ਦੇਸ਼–ਵਿਦੇਸ਼ ਤੋਂ ਸੰਗਤਾਂ ਨੇ ਸ਼ਮੂਲੀਅਤ ਕਰ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵੱਲੋਂ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਤੇ ਸੁਆਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੀ ਤੋਰੀ ਹੋਈ ਮਰਯਾਦਾ ਅਨੁਸਾਰ ਅੱਧੀ ਸਦੀ ਤੋਂ ਪਹਿਲਾਂ ਸ਼ੁਰੂ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਉਣ ਦੀ ਰਵਾਇਤ ਨੂੰ ਨਿਰੰਤਰ ਨਿਭਾਉਦਿਆਂ ਅੱਜ ਪਿੰਡ ਲੋਪੋਂ ਵਿਖੇ ਪ੍ਰਕਾਸ਼ ਦਿਹਾੜੇ ’ਤੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ਦੇ ਸਭ ਤੋਂ ਅੱਗੇ ਗੱਤਕਾ ਪਾਰਟੀਆਂ, ਫੌਜੀ ਬੈਂਡ ਅਤੇ ਨਗਾਰੇ ਦੀ ਡਗ ਡਗ ਤੋਂ ਇਲਾਵਾ ਸੰਖ, ਘੜਿਆਲ, ਰਣ ਸਿੰਗਾ ਦੀਆਂ ਪਿਆਰੀਆਂ ਧੁੰਨਾ ਤੋਂ ਇਲਾਵਾ ਸੰਗਤਾਂ ਗੁਰਬਾਣੀ ਸ਼ਬਦ ਗਾ ਕੇ ਸਮੁੱਚੀ ਕਾਇਨਾਤ ਨੂੰ ਅਕਾਲ ਪੁਰਖ ਦੇ ਰੰਗ ਵਿਚ ਰੰਗ ਰਹੀਆਂ ਸਨ। ਫੁੱਲਾਂ ਨਾਲ ਸਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਨੂੰ ਸੰਗਤਾਂ ਵੱਲੋਂ ਵਾਰੀ ਵਾਰੀ ਮੋਢਿਆਂ ’ਤੇ ਚੁੱਕ ਕੇ ਪਿੰਡ ਦੀ ਪਰਿਕਰਮਾ ਕਰਵਾਈ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਉਤਸਵ ਨੂੰ ਸਮਰਪਿਤ ਸਵੇਰੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ ਨਗਰ ਕੀਤਰਨ ਵੱਖ-ਵੱਖ ਚਾਰ ਪੜ੍ਹਾਵਾਂ ’ਤੇ ਹੁੰਦਾ ਹੋਇਆ ਜਿਸ ਵਿੱਚ ਸੰਗਤਾਂ ਵੱਡੀ ਗਿਣਤੀ ’ਚ ਸੰਤ ਆਸ਼ਰਮ ਲੋਪੋਂ ਵਿਖੇ ਦੇਰ ਸ਼ਾਮ ਸੰਪੰਨ ਹੋਇਆ। ਸਾਰੇ ਪੜਾਵਾਂ ’ਤੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਉਪਕਾਰਾਂ ਭਰੇ ਜੀਵਨ ’ਤੇ ਸੰਗਤਾਂ ਨੂੰ ਚਾਨਣਾਂ ਪਾਇਆ ਅਤੇ ਉਨ੍ਹਾਂ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦੇ ਉਪਦੇਸ਼ ਨੂੰ ਧਾਰਨੀ ਹੋ ਕੇ ਜੀਵਨ ਬਤੀਤ ਕਰਨ ਦਾ ਸੰਗਤਾਂ ਨੂੰ ਸੱਦਾ ਦਿੱਤਾ। ਇਸ ਮਹਾਨ ਨਗਰ ਕੀਰਤਨ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੂੰ ਸ਼ਾਮਲ ਹੋਣ ’ਤੇ ਭਗੀਰਥ ਸਿੰਘ ਲੋਪੋਂ ਨੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੱਸਿਆ ਕਿ ਹੁਣ ਸੰਗਤਾਂ ਸੁਆਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਲੋਪੋਂ ਵਾਲੇ ਅਤੇ ਸੁਆਮੀ ਸੰਤ ਮਿੱਤ ਸਿੰਘ ਜੀ ਮਹਾਰਾਜ ਦੇ ਸਲਾਨਾ ਬਰਸੀ ਸਮਾਗਮ ਦੀਆਂ ਤਿਆਰੀਆਂ ਵਿਚ ਲੱਗ ਜਾਣਗੇ। ਇਸ ਮੌਕੇ ਭਗੀਰਥ ਸਿੰਘ ਲੋਪੋਂ, ਅਜੈਬ ਸਿੰਘ ਯੂਕੇ, ਮਾਸਟਰ ਕ੍ਰਿਪਾਲ ਸਿੰਘ ਯੂਐੱੱਸਏ, ਮੈਨੇਜਰ ਜਰਨੈਲ ਸਿੰਘ ਗੁਰਦੁਆਰਾ ਪਾਤਸ਼ਾਹੀ ਛੇਵੀਂ ਲੋਪੋਂ, ਪ੍ਰਧਾਨ ਰਾਮ ਸਿੰਘ ਮੀਨੀਆਂ, ਡਾ ਨਿਰਮਲ ਸਿੰਘ ਜੌੜਾ, ਕੁਲਦੀਪ ਸਿੰਘ ਕੀਪਾ ਯੂਕੇ, ਸਰਪੰਚ ਹਰਜੀਤ ਸਿੰਘ, ਸਰਪੰਚ ਕਾਕਾ ਸਿੰਘ, ਚਮਕੌਰ ਸਿੰਘ ਬੰਬੇ, ਗੁਰਲਾਲ ਸਿੰਘ ਰਟੌਲਵੇਟ, ਡਾ ਰਣਧੀਰ ਸਿੰਘ, ਮੈਂਬਰ ਗੁਰਮੀਤ ਸਿੰਘ, ਮੈਂਬਰ ਬੂਟਾ ਸਿੰਘ, ਸਰਪੰਚ ਬੁੱਧ ਸਿੰਘ, ਠੇਕੇਦਾਰ ਹਰਭਜਨ ਸਿੰਘ, ਠੇਕੇਦਾਰ ਜੀਤ ਸਿੰਘ, ਸਾਹਿਬ ਸਿੰਘ ਦੂਲੇਵਾਲ, ਭਾਊ ਗੁਰਮੇਲ ਸਿੰਘ ਵਲਟੋਹਾ, ਭਾਊ ਬਿੱਕਰ ਸਿੰਘ ਜੀਰਾ, ਭਾਊ ਸੁਖਦੇਵ ਸਿੰਘ ਜੀਰਾ, ਗੁਰਪ੍ਰੀਤ ਸਿੰਘ ਮਹਿਲ ਖੁਰਦ, ਬੰਟੀ ਇਆਲੀ, ਮਹਿੰਦਰ ਸਿੰਘ ਲੋਹਗੜ, ਨਿਹਾਲ ਸਿੰਘ ਉੱਭੀ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਸੇਵਕ ਸਿੰਘ ਸਾਜਨ ਲੋਪੋਂ, ਹਰਵਿੰਦਰ ਸਿੰਘ ਲੋਪੋਂ, ਸੁਦਾਗਰ ਸਿੰਘ ਮੈਂਬਰ ਰਸੂਲਪੁਰ, ਪਿ੍ਰਤਪਾਲ ਚੂਹੜਚੱਕ, ਬੱਬੂ ਢਿੱਲੋਂ ਲੁਧਿਆਣਾ, ਸੋਨੂੰ ਖੋਟੇ, ਫੌਜੀ ਹਾਕਮ ਸਿੰਘ, ਕਵੀਸਰ ਮਨਜੀਤ ਸਿੰਘ ਲਾਡੀ, ਪ੍ਰਗਟ ਸਿੰਘ ਮੀਨੀਆਂ, ਕਾਕਾ ਸਿੰਘ ਰਾਏਕੋਟ, ਰਾਜਨਜੀਤ ਸਿੰਘ ਲੁਧਿਆਣਾ, ਫੌਜੀ ਗੁਰਤੇਜ ਸਿੰਘ, ਭਾਊ ਗੁਰਜੀਤ ਸਿੰਘ ਲਹੁਕੇ, ਸਤਵਿੰਦਰ ਸਿੰਘ ਬੱਦੋਵਾਲ, ਹਰਜਿੰਦਰ ਸਿੰਘ ਰਾਮੂੰਵਾਲਾ, ਚਮਕੌਰ ਸਿੰਘ ਭੋਡੀਪੁਰਾ, ਬਲਵਿੰਦਰ ਸਿੰਘ ਦੇਹੜਕੇ, ਅਵਤਾਰ ਸਿੰਘ ਲੋਪੋਂ, ਚਮਕੌਰ ਸਿੰਘ ਲੋਪੋਂ, ਦਰਸ਼ਨ ਸਿੰਘ ਭਿੰਡਰ, ਕੁੱਕੂ ਮਾਸਟਰ ਲੋਪੋਂ, ਸਰਗੁਣ ਸਿੰਘ ਰਸੂਲਪੁਰ, ਗੁਰਬਖਸ਼ ਸਿੰਘ ਰਣੀਆਂ, ਨੰਬਰਦਾਰ ਬਲਵੰਤ ਸਿੰਘ, ਬਸੰਤ ਸਿੰਘ ਲੋਪੋਂ, ਸਵਰਨ ਸਿੰਘ ਧਰੌੜ, ਮੈਂਬਰ ਅਮਰਜੀਤ ਸਿੰਘ, ਅਮੋਲਕ ਸਿੰਘ ਲੋਪੋਂ, ਸੂਬੇਦਾਰ ਮੇਜਰ ਜਗਦੀਸ਼ ਸਿੰਘ, ਮੈਂਬਰ ਮੱਘਰ ਸਿੰਘ, ਸਰਬਜੀਤ ਸਿੰਘ ਸਰਬੂ, ਅਮਰਜੀਤ ਸਿੰਘ ਮੰਮੀ, ਮਾਣਕ ਸਿੰਘ, ਜਗਰਾਜ ਸਿੰਘ ਨੰਬਰਦਾਰ, ਚਮਕੌਰ ਸਿੰਘ, ਪ੍ਰੀਤਮ ਸਿੰਘ ਭੱਟੀ, ਸਰਪੰਚ ਦਵਿੰਦਰ ਸਿੰਘ, ਅਮਰ ਸਿੰਘ, ਮਨੀ ਸੰਘਾ, ਮਨਪ੍ਰੀਤ ਸਿੰਘ ਮੰਤਰੀ ਆਦਿ ਤੋਂ ਇਲਾਵਾ ਦਰਬਾਰ ਗਊਸ਼ਾਲਾ ਲੋਪੋਂ, ਦਰਬਾਰ ਗਉਸ਼ਾਲਾ ਮਾਛੀਕੇ, ਸੰਤ ਆਸ਼ਰਮ ਜਗਰਾਉ, ਸੰਤ ਆਸ਼ਰਮ ਨਾਨਕਸਰ ਸ੍ਰੀ ਤਖਤੂਪੁਰਾ ਸਾਹਿਬ, ਸੰਤ ਆਸ਼ਰਮ ਜੰਗੀਆਣਾ ਸਮੇਤ ਪੰਜਾਬ ਭਰ ’ਚੋਂ ਸੰਗਤਾਂ ਦੇ ਵੱਡੇ ਜੱਥੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ। ਪਿੰਡ ਦੇ ਸਾਰੇ ਪੜਾਵਾਂ ’ਤੇ ਵੱਖ ਵੱਖ ਪਕਵਾਨਾ ਦੇ ਗੁਰੂ ਕੇ ਲੰਗਰ ਵੀ ਅਤੁੱਟ ਵਰਤੇ।