧਾਨ ਵੱਲੋਂ ਸਭ ਦਾ ਧੰਨਵਾਦ ਕੀਤਾ ।