ਦਸਮੇਸ਼ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਮੋਗਾ ਦੇ ਨਾਮਵਰ ਸੰਸਥਾ ਦਸ਼ਮੇਸ਼
Publish Date: Sat, 28 Mar 2026 04:06 PM (IST)
Updated Date: Sun, 29 Mar 2026 04:00 AM (IST)
ਸਟਾਫ ਰਿਪੋਰਟਰ ਪੰਜਾਬੀ ਜਾਗਰਣ ਮੋਗਾ : ਮੋਗਾ ਦੇ ਨਾਮਵਰ ਸੰਸਥਾ ਦਸ਼ਮੇਸ਼ ਹਾਈ ਸਕੂਲ ਵਿਚ ਪ੍ਰੀ ਨਰਸੀ ਤੋਂ ਲੈ ਕੇ ਤੀਜੀ ਜਮਾਤ ਤੱਕ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਬੱਚਿਆਂ ਨੇ ਪਹਿਲੇ ਦੂਜੇ ਅਤੇ ਤੀਜੇ ਦਰਜੇ ਦਾ ਇਨਾਮ ਪ੍ਰਾਪਤ ਕੀਤੇ ਪ੍ਰਿੰਸੀਪਲ ਗੁਰਮੀਤ ਕੌਰ ਜੱਸਲ ਤੇ ਜਸਬੀਰ ਸਿੰਘ ਜੱਸਲ ਤੇ ਪ੍ਰਦੀਪ ਗੁਪਤਾ ਵੱਲੋਂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਇਕ ਵਿਸ਼ੇਸ਼ ਸਪੀਚ ਵੀ ਦਿੱਤੀ ਗਈ ਜਿਸ ਵਿਚ ਬੱਚਿਆਂ ਦਾ ਹੌਸਲਾ ਵਧਾਇਆ ਗਿਆ। ਪਹਿਲੇ ਦਰਜੇ ਦੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹਰਸੀਰਤ ਕੌਰ ਜਪਮਨ ਹਰਜੋਤ ਅਨੀਕਾ ਗੁਪਤਾ ਹਨ। ਇਸ ਵਿਚ ਮੈਡਮ ਸ਼ਰਨਜੀਤ ਕੌਰ, ਮੈਡਮ ਮੋਨਿਕਾ, ਸਿਮਰਨ, ਸੁਖਦੀਪ, ਸੁਖਵੀਰ ਅਤੇ ਮਨਜੀਤ ਜਗਜੀਤ ਵੀ ਸ਼ਾਮਲ ਨੇ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਜੱਸਲ ਵੱਲੋਂ ਸਾਰਿਆਂ ਮਾਪਿਆਂ ਦਾ ਧੰਨਵਾਦ ਕੀਤਾ ਗਿਆ।