- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਯੂਨੀਵਰਸਿਟੀ ਵਿਖੇ ਗਣੇਸ਼ ਚਤੁਰਥੀ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਵਿਖੇ ਗਣੇਸ਼ ਚਤੁਰਥੀ ਦੇ ਪਵਿੱਤਰ ਮੌਕੇ ’ਤੇ 14 ਤੋਂ 17 ਸਤੰਬਰ ਤੱਕ ਚਾਰ ਰੋਜ਼ਾ ਗਣੇਸ਼ ਉਤਸਵ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਭਗਤੀ, ਖੁਸ਼ੀ, ਸੇਵਾ ਅਤੇ ਏਕਤਾ ਦੀ ਭਾਵਨਾ ਨਾਲ ਮਿਲ ਕੇ ਉਤਸਵ ਮਨਾਇਆ। ਇੰਨ੍ਹਾਂ ਚਾਰ ਦਿਨਾਂ ਦੌਰਾਨ ਰਵਾਇਤੀ ਧਾਰਮਿਕ ਰਸਮਾਂ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਅਤੇ ਸਾਂਝੀ ਭਾਗੀਦਾਰੀ ਦਾ ਸੁੰਦਰ ਮਿਲਾਪ ਦੇਖਣ ਨੂੰ ਮਿਲਿਆ। ਉਤਸਵ ਦੀ ਸ਼ੁਰੂਆਤ 13 ਸਤੰਬਰ ਨੂੰ ਸ਼੍ਰੀ ਗਣੇਸ਼ ਆਗਮਨ ਨਾਲ ਹੋਈ। ਇਸ ਤੋਂ ਬਾਅਦ ਚਾਰ ਦਿਨਾਂ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ ਅਤੇ 17 ਸਤੰਬਰ ਨੂੰ ਗਣੇਸ਼ ਵਿਸਰਜਨ ਨਾਲ ਉਤਸਵ ਦੀ ਸਮਾਪਤੀ ਹੋਈ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲਿਆ। ਭਗਤੀ ਅਤੇ ਮਨੋਰੰਜਨ ਦੇ ਇਸ ਸੁਮੇਲ ਨੇ ਪੂਰੇ ਵਿਹੜੇ ਨੂੰ ਤਿਉਹਾਰੀ ਰੰਗ ਵਿਚ ਰੰਗ ਦਿੱਤਾ। ਚਾਰ ਰੋਜ਼ਾ ਗਣੇਸ਼ ਉਤਸਵ ਦੀ ਸਮਾਪਤੀ ਗਣੇਸ਼ ਵਿਸਰਜਨ ਨਾਲ ਹੋਈ। ਢੋਲ, ਸੰਗੀਤ, ਆਤਿਸ਼ਬਾਜ਼ੀ ਅਤੇ ਤਿਉਹਾਰੀ ਰੌਣਕ ਦੇ ਦਰਮਿਆਨ ਸੀਟੀ ਪਰਿਵਾਰ ਨੇ ਸ਼ਰਧਾ ਅਤੇ ਕ੍ਰਿਤਜਤਾ ਨਾਲ ਬੱਪਾ ਨੂੰ ਵਿਦਾਈ ਦਿੱਤੀ ਗਈ। ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਗਣੇਸ਼ ਚਤੁਰਥੀ ਆਸਥਾ, ਗਿਆਨ, ਸਕਾਰਾਤਮਕਤਾ ਅਤੇ ਨਵੀਆਂ ਸ਼ੁਰੂਆਤਾਂ ਦਾ ਸੁੰਦਰ ਤਿਉਹਾਰ ਹੈ। ਸੀਟੀ ਯੂਨੀਵਰਸਿਟੀ ਵਿਚ ਸਾਡਾ ਮੰਨਣਾ ਹੈ ਕਿ ਅਜਿਹੇ ਤਿਉਹਾਰ ਵਿਦਿਆਰਥੀਆਂ ਨੂੰ ਸਾਡੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਇਕ ਪਰਿਵਾਰ ਵਜੋਂ ਇਕੱਠੇ ਹੋਣ ਦਾ ਮੌਕਾ ਦਿੰਦੇ ਹਨ। ਸੀਟੀ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਵਿਚ ਗਣੇਸ਼ ਚਤੁਰਥੀ ਨੇ ਭਗਤੀ, ਜਸ਼ਨ, ਸੇਵਾ ਅਤੇ ਏਕਤਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਇਕੱਠਾ ਕੀਤਾ। ਗਣੇਸ਼ ਉਤਸਵ ਦੇ ਵੱਖ-ਵੱਖ ਸਮਾਗਮਾਂ ਵਿਚ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਰਜਿਸਟਰਾਰ ਸੰਜੇ ਖੰਡੂਰੀ ਅਤੇ ਵਿਦਿਆਰਥੀ ਭਲਾਈ ਵਿਭਾਗ ਦੇ ਡਾਇਰੈਕਟਰ ਇੰਜੀਨੀਅਰ ਦਵਿੰਦਰ ਸਿੰਘ ਦੀ ਵਿਸ਼ੇਸ਼ ਮੌਜੂਦਗੀ ਰਹੀ।