ਦਸਮੇਸ਼ ਡੈਂਟਲ ਕਾਲਜ ਨੇ ਦੰਦਾਂ ਦੀ ਜਾਂਚ ਲਈ ਕੈਂਪ ਲਾਇਆ
ਇਲਾਕੇ ਦੀ ਨਾਮਵਰ ਮੈਡੀਕਲ
Publish Date: Fri, 03 Apr 2026 03:31 PM (IST)
Updated Date: Sat, 04 Apr 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਫ਼ਰੀਦਕੋਟ: ਇਲਾਕੇ ਦੀ ਨਾਮਵਰ ਮੈਡੀਕਲ ਸੰਸਥਾ ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵੱਲੋਂ ਅੱਜ ‘ਆਪਣਾ ਘਰ ਆਸ਼ਰਮ’ ਗੀਤਾ ਭਵਨ ਫਰੀਦਕੋਟ ਵਿਖੇ ਵਿਸ਼ੇਸ਼ ਲੋੜਾਂ ਵਾਲੇ, ਬੇਸਹਾਰਾ ਵਿਅਕਤੀ, ਜਿਨ੍ਹਾਂ ਨੂੰ ਪ੍ਰਭੂ ਆਖਦਿਆਂ ਆਪਣਾ ਘਰ ਆਸ਼ਰਮ ਵੱਲੋਂ ਦੇਖਭਾਲ ਕੀਤੀ ਜਾਂਦੀ ਹੈ ਦੇ ਲਈ ਦੰਦਾਂ ਦਾ ਚੈੱਕ ਕੈਂਪ ਲਾਇਆ ਗਿਆ। ਇਸ ਮੌਕੇ ਅਰੁਣ ਕੁਮਾਰ ਗੁਪਤਾ ਕੈਂਪ ਚੇਅਰਮੈਨ ਅਤੇ ਆਸ਼ਰਮ ਦੇ ਮੁੱਖ ਪ੍ਰਬੰਧਕ/ ਮੈਡੀਕਲ ਇੰਚਾਰਜ ਕੇਵਲ ਕਿ੍ਰਸ਼ਨ ਕਟਾਰੀਆ ਨੇ ਦੱਸਿਆ ਕਿ ਇਹ ਕੈਂਪ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਵਾਸਤੇ ਜਾਂਦੇ ਕੀਤੇ ਜਾਂਦੇ ਉਪਰਾਲਿਆਂ ਦੀ ਲੜੀ ’ਚ ਲਗਾਇਆ ਗਿਆ ਹੈ। ਇਸ ਮੌਕੇ ਦਸਮੇਸ਼ ਡੈਂਟਲ ਕਾਲਜ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਵੱਲੋਂ ਪ੍ਰੋਫੈਸਰ ਡਾ.ਨਿਤਿਨ ਖੁੱਲਰ ਦੀ ਅਗਵਾਈ ਅੰਦਰ ਭੇਜੀ ਡਾਕਟਰ ਸਾਹਿਬਾਨ ਦੀ ਟੀਮ ਵੱਲੋਂ ਆਸ਼ਰਮ ਦੇ ਸਾਰੇ ਪ੍ਰਭੂ ਜੀ ਦਾ ਮੁਫ਼ਤ ਚੈੱਕਅੱਪ ਬਹੁਤ ਹੀ ਤਸੱਲੀਬਖ਼ਸ਼ ਢੰਗ ਨਾਲ ਕੀਤਾ ਗਿਆ। ਇਸ ਮੌਕੇ ਲੋੜਵੰਦਾਂ ਨੂੰ ਬਰਸ਼ ਅਤੇ ਪੇਸਟਾਂ ਦਿੱਤੀਆਂ ਗਈਆਂ। ਡਾਕਟਰ ਟੀਮ ਵੱਲੋਂ ਪ੍ਰਭੂ ਜੀ ਨੂੰ ਦੰਦਾਂ ਦੀ ਸਾਂਭ ਸੰਭਾਲ ਲਈ ਸਾਦੇ ਢੰਗ ਨਾਲ ਅਹਿਮ ਨੁਕਤੇ ਦੱਸੇ ਗਏ। ਅੰਤ ’ਚ ਕੇਵਲ ਕਿ੍ਰਸ਼ਨ ਕਟਾਰੀਆ ਨੇ ਦਸਮੇਸ਼ ਡੈਂਟਲ ਕਾਲਜ ਦੀ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਫ਼ਰੀਦਕੋਟ ਜ਼ਿਲੇ ਦੇ ਲੋਕਾਂ ਵੱਲੋਂ ਆਪਣੇ ਜਨਮ ਦਿਨ, ਮੈਰਿਜ ਐਨਵਰਸਰੀ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਪ੍ਰਭੂ ਜੀ ਨੂੰ ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਭੋਜਨ ਅਤੇ ਰਾਤ ਦਾ ਭੋਜਨ ਸੇਵਾ ਦੇ ਰੂਪ ’ਚ ਪ੍ਰਦਾਨ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਨਾਮੀ ਡਾਕਟਰ ਸਾਹਿਬਾਨ ਵੱਲੋਂ ਇਨ੍ਹਾਂ ਪ੍ਰਭੂ ਜੀ ਵਾਸਤੇ ਚੈੱਕਅੱਪ ਦੀ ਸਮੇਂ-ਸਮੇਂ ’ਤੇ ਸੇਵਾਵਾਂ ਦੇ ਰਹੀਆਂ ਹਨ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਆਸ਼ਰਮ ਦੇ ਸੇਵਾਦਾਰ ਵਿਜਿੰਦਰ ਵਿਨਾਇਕ ਸਕੱਤਰ, ਵਿਨੋਦ ਬਜਾਜ, ਰਜਨੀਸ਼ ਸ਼ਰਮਾ ਅਤੇ ਰਵਿੰਦਰ ਕੁਮਾਰ ਗਰਗ ਕਾਲੀ ਦਾ ਯੋਗਦਾਨ ਅਹਿਮ ਰਿਹਾ।